Humanity Viral Video: ਅਕਸਰ ਹੀ ਬਾਜ਼ਾਰ 'ਚ ਖਰੀਦਦਾਰੀ ਕਰਨ ਸਮੇਂ ਜਾਂ ਬਾਜ਼ਾਰ 'ਚੋਂ ਲੰਘਦੇ ਸਮੇਂ ਅਸੀਂ ਸਾਰਿਆਂ ਨੇ ਆਵਾਰਾ ਭੁੱਖੇ ਪਸ਼ੂਆਂ ਨੂੰ ਸਬਜ਼ੀ ਦੀਆਂ ਰੇਹੜੀਆਂ ਜਾਂ ਦੁਕਾਨਾਂ 'ਤੇ ਰੱਖਿਆ ਸਾਮਾਨ ਚੋਰੀ ਕਰਦੇ ਦੇਖਿਆ ਹੋਵੇਗਾ। ਆਮ ਤੌਰ 'ਤੇ ਹਰ ਸਬਜ਼ੀ ਵੇਚਣ ਵਾਲਾ ਉਨ੍ਹਾਂ ਪਸ਼ੂਆਂ ਨੂੰ ਡੰਡੇ ਜਾਂ ਸੋਟੇ ਨਾਲ ਮਾਰ ਕੇ ਭਜਾ ਦਿੰਦਾ ਹੈ ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਦਰਅਸਲ ਇਨਸਾਨਾਂ ਨਾਲ ਭਰੀ ਇਸ ਦੁਨੀਆਂ 'ਚ ਹੁਣ ਇਨਸਾਨੀਅਤ ਘੱਟ ਹੀ ਦੇਖਣ ਨੂੰ ਮਿਲਦੀ ਹੈ। ਅਜਿਹੇ 'ਚ ਜਦੋਂ ਵੀ ਇਨਸਾਨੀਅਤ ਅਤੇ ਦਿਆਲਤਾ ਨਾਲ ਭਰਪੂਰ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀਆਂ ਹਨ ਤਾਂ ਉਹ ਯੂਜ਼ਰਸ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਨੂੰ ਭਰੋਸਾ ਹੋ ਰਿਹਾ ਹੈ ਕਿ ਇਸ ਦੁਨੀਆ 'ਚ ਇਨਸਾਨੀਅਤ ਹਾਲੇ ਵੀ ਜ਼ਿੰਦਾ ਹੈ।



ਸਾਨ੍ਹ ਨੂੰ ਖੁਆਈਆਂ ਸਬਜ਼ੀਆਂ


ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਵਿਅਕਤੀ ਸਬਜ਼ੀ ਵੇਚਦਾ ਦਿਖਾਈ ਦੇ ਰਿਹਾ ਹੈ, ਜੋ ਆਪਣੀ ਰੇਹੜੀ 'ਤੇ ਰੱਖੀ ਸਾਰੀ ਸਬਜ਼ੀ ਇਕ ਸਾਨ੍ਹ ਨੂੰ ਖਾਣ ਲਈ ਦੇ ਰਿਹਾ ਹੈ। ਵੀਡੀਓ 'ਚ ਰੇਹੜੀ ਵਾਲਾ ਸਾਨ੍ਹ ਨੂੰ ਭਜਾਉਣ ਦੀ ਬਜਾਏ ਸ਼ਾਂਤੀ ਨਾਲ ਬੈਠਾ ਰਹਿੰਦਾ ਹੈ ਅਤੇ ਸਾਨ੍ਹ ਨੂੰ ਆਪਣੀ ਸਬਜ਼ੀਆਂ ਖਾਣ ਲਈ ਦਿੰਦਾ ਜਾ ਰਿਹਾ ਹੈ। ਅਜਿਹਾ ਵੀ ਨਹੀਂ ਹੈ ਕਿ ਸਬਜ਼ੀ ਵੇਚਣ ਵਾਲੇ ਦੀ ਸਬਜ਼ੀ ਖਰਾਬ ਹੈ, ਇਸ ਲਈ ਉਹ ਸਾਨ੍ਹ ਨੂੰ ਖੁਆ ਰਿਹਾ ਹੈ।


ਵੀਡੀਓ ਹੋ ਰਹੀ ਵਾਇਰਲ


ਵੀਡੀਓ 'ਚ ਇਕ ਵਿਅਕਤੀ ਉਸ ਨੂੰ ਪੁੱਛ ਰਿਹਾ ਹੈ ਕਿ ਤੁਸੀਂ ਸਾਨ੍ਹ ਨੂੰ ਕਿਉਂ ਖੁਆ ਰਹੇ ਹੋ। ਇਸ 'ਤੇ ਸਬਜ਼ੀ ਵੇਚਣ ਵਾਲੇ ਨੇ ਜਵਾਬ ਦਿੱਤਾ ਕਿ ਉਹ ਭੁੱਖਾ ਹੈ, ਜਿਸ ਨੂੰ ਸੁਣ ਕੇ ਸੋਸ਼ਲ ਮੀਡੀਆ ਯੂਜ਼ਰਸ ਦੇ ਦਿਲ ਦਹਿਲ ਗਏ ਹਨ। ਵੀਡੀਓ 'ਚ ਅੱਗੇ ਇਹ ਵੀ ਸੁਣਿਆ ਜਾ ਸਕਦਾ ਹੈ ਕਿ ਵੀਡੀਓ ਬਣਾਉਣ ਵਾਲਾ ਵਿਅਕਤੀ ਸਬਜ਼ੀ ਵੇਚਣ ਵਾਲੇ ਨੂੰ ਉਸ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਆਫਰ ਵੀ ਕਰਦਾ ਹੈ, ਜਿਸ ਨੂੰ ਉਹ ਠੁਕਰਾ ਦਿੰਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।