Revolver Prabal: ਭਾਰਤ ਦੀ ਪਹਿਲੀ ਲੌਂਗ ਰੇਂਜ ਰਿਵਾਲਵਰ 'ਪ੍ਰਬਲ' ਜਲਦ ਹੀ ਲਾਂਚ ਹੋਣ ਜਾ ਰਹੀ ਹੈ। ਇਸ ਰਿਵਾਲਵਰ ਨੂੰ 18 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਇਸ ਵਿਸ਼ੇਸ਼ ਰਿਵਾਲਵਰ ਨੂੰ ਐਡਵਾਂਸਡ ਵੈਪਨਜ਼ ਐਂਡ ਇਕੁਇਪਮੈਂਟ ਇੰਡੀਆ ਲਿਮਟਿਡ, ਕਾਨਪੁਰ ਨੇ ਤਿਆਰ ਕੀਤਾ ਹੈ। ਇਸ ਦੀ ਵਿਸ਼ੇਸ਼ਤਾ ਇਸ ਦਾ ਹਲਕਾ ਭਾਰ ਹੈ। ਇਹ ਸਿਰਫ 700 ਗ੍ਰਾਮ ਦਾ ਹੈ।


0.32 ਬੋਰ ਦੇ ਇਸ ਰਿਵਾਲਵਰ ਨਾਲ 50 ਮੀਟਰ ਤੋਂ ਜ਼ਿਆਦਾ ਦੂਰੀ 'ਤੇ ਨਿਸ਼ਾਨੇ ਨੂੰ ਮਾਰਿਆ ਜਾ ਸਕਦਾ ਹੈ। ਇਸ ਰਿਵਾਲਵਰ ਨੂੰ ਔਰਤਾਂ ਲਈ ਬਹੁਤ ਅਨੁਕੂਲ ਮੰਨਿਆ ਜਾਂਦਾ ਹੈ। ਇਸ ਦੇ ਪਿੱਛੇ ਇਸ ਦਾ ਭਾਰ ਹੈ। ਬਿਨਾਂ ਕਾਰਤੂਸ ਦੇ ਇਸ ਦਾ ਭਾਰ ਸਿਰਫ 700 ਗ੍ਰਾਮ ਹੈ, ਜਿਸ ਨੂੰ ਔਰਤਾਂ ਆਸਾਨੀ ਨਾਲ ਆਪਣੇ ਪਰਸ ਜਾਂ ਬੈਗ 'ਚ ਰੱਖ ਸਕਦੀਆਂ ਹਨ।



ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਪ੍ਰਬਲ ਰਿਵਾਲਵਰ ਦੀ ਫਾਇਰਪਾਵਰ ਦੇਸ਼ ਵਿੱਚ ਬਣੇ ਰਿਵਾਲਵਰਾਂ ਵਿੱਚੋਂ ਸਭ ਤੋਂ ਵਧੀਆ ਹੈ। ਅਸਲ ਵਿੱਚ, ਇਸ ਸਮੇਂ ਮਾਰਕੀਟ ਵਿੱਚ ਮੌਜੂਦ ਜ਼ਿਆਦਾਤਰ ਰਿਵਾਲਵਰਾਂ ਦੀ ਫਾਇਰਪਾਵਰ ਸਿਰਫ 20 ਮੀਟਰ ਹੈ। AWEIL ਦੇ ਡਾਇਰੈਕਟਰ ਏਕੇ ਮੌਰਿਆ ਨੇ ਦੱਸਿਆ ਕਿ ਇਹ ਭਾਰ ਵਿੱਚ ਬਹੁਤ ਹਲਕਾ ਹੈ ਤੇ ਸਾਈਡ ਸਵਿੰਗ ਸਿਲੰਡਰ ਨਾਲ ਬਣਿਆ ਹੈ। ਯਾਨੀ ਇਸ ਰਿਵਾਲਵਰ ਨੂੰ ਕਾਰਤੂਸ ਪਾਉਣ ਲਈ ਫੋਲਡ ਨਹੀਂ ਕਰਨਾ ਪਵੇਗਾ।



ਕੰਪਨੀ ਵੱਲੋਂ ਦੱਸਿਆ ਗਿਆ ਹੈ ਕਿ ਇਹ ਰਿਵਾਲਵਰ ਚਲਾਉਣਾ ਵੀ ਬਹੁਤ ਆਸਾਨ ਹੈ। ਪ੍ਰਬਲ ਦਾ ਟਰਿੱਗਰ ਖਿੱਚਣਾ ਆਸਾਨ ਹੈ, ਜਿਸ ਨਾਲ ਇਹ ਔਰਤਾਂ ਲਈ ਵੀ ਢੁਕਵਾਂ ਹੈ। ਦੱਸ ਦੇਈਏ ਕਿ ਲਾਇਸੰਸਸ਼ੁਦਾ ਨਾਗਰਿਕ ਇਸ ਰਿਵਾਲਵਰ ਨੂੰ 18 ਅਗਸਤ ਤੋਂ ਬੁੱਕ ਕਰਵਾ ਸਕਦੇ ਹਨ। ਇਸ ਦੀ ਬੈਰਲ ਦੀ ਲੰਬਾਈ 76 ਮਿਲੀਮੀਟਰ ਹੈ ਜਦੋਂਕਿ ਇਸਦੀ ਕੁੱਲ ਲੰਬਾਈ 177.6 ਮਿਲੀਮੀਟਰ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ