ਨਵੀਂ ਦਿੱਲੀ : ਦਿੱਲੀ ਮੈਟਰੋ ਵਿੱਚ ਰੋਜ਼ਾਨਾ ਲੱਖਾਂ ਯਾਤਰੀ ਸਫਰ ਕਰਦੇ ਹਨ। ਲੋਕ ਮੈਟਰੋ ਦੀ ਵਰਤੋਂ ਸਿਰਫ਼ ਦਿੱਲੀ ਵਿੱਚ ਦਫ਼ਤਰ ਜਾਣ ਜਾਂ ਕਾਲਜ ਜਾਣ ਲਈ ਹੀ ਨਹੀਂ ਸਗੋਂ ਕਿਸੇ ਹੋਰ ਤਰ੍ਹਾਂ ਦੀ ਯਾਤਰਾ ਲਈ ਕਰਦੇ ਹਨ। ਇਸ ਕਾਰਨ ਦਿੱਲੀ ਮੈਟਰੋ 'ਤੇ ਸਵੇਰੇ-ਸ਼ਾਮ ਅਕਸਰ ਭੀੜ ਰਹਿੰਦੀ ਹੈ। ਅਜਿਹੇ 'ਚ ਹੁਣ ਲੋਕਾਂ ਨੂੰ ਭੀੜ ਦੇ ਨਾਲ-ਨਾਲ ਉੱਥੇ ਹੋ ਰਹੀ ਅਸ਼ਲੀਲਤਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।


ਜੀ ਹਾਂ, ਇਨ੍ਹੀਂ ਦਿਨੀਂ ਦਿੱਲੀ ਮੈਟਰੋ ਦੇ ਕਈ ਅਜਿਹੇ ਵੀਡੀਓ ਵਾਇਰਲ ਹੋਏ ਹਨ ਜਿਨ੍ਹਾਂ ਨੂੰ ਲੋਕਾਂ ਨੇ ਅਸ਼ਲੀਲ ਕਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਕਈ ਵੀਡੀਓਜ਼ ਅਤੇ ਰੀਲਾਂ ਦੇ ਵਾਇਰਲ ਹੋਣ ਤੋਂ ਬਾਅਦ ਡੀਐਮਆਰਸੀ ਨੇ ਇੱਕ ਗਾਈਡਲਾਈਨ ਵੀ ਜਾਰੀ ਕੀਤੀ ਸੀ। ਇਸ ਦੇ ਬਾਵਜੂਦ ਅਜਿਹੀਆਂ ਰੀਲਾਂ ਜਾਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।


ਦਿੱਲੀ ਮੈਟਰੋ ਦਾ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਇੱਕ ਨੌਜਵਾਨ ਬੰਸਰੀ ਵਜਾਉਂਦਾ ਨਜ਼ਰ ਆ ਰਿਹਾ ਹੈ ਜਦਕਿ ਇੱਕ ਹੋਰ ਨੌਜਵਾਨ ਗਿਟਾਰ ਵਜਾਉਂਦਾ ਨਜ਼ਰ ਆ ਰਿਹਾ ਹੈ। ਪਹਿਲਾ ਨੌਜਵਾਨ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਬੰਸਰੀ ਵਜਾ ਰਿਹਾ ਸੀ, ਜਿਸ ਨੂੰ ਉੱਥੇ ਬੈਠੇ ਲੋਕ ਦੇਖ ਰਹੇ ਸਨ। ਇਸ ਮੈਟਰੋ 'ਚ ਕੋਈ ਭੀੜ ਨਹੀਂ ਸੀ, ਸਾਰੇ ਯਾਤਰੀ ਆਪਣੀਆਂ ਸੀਟਾਂ 'ਤੇ ਬੈਠੇ ਇਸ ਨੌਜਵਾਨ ਦੀ ਬੰਸਰੀ ਦੀ ਆਵਾਜ਼ ਦਾ ਆਨੰਦ ਲੈ ਰਹੇ ਸਨ।



ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤਾਂ ਲਈ ਰਾਖਵੀਂ ਸੀਟ 'ਤੇ ਇਕ ਆਦਮੀ ਬੈਠਾ ਹੈ । ਇਸ ਵਿਅਕਤੀ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕੀਤਾ ਗਿਆ।



ਦਿੱਲੀ ਮੈਟਰੋ ਦੀ ਯੈਲੋ ਲਾਈਨ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਇਕ ਜੋੜਾ ਇਕ-ਦੂਜੇ ਨੂੰ Kiss ਕਰ ਰਿਹਾ ਹੈ। ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਉੱਥੇ ਹੋਰ ਲੋਕ ਮੌਜੂਦ ਹਨ ਪਰ ਉਨ੍ਹਾਂ ਨੇ ਇਸ ਗੱਲ 'ਤੇ ਕੋਈ ਧਿਆਨ ਨਹੀਂ ਦਿੱਤਾ।



ਇਸ ਵੀਡੀਓ ਵਿੱਚ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ। ਇਸ ਵੀਡੀਓ 'ਚ ਜੋੜੇ ਨੂੰ ਜਨਤਕ ਤੌਰ 'ਤੇ kiss ਕਰਦੇ ਦੇਖਿਆ ਗਿਆ। ਜਿਸ 'ਤੇ ਯੂਜ਼ਰਸ ਨੇ ਗੁੱਸੇ 'ਚ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ।




ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦਿੱਲੀ ਮੈਟਰੋ 'ਚ ਇਕ ਲੜਕੀ ਆਪਣੇ ਸਟ੍ਰੇਟਨਰ ਨਾਲ ਵਾਲਾਂ ਨੂੰ ਸਿੱਧਾ ਕਰ ਰਹੀ ਹੈ। ਲੜਕੀ ਨੇ ਮੈਟਰੋ ਦੇ ਚਾਰਜਿੰਗ ਪੁਆਇੰਟ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਉਸ ਨੂੰ ਵੀ ਖੂਬ ਟ੍ਰੋਲ ਕੀਤਾ ਗਿਆ।