Humans Eat billions of Animals every year: ਮਨੁੱਖਾਂ ਦੇ ਨਾਲ-ਨਾਲ ਹੋਰ ਬਹੁਤ ਸਾਰੇ ਜੀਵ ਵੀ ਇਸ ਧਰਤੀ 'ਤੇ ਰਹਿੰਦੇ ਹਨ ਪਰ ਮਨੁੱਖਾਂ ਨੂੰ ਛੱਡ ਕੇ ਸਭ ਇੱਕ ਨਿਯਮ ਦੇ ਤਹਿਤ ਚੱਲਦੇ ਹਨ। ਜਿਵੇਂ ਜੰਗਲ ਦੇ ਕੁਝ ਜਾਨਵਰ ਮਾਸਾਹਾਰੀ ਹਨ ਅਤੇ ਕੁਝ ਜਾਨਵਰ ਸ਼ਾਕਾਹਾਰੀ ਹਨ। ਅਰਥਾਤ ਜੋ ਮਾਸ ਖਾਂਦੇ ਹਨ ,ਉਹ ਮਾਸ ਹੀ ਖਾਂਦੇ ਹਨ ਅਤੇ ਜੋ ਸਿਰਫ਼ ਘਾਹ ਖਾਂਦੇ ਹਨ, ਉਹ ਘਾਹ ਹੀ ਖਾਂਦੇ ਹਨ ਪਰ ਮਨੁੱਖ ਇੱਕ ਅਜਿਹਾ ਜੀਵ ਹੈ ,ਜੋ ਦੋਵਾਂ ਨੂੰ ਖਾਂਦਾ ਹੈ। ਉਹ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਹੀ ਖਾਂਦਾ ਹੈ ਅਤੇ ਆਪਣੇ ਆਪ ਨੂੰ ਸਰਵਹਾਰੀ ਕਹਿੰਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਰ ਸਾਲ ਇਨਸਾਨ ਇੱਕ ਜਾਂ ਦੋ ਕਰੋੜ ਨਹੀਂ ਬਲਕਿ ਕਈ ਅਰਬ ਜਾਨਵਰ ਮਾਰ ਕੇ ਖਾ ਜਾਂਦੇ ਹਨ। ਅੱਜ ਇਸ ਲੇਖ ਵਿਚ ਅਸੀਂ ਤੁਹਾਨੂੰ ਉਹ ਅੰਕੜੇ ਦੱਸਾਂਗੇ।
ਦੁਨੀਆਂ ਭਰ ਵਿੱਚ ਹਰ ਸਾਲ ਕਿੰਨੇ ਜਾਨਵਰ ਮਰਦੇ?
ਵਰਲਡ ਐਨੀਮਲ ਫਾਊਂਡੇਸ਼ਨ ਦੀ ਰਿਪੋਰਟ ਦੇ ਅਨੁਸਾਰ ਹਰ ਸਾਲ ਇਸ ਪੂਰੀ ਧਰਤੀ 'ਤੇ 13.1 ਬਿਲੀਅਨ ਯਾਨੀ 1300 ਕਰੋੜ ਤੋਂ ਵੱਧ ਜਾਨਵਰ ਮਰਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰੇ ਜੀਵ ਮਨੁੱਖਾਂ ਦੀ ਖੁਰਾਕ ਬਣਨ ਲਈ ਮਰਦੇ ਹਨ। ਜਦੋਂ ਕਿ ਜੇਕਰ ਅਸੀਂ ਪੂਰੀ ਦੁਨੀਆ ਵਿੱਚ ਮਰਨ ਵਾਲੇ ਜੀਵਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹ ਇਸ ਤੋਂ ਕਿਤੇ ਵੱਧ ਭਾਵ ਲਗਭਗ 83 ਅਰਬ ਹੈ। ਇਹ ਅੰਕੜੇ ਸਾਲ 2021 ਦੇ ਦੱਸੇ ਜਾ ਰਹੇ ਹਨ। ਇਕੱਲੇ ਅਮਰੀਕਾ ਵਿੱਚ ਹਰ ਸਾਲ 100 ਮਿਲੀਅਨ ਯਾਨੀ ਲਗਭਗ 10 ਕਰੋੜ ਜਾਨਵਰ ਸ਼ਿਕਾਰੀਆਂ ਦੁਆਰਾ ਮਾਰ ਦਿੱਤੇ ਜਾਂਦੇ ਹਨ। ਸਾਲ 2021 ਦੀ ਗੱਲ ਕਰੀਏ ਤਾਂ ਇਸ ਸਾਲ ਅਮਰੀਕਾ ਵਿੱਚ ਖਾਣੇ ਲਈ 34.36 ਮਿਲੀਅਨ (3 ਕਰੋੜ ਤੋਂ ਵੱਧ) ਗਾਵਾਂ ਮਾਰੀਆਂ ਗਈਆਂ ਸੀ।
ਮੁਰਗੇ ਅਤੇ ਬੱਕਰੇ ਦਾ ਅੰਕੜਾ ਕੀ?
ਹਰ ਸਾਲ ਮੁਰਗੇ ਅਤੇ ਬੱਕਰੇ ਦੇ ਮਰਨ ਦੀ ਗੱਲ ਕਰੀਏ ਤਾਂ ਵਰਲਡ ਐਨੀਮਲ ਫਾਊਂਡੇਸ਼ਨ ਦੀ ਰਿਪੋਰਟ ਅਨੁਸਾਰ ਪੂਰੀ ਦੁਨੀਆ ਵਿੱਚ ਹਰ ਸਾਲ 7300 ਕਰੋੜ ਮੁਰਗਿਆਂ ਨੂੰ ਮਾਰਿਆ ਜਾਂਦਾ ਹੈ ਜਦੋਂ ਕਿ ਬੱਕਰਿਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਉਹ 500 ਮਿਲੀਅਨ ਤੋਂ ਪਾਰ ਹੈ। ਮਤਲਬ ਕਰੀਬ 50 ਕਰੋੜ। ਸੋਚੋ ਹਰ ਸਾਲ ਲੋਕ ਇੰਨੀ ਗਿਣਤੀ ਵਿੱਚ ਬੱਕਰਿਆਂ ਅਤੇ ਮੁਰਗਿਆਂ ਨੂੰ ਮਾਰ ਕੇ ਖਾਂਦੇ ਹਨ। ਦੂਜੇ ਪਾਸੇ ਫਿਸ਼ ਕਾਊਂਟ ਦੀ ਰਿਪੋਰਟ ਮੁਤਾਬਕ ਸਾਲ 2017 'ਚ 50 ਬਿਲੀਅਨ ਤੋਂ 167 ਮਿਲੀਅਨ ਮੱਛੀਆਂ ਖਾਣ ਲਈ ਮਾਰੀਆਂ ਗਈਆਂ ਸਨ। ਹਾਲਾਂਕਿ, ਇਹ ਮੱਛੀਆਂ ਪਾਲੀਆਂ ਹੋਈਆਂ ਸੀ। ਯਾਨੀ ਜੋ ਸਮੁੰਦਰ ਅਤੇ ਨਦੀਆਂ ਤੋਂ ਮਾਰੀਆਂ ਜਾਂਦੀਆਂ ਹਨ , ਉਨ੍ਹਾਂ ਦਾ ਅੰਕੜਾ ਇਸ ਰਿਪੋਰਟ ਵਿੱਚ ਸ਼ਾਮਲ ਨਹੀਂ ਹੈ।