Multiplex Bill Goes Viral: ਕੋਈ ਸਮਾਂ ਹੁੰਦਾ ਸੀ, ਜਦੋਂ ਫਿਲਮਾਂ ਰਿਲੀਜ਼ ਹੋਣ ਤੋਂ ਬਾਅਦ ਮਲਟੀਪਲੈਕਸਾਂ 'ਚ ਲੋਕਾਂ ਦੀ ਭੀੜ ਹੋ ਜਾਂਦੀ ਸੀ ਤੇ ਟਿਕਟਾਂ ਮਿਲਣੀਆਂ ਮੁਸ਼ਕਲ ਹੋ ਜਾਂਦੀਆਂ ਸਨ। ਹਾਲਾਂਕਿ, ਜਦੋਂ ਮਹਾਂਮਾਰੀ ਦੌਰਾਨ ਸਿਨੇਮਾਘਰ ਬੰਦ ਹੋ ਗਏ ਤਾਂ ਲੋਕ ਇੰਨੀ ਤੇਜ਼ੀ ਨਾਲ ਓਟੀਟੀ ਪਲੇਟਫਾਰਮਾਂ ਵੱਲ ਮੁੜ ਗਏ ਕਿ ਸਿਨੇਮਾਘਰਾਂ ਵਿੱਚ ਭੀੜ ਲਗਪਗ ਖਤਮ ਹੋ ਗਈ। ਇਸ ਤੋਂ ਬਾਅਦ ਵੀ ਜਦੋਂ ਕੋਈ ਇੱਥੇ ਖਾਣੇ ਦਾ ਬਿੱਲ ਦੇਖਦਾ ਹੈ ਤਾਂ ਉਹ ਸ਼ਾਇਦ ਹੀ ਇੱਥੇ ਜਾਣਾ ਚਾਹੇਗਾ।



ਹਾਲ ਹੀ 'ਚ PVR ਦਾ ਇਕ ਬਿੱਲ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਫਿਲਮ ਦੌਰਾਨ ਪੌਪਕਾਰਨ ਖਾਣ ਤੇ ਪੈਪਸੀ ਪੀਣ ਦੀ ਕੀਮਤ ਇੰਨੀ ਜ਼ਿਆਦਾ ਦਿਖਾਈ ਦੇ ਰਹੀ ਹੈ ਕਿ ਲੋਕ ਹੈਰਾਨ ਹਨ। ਅਜਿਹੇ 'ਚ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਜੇਕਰ ਕੋਈ ਇਸ ਤੋਂ ਘੱਟ ਪੈਸੇ ਖਰਚ ਕੇ OTT ਦਾ ਸਬਸਕ੍ਰਿਪਸ਼ਨ ਲੈਂਦਾ ਹੈ ਤਾਂ ਘਰ ਆਰਾਮ ਨਾਲ ਫਿਲਮਾਂ ਦੇਖੀਆਂ ਜਾ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਕੋਈ ਥੀਏਟਰ ਕਿਉਂ ਜਾਵੇਗਾ?



ਤ੍ਰਿਦੀਪ ਕੇ ਮੰਡਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਇੱਕ ਬਿੱਲ ਸਾਂਝਾ ਕੀਤਾ ਹੈ। ਇਹ ਬਿੱਲ ਮਾਲ ਆਫ ਇੰਡੀਆ, ਨੋਇਡਾ ਵਿੱਚ ਬਣੇ ਪੀਵੀਆਰ ਦਾ ਹੈ। ਉਹ ਇੱਥੇ ਇੱਕ ਫਿਲਮ ਦੇਖਣ ਲਈ ਗਿਆ ਸੀ। ਉਸ ਨੇ ਉੱਥੇ ਇੱਕ ਰੈਗੂਲਰ ਸਾਈਜ਼ ਦਾ ਪਨੀਰ ਪੌਪਕੌਰਨ ਤੇ ਪੈਪਸੀ ਖਰੀਦੀ ਸੀ। ਜਦੋਂ ਉਸ ਨੇ ਬਿੱਲ ਦੇਖਿਆ ਤਾਂ 600 ਮਿਲੀਲੀਟਰ ਪੈਪਸੀ ਦੀ ਕੀਮਤ 360 ਰੁਪਏ ਤੇ 55 ਗ੍ਰਾਮ ਪੌਪਕੌਰਨ ਦੀ ਕੀਮਤ 460 ਰੁਪਏ ਸੀ। ਉਸ ਨੇ ਪੋਸਟ ਦੇ ਨਾਲ ਲਿਖਿਆ ਕਿ ਉਹ 820 ਰੁਪਏ ਦੇ ਕੁੱਲ ਬਿੱਲ ਵਿੱਚ ਐਮਾਜ਼ਾਨ ਪ੍ਰਾਈਮ ਦੀ ਇੱਕ ਸਾਲ ਦੀ ਸਬਸਕ੍ਰਿਪਸ਼ਨ ਲੈ ਸਕਦੇ ਹਨ।


 






ਵਰਤਮਾਨ ਵਿੱਚ, Amazon Prime Lite ਦੀ ਸਾਲਾਨਾ ਸਬਸਕ੍ਰਿਪਸ਼ਨ 999 ਰੁਪਏ/ਸਾਲ ਹੈ, ਜਦੋਂਕਿ ਸਟੈਂਡਰਡ ਸਬਸਕ੍ਰਿਪਸ਼ਨ 1499 ਰੁਪਏ ਵਿੱਚ ਉਪਲਬਧ ਹੈ। ਇਸ ਪੋਸਟ 'ਤੇ ਟਿੱਪਣੀ ਕਰਦਿਆਂ ਲੋਕਾਂ ਨੇ ਕਿਹਾ ਕਿ ਇਹ ਬਿਲਕੁਲ ਸਹੀ ਹੈ ਕਿਉਂਕਿ ਤੁਸੀਂ 600 ਰੁਪਏ ਤੋਂ ਘੱਟ ਵਿੱਚ ਇੱਥੇ ਜਾ ਕੇ ਕੁਝ ਨਹੀਂ ਖਾ ਸਕਦੇ। ਇਸ ਪੋਸਟ ਨੂੰ ਹੁਣ ਤੱਕ 1.3 ਮਿਲੀਅਨ ਵਿਊਜ਼ ਮਿਲ ਚੁੱਕੇ ਹਨ ਤੇ 3500 ਤੋਂ ਵੱਧ ਵਾਰ ਰੀਟਵੀਟ ਕੀਤੇ ਜਾ ਚੁੱਕੇ ਹਨ।