ਤੇਲੰਗਾਨਾ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਛੇਵੀਂ ਜਮਾਤ ਵਿੱਚ ਪੜ੍ਹਦਾ ਇੱਕ 10 ਸਾਲਾ ਲੜਕਾ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਿੰਡ ਆਇਆ ਹੋਇਆ ਸੀ। ਪਿਤਾ ਲੜਕੇ ਨੂੰ ਵਾਲ ਕਟਵਾਉਣ ਲਈ ਸੈਲੂਨ ਲੈ ਗਿਆ ਅਤੇ ਆਪਣੇ ਤਰੀਕੇ ਨਾਲ ਉਸ ਦੇ ਵਾਲ ਕਟਵਾ ਦਿੱਤੇ।


ਹਾਲਾਂਕਿ, ਉਹ ਇਸ ਤੋਂ ਪੂਰੀ ਤਰ੍ਹਾਂ ਨਾਖੁਸ਼ ਸੀ। ਘਰ ਪਹੁੰਚ ਕੇ ਉਸ ਨੇ ਅਜਿਹਾ ਕਦਮ ਚੁੱਕਿਆ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਜਾਣਕਾਰੀ ਮੁਤਾਬਕ ਤੇਲੰਗਾਨਾ ਦੇ ਮਹਿਬੂਬਾਬਾਦ ਜ਼ਿਲੇ ‘ਚ ਇਕ 10 ਸਾਲਾ ਲੜਕੇ ਨੇ ਕਥਿਤ ਤੌਰ ਉਤੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ।


ਪੁਲਿਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਇਕ ਰਿਹਾਇਸ਼ੀ ਸਮਾਜ ਕਲਿਆਣ ਸਕੂਲ ‘ਚ ਛੇਵੀਂ ਜਮਾਤ ‘ਚ ਪੜ੍ਹਦਾ ਲੜਕਾ ਗਰਮੀਆਂ ਦੀਆਂ ਛੁੱਟੀਆਂ ‘ਚ ਪਿੰਡ ਚਿੰਤਾਗੁਡੇਮ ‘ਚ ਆਪਣੇ ਘਰ ਆਇਆ ਸੀ। 25 ਮਈ ਨੂੰ ਉਸ ਦਾ ਪਿਤਾ ਉਸ ਨੂੰ ਵਾਲ ਕਟਵਾਉਣ ਲਈ ਸੈਲੂਨ ਲੈ ਗਿਆ ਪਰ ਜਦੋਂ ਉਸ ਨੇ ਵਾਲ ਕਟਵਾਉਣ ਬਾਰੇ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਪਿਤਾ ਨੇ ਉਸ ਦੀ ਇਕ ਨਾ ਸੁਣੀ।


ਅਚਾਨਕ ਘਰੋਂ ਆਵਾਜ਼ ਆਉਣ ਲੱਗੀ
ਪੁਲਿਸ ਅਨੁਸਾਰ ਬੇਮੌਸਮੀ ਬਰਸਾਤ ਦੇ ਮੱਦੇਨਜ਼ਰ ਲੜਕੇ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਘਰ ਦੀ ਸਫ਼ਾਈ ਕਰ ਰਹੇ ਸਨ। ਲੜਕਾ ਘਰ ਦੇ ਅੰਦਰ ਹੀ ਸੀ ਅਤੇ ਪਰਿਵਾਰਕ ਮੈਂਬਰਾਂ ਨੇ ਲੜਕੇ ਵੱਲੋਂ ਘਰੇਲੂ ਸਮਾਨ ਸੁੱਟਣ ਦੀ ਆਵਾਜ਼ ਸੁਣੀ। ਜਦੋਂ ਉਹ ਘਰ ਅੰਦਰ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ ਅਤੇ ਲੜਕੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਹੈ।


ਤੁਰਤ ਹਸਪਤਾਲ ਲਿਜਾਇਆ ਗਿਆ


ਪੁਲਿਸ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਅਤੇ ਦੋ ਦਿਨ ਤੱਕ ਉਸ ਦਾ ਇਲਾਜ ਚੱਲਿਆ। ਬਾਅਦ ‘ਚ ਉਸ ਨੂੰ ਬਿਹਤਰ ਇਲਾਜ ਲਈ ਹੈਦਰਾਬਾਦ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਪਰ ਵੀਰਵਾਰ ਸਵੇਰੇ ਉਸ ਦੀ ਮੌਤ ਹੋ ਗਈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।