Bride Dance Viral Video: ਅੱਜਕੱਲ੍ਹ ਸੋਸ਼ਲ ਮੀਡੀਆ‘ਤੇ ਵਿਆਹ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਵਿੱਚ ਲਾੜੇ ਤੋਂ ਲੈ ਕੇ ਲਾੜੀ ਤੱਕ, ਦੁਲਹਨ ਦੀ ਬਿਹਤਰੀਨ ਐਂਟਰੀ ਅਤੇ ਬਰਾਤੀਆਂ ਦੇ ਡਾਂਸ ਨੂੰ ਦੇਖਣਾ ਹਰ ਕੋਈ ਪਸੰਦ ਕਰਦਾ ਹੈ। ਆਮ ਤੌਰ ‘ਤੇ ਹਰ ਕਿਸੇ ਨੂੰ ਆਪਣੇ ਵਿਆਹ ਵਾਲੇ ਦਿਨ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਉਸ ਦੇ ਵਿਆਹ ਵਾਲੇ ਦਿਨ ਮੀਂਹ ਨਾ ਪੈ ਜਾਵੇ। ਕਿਉਂਕਿ ਹਰ ਵਿਅਕਤੀ ਆਪਣੇ ਵਿਆਹ ਵਾਲੇ ਦਿਨ ਨੂੰ ਖ਼ਾਸ ਬਣਾਉਣ ਲਈ ਕਾਫੀ ਪਲਾਨਿੰਗ ਕਰਦਾ ਹੈ ਤੇ ਜੇਕਰ ਵਿਆਹ ਵਾਲੇ ਦਿਨ ਮੀਂਹ ਪੈ ਜਾਵੇ ਤਾਂ ਸਾਰਾ ਮਜ਼ਾ ਖ਼ਰਾਬ ਹੋ ਜਾਂਦਾ ਹੈ।
ਫਿਲਹਾਲ ਅੱਜਕੱਲ੍ਹ ਇੱਕ ਵਿਆਹ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਕੁੜੀ ਨੂੰ ਆਪਣੇ ਵਿਆਹ ਦੇ ਲੇਡੀਸ ਸੰਗੀਤ ਦੀ ਰਸਮ ਦੇ ਦੌਰਾਨ ਹੱਥ ਵਿੱਚ ਛਤਰੀ ਲੈ ਕੇ ਮੀਂਹ ਵਿੱਚ ਡਾਂਸ ਕਰਦਿਆਂ ਦੇਖਿਆ ਜਾ ਸਕਦਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਦੁਲਹਨ ਮੀਂਹ ਵਿੱਚ ਗੀਤ ਦੀ ਧੁਨ ‘ਤੇ ਨੱਚ ਰਹੀ ਪਰ ਉਸ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈ। ਵੀਡੀਓ ਵਿੱਚ ਲਾੜੀ ਆਪਣੇ ਵਿਆਹ ਦਾ ਪੂਰਾ ਮਜ਼ਾ ਲੈਂਦੇ ਹੋਏ ਹੱਥਾਂ ਵਿੱਚ ਛੱਤਰੀ ਲੈ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਬੱਚਿਆਂ ਲਈ ਡਿਜ਼ਾਈਨ ਕੀਤੀ ਗਈ ਹਵਾ ਵਾਲੀ ਅਨੋਖੀ ਟੀ-ਸ਼ਰਟ, ਆਨੰਦ ਮਹਿੰਦਰਾ ਨੂੰ ਵੀ ਆਈ ਪਸੰਦ, ਜਾਣੋ ਕਿਵੇਂ ਕਰੇਗੀ ਬੱਚਿਆਂ ਦੀ ਰੱਖਿਆ
ਮੀਂਹ ਵਿੱਚ ਡਾਂਸ ਕਰਦੀ ਨਜ਼ਰ ਆਈ ਲਾੜੀ
ਵਾਇਰਲ ਹੋ ਰਹੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਤਮਾਮ ਪਲੇਟਫਾਰਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਨੂੰ ਕਵਿਤਾ ਮੋਹਿਤ ਗੋਸਵਾਮੀ ਨਾਂ ਦੇ ਪ੍ਰੋਫਾਈਲ ਤੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਇੱਕ ਦੁਲਹਨ ਚੂੜੀਆਂ ਅਤੇ ਪੀਲੇ ਰੰਗ ਦਾ ਲਹਿੰਗਾ ਪਾ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜਿਸ ਦੌਰਾਨ ਮੀਂਹ ਵੀ ਉਸ ਨੂੰ ਰੋਕ ਨਹੀਂ ਸਕਿਆ ਅਤੇ ਉਹ ਹੱਥਾਂ ਵਿੱਚ ਛੱਤਰੀ ਫੜ ਕੇ ਵਿਆਹ ਦਾ ਮਜ਼ਾ ਲੈਂਦੀ ਨਜ਼ਰ ਆ ਰਹੀ ਹੈ।
ਯੂਜ਼ਰਸ ਨੂੰ ਚੰਗਾ ਲੱਗਿਆ ਇਹ ਵੀਡੀਓ
ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਇਸ ਵੀਡੀਓ ਨੇ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਜਿਸ ਨੂੰ ਖ਼ਬਰ ਲਿਖੇ ਜਾਣ ਤੱਕ ਸੋਸ਼ਲ ਮੀਡੀਆ 'ਤੇ 2 ਲੱਖ 54 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 21 ਹਜ਼ਾਰ ਤੋਂ ਵੱਧ ਯੂਜ਼ਰਜ਼ ਇਸ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ ਨੂੰ ਦੇਖ ਕੇ ਯੂਜ਼ਰਸ ਲਗਾਤਾਰ ਕਮੈਂਟ ਕਰਦੇ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਭਾਵੇਂ ਬਰਫ ਪੈ ਜਾਵੇ, ਡਾਂਸ ਨਹੀਂ ਰੁਕੇਗਾ।' ਇਕ ਹੋਰ ਨੇ ਲਿਖਿਆ, 'ਜੇ ਅਸੀਂ ਟੈਂਟ ਲਾਇਆ ਹੈ, ਤਾਂ ਅਸੀਂ ਨੱਚ ਕੇ ਪੈਸੇ ਵਸੁਲਾਂਗੇ, ਭਾਵੇਂ ਮੀਂਹ 'ਚ ਭਿੱਜ ਜਾਈਏ।'
ਇਹ ਵੀ ਪੜ੍ਹੋ: ਸ਼ਰਾਰਤੀ ਬੱਚੇ ਨੇ ਤਵੇ ਨਾਲ ਤੋੜ ਦਿੱਤਾ ਹਜ਼ਾਰਾਂ ਦਾ ਟੀਵੀ, ਮਾਪੇ ਬਣਾਉਂਦੇ ਰਹੇ ਵੀਡੀਓ