Peru Plane Crash: ਇਨ੍ਹੀਂ ਦਿਨੀਂ ਲੋਕਾਂ ਵਿੱਚ ਸੈਲਫੀ ਦਾ ਕ੍ਰੇਜ਼ ਇੰਨਾ ਵੱਧ ਗਿਆ ਹੈ ਕਿ ਲੋਕ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰ ਰਹੇ ਹਨ। ਇਸ ਤਰ੍ਹਾਂ ਦੇ ਕਈ ਮਾਮਲੇ ਪਹਿਲਾਂ ਵੀ ਦੇਖਣ ਨੂੰ ਮਿਲੇ ਹਨ, ਜਿਨ੍ਹਾਂ 'ਚ ਖਤਰਨਾਕ ਥਾਵਾਂ ਤੋਂ ਸੈਲਫੀ ਲੈਂਦੇ ਸਮੇਂ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਦੇਖੇ ਗਏ ਹਨ ਅਤੇ ਸਿਰਫ ਸੈਲਫੀ ਲਈ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਫਿਲਹਾਲ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਹੋਰ ਸੈਲਫੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।


ਦਰਅਸਲ, ਹਾਲ ਹੀ ਵਿੱਚ ਪੇਰੂ ਦੀ ਰਾਜਧਾਨੀ ਲੀਮਾ ਦੇ ਏਅਰਪੋਰਟ ਉੱਤੇ ਇੱਕ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ ਸੀ। ਜਿਸ ਕਾਰਨ ਜਹਾਜ਼ ਵਿਚ ਸਵਾਰ ਕਰੂ ਮੈਂਬਰਾਂ ਸਮੇਤ ਸਾਰੇ 120 ਯਾਤਰੀਆਂ ਦੀ ਜਾਨ ਖ਼ਤਰੇ ਵਿਚ ਪੈ ਗਈ। ਫਿਲਹਾਲ ਸਾਰੇ ਚਮਤਕਾਰੀ ਢੰਗ ਨਾਲ ਬਾਲ-ਬਾਲ ਬਚ ਗਏ। ਜਿਸ ਤੋਂ ਬਾਅਦ ਇੱਕ ਜੋੜਾ ਇਸ ਹਵਾਈ ਜਹਾਜ਼ ਤੋਂ ਬਾਹਰ ਆਉਣ ਵਿੱਚ ਵੀ ਕਾਮਯਾਬ ਰਿਹਾ। ਇਸ ਤੋਂ ਬਾਅਦ ਇਸ ਜੋੜੇ ਨੇ ਕੁਝ ਅਜਿਹਾ ਕੀਤਾ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਖਿਚਾਈ ਹੋ ਰਹੀ ਹੈ।


ਜਹਾਜ਼ ਹਾਦਸੇ ਤੋਂ ਬਾਅਦ ਸੈਲਫੀ




@enriquevarsi ਟਵਿੱਟਰ ਹੈਂਡਲ ਤੋਂ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਪੋਸਟ ਕੀਤੀ ਗਈ ਹੈ। ਜਿਸ 'ਚ ਜਹਾਜ਼ ਹਾਦਸੇ 'ਚ ਬਚੇ ਜੋੜੇ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਇਹ ਜੋੜਾ ਕਰੈਸ਼ ਹੋਏ ਹਵਾਈ ਜਹਾਜ਼ ਨਾਲ ਸੈਲਫੀ ਲੈਂਦਾ ਨਜ਼ਰ ਆ ਰਿਹਾ ਹੈ। ਤਸਵੀਰ ਵਿੱਚ, ਐਨਰਿਕ ਵਰਸੀ-ਰੋਸਪਿਗਲੀਓਸੀ ਆਪਣੀ ਪਤਨੀ ਨਾਲ ਦਿਖਾਈ ਦੇ ਰਿਹਾ ਹੈ, ਜੋ ਜਹਾਜ਼ ਹਾਦਸੇ ਤੋਂ ਬਾਹਰ ਆਉਣ ਵਿੱਚ ਕਾਮਯਾਬ ਰਿਹਾ।


ਹੋ ਰਹੀ ਹੈ ਆਲੋਚਨਾ 


ਤਸਵੀਰ ਵਿੱਚ, LATAM ਏਅਰਲਾਈਨਜ਼ ਦੇ ਜਹਾਜ਼ ਨੂੰ ਰਨਵੇ 'ਤੇ ਅੰਸ਼ਕ ਤੌਰ 'ਤੇ ਸੜਿਆ ਦੇਖਿਆ ਜਾ ਸਕਦਾ ਹੈ, ਇਸਦੇ ਇੱਕ ਖੰਭ ਨੂੰ ਜ਼ਮੀਨ 'ਤੇ ਸੱਜੇ ਪਾਸੇ ਝੁਕਿਆ ਹੋਇਆ ਹੈ। ਜਾਣਕਾਰੀ ਮੁਤਾਬਕ LATAM ਏਅਰਲਾਈਨਜ਼ ਦੇ ਜਹਾਜ਼ ਨੂੰ ਰਨਵੇਅ 'ਤੇ ਫਾਇਰ ਇੰਜਣ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ। ਜਿਸ ਨੂੰ ਫਾਇਰ ਬ੍ਰਿਗੇਡ ਦੀ ਟੀਮ ਨੇ ਸਮੇਂ ਸਿਰ ਕਾਬੂ ਕਰ ਲਿਆ। ਫਿਲਹਾਲ ਸੋਸ਼ਲ ਮੀਡੀਆ ਯੂਜ਼ਰਸ ਇਸ ਤਰ੍ਹਾਂ ਸੈਲਫੀ ਲੈਣ ਲਈ ਜੋੜੇ ਦੀ ਆਲੋਚਨਾ ਕਰ ਰਹੇ ਹਨ।