Cockroach Janta Party: ਅੱਜ-ਕੱਲ੍ਹ ਇੰਟਰਨੈੱਟ ‘ਤੇ 'ਕਾਕਰੋਚ ਜਨਤਾ ਪਾਰਟੀ' (Cockroach Janta Party) ਕਾਫੀ ਸੁਰਖੀਆਂ ਵਿੱਚ ਹੈ, ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਦੇਸ਼ ਦੇ ਚੀਫ਼ ਜਸਟਿਸ (ਜਸਟਿਸ ਸੂਰਿਆਕਾਂਤ) ਦੀ ਇੱਕ ਟਿੱਪਣੀ ਮਗਰੋਂ ਸ਼ੁਰੂ ਹੋਏ ਸਿਆਸੀ ਵਿਵਾਦ ਅਤੇ ਨੌਜਵਾਨਾਂ ਦੇ ਗੁੱਸੇ ਤੋਂ ਸ਼ੁਰੂ ਹੋਈ ਇਹ ਆਨਲਾਈਨ ਮੁਹਿੰਮ ਹੁਣ ਇੰਟਰਨੈੱਟ ‘ਤੇ ਇੱਕ ਵੱਡਾ ਟ੍ਰੈਂਡ ਬਣ ਗਈ ਹੈ। ਕੁਝ ਹੀ ਦਿਨਾਂ ਵਿੱਚ ਲੱਖਾਂ ਲੋਕ ਇਸ ਨਾਲ ਜੁੜ ਚੁੱਕੇ ਹਨ।

Continues below advertisement

ਦਰਅਸਲ, ਇਹ ਉਸ ਵੇਲੇ ਚਰਚਾ ਵਿੱਚ ਆਇਆ, ਜਦੋਂ ਚੀਫ਼ ਜਸਟਿਸ ਸੂਰਿਆਕਾਂਤ ਨੇ ਪਿਛਲੇ ਹਫ਼ਤੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ 'ਕਾਕਰੋਚ' ਦਾ ਜ਼ਿਕਰ ਕੀਤਾ ਸੀ। ਇੱਥੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਟਿੱਪਣੀ ਕੀਤੀ ਸੀ ਕਿ ਕੁਝ ਨੌਜਵਾਨ ਕਾਕਰੋਚ ਵਰਗੇ ਹੁੰਦੇ ਹਨ, ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਅਤੇ ਉਹ ਮੀਡੀਆ, ਇੰਟਰਨੈੱਟ ਮੀਡੀਆ ਜਾਂ RTI ਐਕਟੀਵਿਸਟ ਬਣ ਕੇ ਸਿਸਟਮ ‘ਤੇ ਹਮਲਾ ਕਰਨ ਲੱਗ ਪੈਂਦੇ ਹਨ। ਹਾਲਾਂਕਿ, ਹੰਗਾਮੇ ਮਗਰੋਂ ਅਗਲੇ ਦਿਨ CJI ਨੇ ਸਫ਼ਾਈ ਦਿੰਦਿਆਂ ਕਹਾ ਕਿ ਉਨ੍ਹਾਂ ਨੇ ਅਜਿਹਾ ਨਹੀਂ ਕਿਹਾ ਹੈ।

Continues below advertisement

ਉਨ੍ਹਾਂ ਨੇ ਕਿਹਾ, 'ਮੈਨੂੰ ਦੁੱਖ ਹੈ ਕਿ ਮੀਡੀਆ ਦੇ ਇੱਕ ਹਿੱਸੇ ਨੇ ਮੇਰੀਆਂ ਜ਼ੁਬਾਨੀ ਟਿੱਪਣੀਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਅਤੇ ਇਸ ਨੂੰ ਦੇਸ਼ ਦੇ ਨੌਜਵਾਨਾਂ ‘ਤੇ ਹਮਲਾ ਦੱਸ ਕੇ ਦਿਖਾਇਆ'। ਪਰ ਇੰਟਰਨੈੱਟ ‘ਤੇ ਕਈ ਯੂਜ਼ਰਸ ਨੇ ਨੌਜਵਾਨਾਂ, ਬੇਰੁਜ਼ਗਾਰੀ ਅਤੇ ਸਿਸਟਮ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇਸੇ ਮਾਹੌਲ ਵਿੱਚ 'ਕਾਕਰੋਚ ਜਨਤਾ ਪਾਰਟੀ' ਦੇ ਨਾਂ ‘ਤੇ ਇੱਕ ਡਿਜੀਟਲ ਅੰਦੋਲਨ ਸ਼ੁਰੂ ਹੋਇਆ, ਜਿਸ ਨੇ ਮੀਮਜ਼ , ਵਿਅੰਗ ਅਤੇ ਸਿਆਸੀ ਨਾਰਾਜ਼ਗੀ ਨੂੰ ਮਿਲਾ ਕੇ ਇੰਟਰਨੈੱਟ ਮੀਡੀਆ ‘ਤੇ ਤੇਜ਼ੀ ਨਾਲ ਪਕੜ ਬਣਾ ਲਈ ਹੈ।

ਪਾਰਟੀ ਨੇ ਇੱਕ ਮੈਨੀਫੈਸਟੋ ਵੀ ਜਾਰੀ ਕੀਤਾ ਹੈ, ਜੋ ਵਿਅੰਗ ਅਤੇ ਗੰਭੀਰ ਸਿਆਸੀ ਮੰਗਾਂ ਦਾ ਮਿਸ਼ਰਣ ਹੈ। ਇਸ ਵਿੱਚ ਕੈਬਨਿਟ ਵਿੱਚ ਔਰਤਾਂ ਨੂੰ 50 ਫ਼ੀਸਦੀ ਰਾਖਵਾਂਕਰਨ, ਪਾਰਟੀ ਬਦਲਣ ਵਾਲੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ‘ਤੇ 20 ਸਾਲ ਦੀ ਚੋਣ ਪਾਬੰਦੀ, ਸੇਵਾਮੁਕਤੀ ਮਗਰੋਂ ਜੱਜਾਂ ਨੂੰ ਰਾਜ ਸਭਾ ਮੈਂਬਰ ਨਾ ਬਣਾਉਣ ਦੀ ਮੰਗ ਅਤੇ ਚੋਣਾਂ ਵਿੱਚੋਂ ਵੈਲਿਡ ਵੋਟਾਂ ਹਟਾਉਣ 'ਤੇ ਕਾਰਵਾਈ ਦੀ ਮੰਗ ਚੁੱਕੀ ਗਈ ਹੈ।

ਇਸ ਤੋਂ ਇਲਾਵਾ, ਪਾਰਟੀ ਨੇ ਨੀਟ ਵਿਵਾਦ ਨਾਲ ਜੁੜੇ ਵਿਦਿਆਰਥੀਆਂ ਦਾ ਸਮਰਥਨ ਵੀ ਕੀਤਾ ਹੈ। ਕਾਕਰੋਚ ਜਨਤਾ ਪਾਰਟੀ ਦੇ ਇੰਟਰਨੈੱਟ ਮੀਡੀਆ ‘ਤੇ ਪੰਜ ਦਿਨਾਂ ਵਿੱਚ ਲੱਖਾਂ ਫਾਲੋਅਰਜ਼ ਹੋ ਗਏ ਹਨ। ਬੁੱਧਵਾਰ ਸ਼ਾਮ ਤੱਕ ਇਹ ਅੰਕੜਾ ਇੰਸਟਾਗ੍ਰਾਮ ‘ਤੇ 60 ਲੱਖ ਤੋਂ ਵੱਧ ਅਤੇ ਐਕਸ 'ਤੇ ਕਰੀਬ 1 ਲੱਖ 26 ਹਜ਼ਾਰ ਤੱਕ ਪਹੁੰਚ ਗਿਆ ਹੈ।

ਹੁਣ ਦਿਨ-ਬ-ਦਿਨ ਲੋਕ ਕੋਕਰੋਚ ਜਨਤਾ ਪਾਰਟੀ 'ਤੇ ਲਗਾਤਾਰ ਖ਼ਬਰਾ ਬਣਾ ਰਹੇ ਹਨ, ਇੰਟਰਨੈੱਟ 'ਤੇ ਪੋਸਟ ਕਰ ਰਹੇ ਹਨ, ਹਾਲਾਂਕਿ ਕੁਝ ਲੋਕਾਂ ਨੂੰ ਪਤਾ ਹੀ ਨਹੀਂ ਹੋਵੇਗਾ ਕਿ ਆਖਿਰ ਕੋਕਰੋਚ ਜਨਤਾ ਪਾਰਟੀ ਕੀ ਹੈ, ਕੁਝ ਤਾਂ ਇਸ ਨੂੰ ਸੋਸ਼ਲ ਮੀਡੀਆ ਟ੍ਰੈਂਡ ਸਮਝ ਰਹੇ ਹਨ। ਪਰ ਜੇਕਰ ਤੁਸੀਂ ਵੀ ਇਸ ਦੇ ਟ੍ਰੈਂਡ ਤੋਂ ਅਣਜਾਣ ਹੋ ਤਾਂ ਇੱਥੇ ਜਾਣ ਲਓ ਕਿ ਆਖਿਰ ਇਹ ਕਿਵੇਂ ਟ੍ਰੈਂਡ ਵਿੱਚ ਆਇਆ।