UP News : ਉੱਤਰ ਪ੍ਰਦੇਸ਼ ਦੇ ਬਹਿਰਾਇਚ 'ਚ ਬੀਤੀ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ ,ਜਦੋਂ ਇਕ ਇੰਜੀਨੀਅਰ ਦੀ ਸਰਕਾਰੀ ਰਿਹਾਇਸ਼ 'ਤੇ ਅਚਾਨਕ ਉਸ ਦੀ ਪਤਨੀ ਪਹੁੰਚ ਗਈ। ਇੰਜੀਨੀਅਰ ਸਰਕਾਰੀ ਰਿਹਾਇਸ਼ 'ਤੇ ਆਪਣੀ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ। ਮਹਿਲਾ ਦੇ ਨਾਲ ਉਸ ਦੇ ਦੋ ਭਰਾ ਵੀ ਸਨ। ਇਸ ਦੌਰਾਨ ਇੰਜੀਨੀਅਰ ਅਤੇ ਉਸ ਦੀ ਪਤਨੀ ਵਿਚਕਾਰ ਤਕਰਾਰ ਹੋ ਗਈ, ਜਿਸ ਤੋਂ ਬਾਅਦ ਔਰਤ ਦੇ ਦੋਵੇਂ ਭਰਾਵਾਂ ਨੇ ਆਪਣੇ ਜੀਜੇ ਦੀ ਕੁੱਟਮਾਰ ਕਰ ਦਿੱਤੀ।  


 

ਦਰਅਸਲ, ਇੰਜੀਨੀਅਰ ਕੋਤਵਾਲੀ ਦੇਹਤ ਥਾਣਾ ਖੇਤਰ ਦੀ ਨਲਕੋਪ ਕਾਲੋਨੀ ਵਿਚ ਸਿੰਚਾਈ ਵਿਭਾਗ ਵਿਚ ਜੂਨੀਅਰ ਇੰਜੀਨੀਅਰ ਦੇ ਅਹੁਦੇ 'ਤੇ ਤਾਇਨਾਤ ਹੈ। ਇੰਜੀਨੀਅਰ ਦੀ ਪਤਨੀ ਸ਼ਰਾਵਸਤੀ ਵਿੱਚ ਸਰਕਾਰੀ ਅਧਿਆਪਕ ਹੈ। ਕੁਝ ਦਿਨਾਂ ਤੋਂ ਬਿਮਾਰ ਹੋਣ ਕਾਰਨ ਇੰਜੀਨੀਅਰ ਆਪਣੀ ਪਤਨੀ ਨੂੰ ਇਲਾਜ ਦੇ ਸਿਲਸਿਲੇ 'ਚ ਰਾਏਬਰੇਲੀ ਸਥਿਤ ਆਪਣੇ ਸਹੁਰੇ ਘਰ ਛੱਡ ਗਿਆ ਸੀ। ਇਸ ਦੌਰਾਨ ਕਿਸੇ ਨੇ ਇੰਜੀਨੀਅਰ ਦੀ ਪਤਨੀ ਨੂੰ ਸੂਚਨਾ ਦਿੱਤੀ ਕਿ ਉਸ ਦੀ ਗੈਰ-ਹਾਜ਼ਰੀ ਵਿਚ ਉਸ ਦਾ ਇੰਜੀਨੀਅਰ ਪਤੀ ਆਪਣੀ ਸਰਕਾਰੀ ਰਿਹਾਇਸ਼ 'ਤੇ ਆਪਣੀ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਹੈ।

 

ਸਾਲਿਆਂ ਨੇ ਇੰਜਨੀਅਰ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ


ਸੂਚਨਾ 'ਤੇ ਇੰਜੀਨੀਅਰ ਦੀ ਪਤਨੀ ਆਪਣੇ ਦੋ ਭਰਾਵਾਂ ਨਾਲ ਬਹਿਰਾਇਚ ਦੀ ਨਲਕੋਪ ਕਾਲੋਨੀ ਸਥਿਤ ਆਪਣੇ ਪਤੀ ਦੇ ਸਰਕਾਰੀ ਘਰ ਪਹੁੰਚੀ ਅਤੇ ਪਤੀ ਨੂੰ ਪ੍ਰੇਮਿਕਾ ਨਾਲ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ ਹੰਗਾਮਾ ਹੋ ਗਿਆ। ਇਸ ਦੌਰਾਨ ਇੰਜੀਨੀਅਰ ਦਾ ਆਪਣੀ ਪਤਨੀ ਨਾਲ ਤਕਰਾਰ ਹੋ ਗਈ। ਇਸ ਤੋਂ ਬਾਅਦ ਇੰਜੀਨੀਅਰ ਦੇ ਸਾਲਿਆ ਨੇ ਉਸ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ। ਇੰਜਨੀਅਰ ਦੀ ਪਤਨੀ ਨੇ ਪਤੀ ਦੀ ਪ੍ਰੇਮਿਕਾ ਨੂੰ ਕਮਰੇ ਵਿੱਚ ਡੱਕਿਆ। ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

 

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਾਰਿਆਂ ਨੂੰ ਥਾਣੇ ਲੈ ਗਈ। ਇਸ ਦੌਰਾਨ ਇੰਜੀਨੀਅਰ ਨੇ ਦੁਬਾਰਾ ਅਜਿਹੀ ਹਰਕਤ ਨਾ ਕਰਨ ਦਾ ਵਾਅਦਾ ਕੀਤਾ। ਇੰਜਨੀਅਰ ਦੀ ਪਤਨੀ ਇਸ ਮਾਮਲੇ ’ਤੇ ਦੁਖੀ ਹੋ ਗਈ ਅਤੇ ਉਸ ਨੇ ਆਪਣੇ ਪਤੀ ਖ਼ਿਲਾਫ਼ ਕੋਈ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਸੁਲ੍ਹਾ ਕਰ ਲਈ। ਇਸ ਤੋਂ ਬਾਅਦ ਸਾਰੇ ਲੋਕ ਵਾਪਸ ਇੰਜੀਨੀਅਰ ਦੀ ਸਰਕਾਰੀ ਰਿਹਾਇਸ਼ 'ਤੇ ਪਹੁੰਚ ਗਏ।