Kabaddi: ਖੇਡਾਂ ਦੀ ਗੱਲ ਕਰੀਏ ਤਾਂ ਦੱਖਣੀ ਏਸ਼ਿਆਈ ਦੇਸ਼ਾਂ ਵਿੱਚ ਇੱਕ ਤੋਂ ਵੱਧ ਕੇ ਇੱਕ ਮਜ਼ੇਦਾਰ ਖੇਡਾਂ ਦੇਖਣ ਨੂੰ ਮਿਲਣਗੀਆਂ। ਵੈਸੇ ਤਾਂ ਸਾਡੇ ਦੇਸ਼ ਦੇ ਆਸ-ਪਾਸ ਦੇ ਦੇਸ਼ਾਂ ਵਿੱਚ ਕਬੱਡੀ ਤੇ ਖੋ-ਖੋ ਵਰਗੀਆਂ ਖੇਡਾਂ ਆਮ ਹੀ ਖੇਡੀਆਂ ਜਾਂਦੀਆਂ ਹਨ ਪਰ ਇਨ੍ਹਾਂ ਦੇ ਨਿਯਮਾਂ ਤੇ ਸਟਾਈਲ ਵਿੱਚ ਫਰਕ ਵੀ ਵੇਖਣ ਨੂੰ ਮਿਲਦਾ ਹੈ। 


ਭਾਰਤ ਵਿੱਚ ਕਬੱਡੀ ਖੇਡਣ ਦਾ ਇੱਕ ਆਪਣਾ ਤਰੀਕਾ ਹੈ ਪਰ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਇਸ ਨੂੰ ਖੇਡਣ ਦਾ ਤਰੀਕਾ ਵੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਪਾਕਿਸਤਾਨੀਆਂ ਦੀ ਕਬੱਡੀ ਵੇਖ ਕੇ ਲੱਗਦਾ ਹੈ ਕਿ ਇਹ ਖੇਡ ਨਹੀਂ ਸਗੋਂ ਲੜਾਈ ਹੋ ਰਹੀ ਹੈ। ਇੱਥੇ ਵਿਰੋਧੀ ਨੂੰ ਹੱਥ ਨਹੀਂ ਲਾਉਣਾ ਹੁੰਦਾ, ਸਗੋਂ ਥੱਪੜਾਂ ਦੀ ਵਰਖਾ ਕੀਤੀ ਜਾਂਦੀ ਹੈ। ਇਸ ਨਾਲ ਜੁੜਿਆ ਇੱਕ ਵੀਡੀਓ ਫਿਲਹਾਲ ਵਾਇਰਲ ਹੋ ਰਿਹਾ ਹੈ।


ਕਬੱਡੀ ਦਾ ਪਾਕਿਸਤਾਨੀ ਸਟਾਈਲ ਉੱਥੇ ਬਹੁਤ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ। ਇਸ ਨਾਲ ਜੁੜੀ ਵੀਡੀਓ ਦੇਖ ਕੇ ਤੁਸੀਂ ਹਾਸਾ ਨਹੀਂ ਰੋਕ ਸਕੋਗੇ। ਇਸ 'ਚ ਖਿਡਾਰੀ ਕਬੱਡੀ ਦੀ ਬਜਾਏ ਪਹਿਲਵਾਨਾਂ ਵਾਂਗ ਸਜੇ ਹੋਏ ਹਨ ਤੇ ਉਨ੍ਹਾਂ ਨੂੰ ਇੱਕ-ਦੂਜੇ ਨੂੰ ਥੱਪੜ ਮਾਰਦੇ ਦੇਖ ਕੇ ਤੁਸੀਂ ਸਮਝ ਨਹੀਂ ਸਕੋਗੇ ਕਿ ਉਹ ਕੀ ਕਰ ਰਹੇ ਹਨ। ਹਾਲਾਂਕਿ ਇਹ ਉਨ੍ਹਾਂ ਦੀ ਖੇਡ ਦਾ ਹਿੱਸਾ ਹੁੰਦਾ ਹੈ।



ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਖੇਡੀ ਜਾਣ ਵਾਲੀ ਇਸ ਖੇਡ ਵਿੱਚ ਥੱਪੜ ਮਾਰੇ ਜਾਂਦੇ ਹਨ। ਇਹ ਲੋਕਾਂ ਦੇ ਮਨੋਰੰਜਨ ਲਈ ਖੇਡਿਆ ਜਾਂਦਾ ਹੈ। ਇਸ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਇੱਕ ਖਾਸ ਪਹਿਰਾਵੇ ਵਿੱਚ ਆਪਣੇ ਵਿਰੋਧੀ ਨੂੰ ਉਦੋਂ ਤੱਕ ਥੱਪੜ ਮਾਰਦੇ ਰਹਿੰਦੇ ਹਨ ਜਦੋਂ ਤੱਕ ਦੋਵਾਂ ਵਿੱਚੋਂ ਇੱਕ ਹਾਰ ਨਹੀਂ ਜਾਂਦਾ। 



ਇਸ ਖੇਡ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਮੈਦਾਨ 'ਤੇ ਇਕੱਠੇ ਹੁੰਦੇ ਹਨ। ਬੀਬੀਸੀ ਦੀ ਰਿਪੋਰਟ ਮੁਤਾਬਕ ਇਹ ਦੋ ਲੋਕਾਂ ਦਾ ਮੈਚ ਹੁੰਦਾ ਹੈ, ਜਿਨ੍ਹਾਂ ਵਿੱਚੋਂ ਇੱਕ ਥੱਪੜ ਮਾਰ ਕੇ ਗੋਲ ਕਰਦਾ ਹੈ ਤੇ ਦੂਜਾ ਬਚਾਅ ਕਰਕੇ ਗੋਲ ਕਰਦਾ ਹੈ। ਇਸ ਵਿੱਚ ਸਿਰਫ ਥੱਪੜ ਮਾਰਨਾ ਹੁੰਦਾ ਹੈ। ਖੇਡ ਵਿੱਚ ਮੁੱਕਾ ਮਾਰਨਾ ਧੋਖਾ ਮੰਨਿਆ ਜਾਂਦਾ ਹੈ।


 






ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।