Fighter Jet Crash Viral Video: ਕਈ ਵਾਰ ਖਰਾਬ ਮੌਸਮ ਕਾਰਨ ਜਹਾਜ਼ ਕਰੈਸ਼ ਹੋ ਜਾਂਦੇ ਹਨ। ਉੱਥੇ ਹੀ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਦੌਰਾਨ ਅਮਰੀਕਾ ਤੋਂ ਏਅਰ ਸ਼ੋਅ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਦਰਅਸਲ ਇੱਥੇ ਏਅਰ ਸ਼ੋਅ ਦੌਰਾਨ ਜੈੱਟ ਕਰੈਸ਼ ਹੋ ਗਿਆ।
ਉਸ ਜਹਾਜ਼ 'ਚ ਦੋ ਲੋਕ ਸਵਾਰ ਸਨ ਜਿਨ੍ਹਾਂ ਦੀ ਜਾਨ ਬੜੀ ਮੁਸ਼ਕਿਲ ਨਾਲ ਬਚੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਰਿਹਾਇਸ਼ੀ ਇਲਾਕੇ ਦੇ ਉੱਪਰ ਤੋਂ ਉਡਾਣ ਭਰਨ ਵੇਲੇ ਪਾਇਲਟ ਅਤੇ ਜਹਾਜ਼ 'ਚ ਸਵਾਰ ਇਕ ਹੋਰ ਵਿਅਕਤੀ ਜੈੱਟ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਆਪਣੇ ਪੈਰਾਸ਼ੂਟ ਖੋਲ੍ਹ ਦਿੱਤੇ। ਇਹ ਵੀਡੀਓ ਬਹੁਤ ਖਤਰਨਾਕ ਹੈ।
ਇਹ ਵੀ ਪੜ੍ਹੋ: Viral Video: ਬਹੁਮੰਜ਼ਿਲਾ ਇਮਾਰਤ ਤੋਂ ਛਾਲ ਮਾਰਦੇ ਨਜ਼ਰ ਆਇਆ 7 ਸਾਲ ਦਾ ਬੱਚਾ, ਵੀਡਿਓ ਦੇਖ ਹੈਰਾਨ ਰਹਿ ਗਏ ਲੋਕ
ਇਸ ਤੋਂ ਪਹਿਲਾਂ ਤੁਸੀਂ ਏਅਰ ਸ਼ੋਅ ਵਿੱਚ ਸਟੰਟ ਕਰਨ ਦੀਆਂ ਕਈ ਵੀਡੀਓ ਦੇਖੀਆਂ ਹੋਣਗੀਆਂ। ਲੋਕ ਸਕਾਈ ਡ੍ਰਾਈਵਿੰਗ ਕਰਕੇ ਵੱਖ-ਵੱਖ ਤਰ੍ਹਾਂ ਦੇ ਸਟੰਟ ਕਰਕੇ ਐਡਵੈਂਚਰ ਦਾ ਮਜ਼ਾ ਲੈਂਦੇ ਹਨ। ਇਹ ਵੀਡੀਓ ਥੰਡਰ ਓਵਰ ਮਿਸ਼ਿਗਨ ਏਅਰ ਸ਼ੋਅ ਦਾ ਹੈ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਸਮੁੰਦਰ ਦੇ ਉੱਤੇ ਇੱਕ ਜੈੱਟ ਵਿੱਚ ਅਚਾਨਕ ਧਮਾਕਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਜਹਾਜ਼ ਵਿੱਚ ਸਵਾਰ ਪਾਇਲਟ ਅਤੇ ਇੱਕ ਹੋਰ ਵਿਅਕਤੀ ਬਾਹਰ ਨਿਕਲ ਜਾਂਦੇ ਹਨ ਅਤੇ ਆਪਣੇ-ਆਪਣੇ ਪੈਰਾਸ਼ੂਟ ਦੀ ਮਦਦ ਨਾਲ ਥੱਲ੍ਹੇ ਆ ਜਾਂਦੇ ਹਨ।
ਉੱਥੇ ਹੀ ਇੱਕ ਜੈਟ ਕੁਝ ਦੂਰ ਜਾ ਕੇ ਰਿਹਾਇਸ਼ੀ ਇਲਾਕੇ ਵਿੱਚ ਬਲਾਸਟ ਹੋ ਜਾਂਦਾ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਉਹ ਜਹਾਜ਼ ਵਿੱਚ ਧਮਾਕਾ ਹੋਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਧੂੰਆ-ਧੂੰਆ ਹੋ ਜਾਂਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪੈਰਾਸ਼ੂਟ ਦੀ ਮਦਦ ਨਾਲ ਜਹਾਜ਼ ਤੋਂ ਹੇਠਾਂ ਉਤਰੇ ਦੋਵੇਂ ਲੋਕ ਬੇਲੇਵਿਲੇ ਝੀਲ 'ਚ ਉਤਰੇ। ਦੋਵੇਂ ਵਿਅਕਤੀ ਸੁਰੱਖਿਅਤ ਹਨ ਅਤੇ ਸਾਵਧਾਨੀ ਵਜੋਂ ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਦੱਸਿਆ ਗਿਆ ਕਿ ਹਾਦਸੇ ਤੋਂ ਪਹਿਲਾਂ ਪਾਇਲਟ ਅਤੇ ਬੈਕ ਸੀਟਰ ਸਫਲਤਾਪੂਰਵਕ ਜਹਾਜ਼ ਤੋਂ ਬਾਹਰ ਨਿਕਲ ਗਏ ਸਨ। ਇਸ ਦੇ ਨਾਲ ਹੀ ਦੋਵਾਂ ਲੋਕਾਂ ਦੇ ਛਾਲ ਮਾਰਨ ਤੋਂ ਬਾਅਦ ਜਹਾਜ਼ ਨੇ ਅਪਾਰਟਮੈਂਟ ਕੰਪਲੈਕਸ ਦੀ ਪਾਰਕਿੰਗ ਵਿੱਚ ਖਾਲੀ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਉੱਥੇ ਹੀ ਇਸ ਏਅਰ ਸ਼ੋਅ ਅਤੇ ਅਪਾਰਟਮੈਂਟ ਕੰਪਲੈਕਸ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ।
ਇਹ ਵੀ ਪੜ੍ਹੋ: Indian Army Soldier : ਘਰ ਵਾਪਸੀ 'ਤੇ ਪਰਿਵਾਰ ਨੇ ਰੈੱਡ ਕਾਰਪੇਟ ਵਿਛਾ ਕੇ ਕੀਤਾ ਜਵਾਨ ਦਾ ਸਵਾਗਤ, Video ਵੇਖ ਕੇ ਤੁਸੀਂ ਵੀ ਭਾਵੁਕ