What does it mean when policeman is line hajir: ਤੁਸੀਂ ਖ਼ਬਰਾਂ ਵਿੱਚ ਕਈ ਵਾਰ ਪੜ੍ਹਿਆ ਜਾਂ ਸੁਣਿਆ ਹੋਵੇਗਾ ਕਿ ਕਿਸੇ ਪੁਲਿਸ ਵਾਲੇ ਨੂੰ ਕਿਸੇ ਗਲਤੀ ਜਾਂ ਲਾਪ੍ਰਵਾਹੀ ਕਾਰਨ ਲਾਈਨ ਹਾਜ਼ਰ ਕੀਤਾ ਗਿਆ ਹੈ ਪਰ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਲਾਈਨ ਹਾਜ਼ਰ ਕੀ ਹੈ। ਜਦੋਂ ਕੋਈ ਪੁਲਿਸ ਮੁਲਾਜ਼ਮ ਲਾਈਨ ਹਾਜ਼ਰ ਹੁੰਦਾ ਹੈ ਤਾਂ ਕਾਨੂੰਨੀ ਤੌਰ 'ਤੇ ਉਸ ਨਾਲ ਕੀ ਹੁੰਦਾ ਹੈ। ਜੇਕਰ ਤੁਸੀਂ ਨਹੀਂ ਜਾਣਦੇ ਤਾਂ ਕੋਈ ਗੱਲ ਨਹੀਂ, ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਇਸ ਨਾਲ ਜੁੜੀ ਜਾਣਕਾਰੀ ਦੇਵਾਂਗੇ।


ਪਹਿਲਾਂ ਸਮਝੋ ਕਿ ਲਾਈਨ ਹਾਜ਼ਰ ਹੋਣਾ ਕੀ ਹੈ ?



ਪੁਲਿਸ ਵਿਭਾਗ ਦੇ ਅੰਦਰ ਜਦੋਂ ਕੋਈ ਪੁਲਿਸ ਮੁਲਾਜ਼ਮ ਕੋਈ ਅਣਗਹਿਲੀ ਕਰਦਾ ਹੈ ਜਾਂ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਾਈਨ ਹਾਜ਼ਰ ਕਰ ਦਿੱਤਾ ਜਾਂਦਾ ਹੈ। ਇੱਥੇ ਲਾਈਨ ਹਾਜ਼ਰ ਦਾ ਮਤਲਬ ਹੈ ਕਿ ਉਸ ਨੂੰ ਥਾਣੇ ਤੋਂ ਹਟਾ ਦਿੱਤਾ ਜਾਂਦਾ ਹੈ। ਭਾਵ ਉਸ ਜਗ੍ਹਾ ਤੋਂ ਹਟਾ ਦਿੱਤਾ ਜਾਂਦਾ ਹੈ ਜਿੱਥੇ ਉਹ ਡਿਊਟੀ ਕਰਦਾ ਸੀ ਤੇ ਪੁਲਿਸ ਹੈੱਡਕੁਆਰਟਰ ਭਾਵ ਪੁਲਿਸ ਲਾਈਨ ਭੇਜ ਦਿੱਤਾ ਜਾਂਦਾ ਹੈ। 


ਇਸ ਦੌਰਾਨ ਨਾ ਤਾਂ ਪੁਲਿਸ ਵਾਲੇ ਨੂੰ ਕੋਈ ਵੱਡਾ ਕੰਮ ਦਿੱਤਾ ਜਾਂਦਾ ਹੈ ਤੇ ਨਾ ਹੀ ਉਹ ਕਿਸੇ ਕੇਸ ਵਿੱਚ ਸ਼ਾਮਲ ਹੋ ਸਕਦਾ ਹੈ। ਭਾਵ ਜਦੋਂ ਤੱਕ ਪੁਲਿਸ ਮੁਲਾਜ਼ਮਾਂ 'ਤੇ ਲੱਗੇ ਦੋਸ਼ ਹਟ ਨਹੀਂ ਜਾਂਦੇ, ਉਦੋਂ ਤੱਕ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਸਰਕਾਰੀ ਕੰਮ ਨਹੀਂ ਕਰ ਸਕਦੇ। ਹਾਲਾਂਕਿ ਪੁਲਿਸ ਵਾਲਿਆਂ ਦਾ ਲਾਈਨ ਹਾਜ਼ਰ ਛੋਟੀਆਂ-ਮੋਟੀਆਂ ਗਲਤੀਆਂ 'ਤੇ ਜ਼ਿਆਦਾ ਹੁੰਦਾ ਹੈ। ਜਿੱਥੇ ਉਸ ਦੀ ਕੋਈ ਵੱਡੀ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਕਈ ਵਾਰ ਬਰਖਾਸਤ ਵੀ ਕਰ ਦਿੱਤਾ ਜਾਂਦਾ ਹੈ।


ਕੀ ਹੁੰਦਾ ਲਾਈਨ ਹਾਜ਼ਰ ਹੋਣ ਤੋਂ ਬਾਅਦ?


ਜਦੋਂ ਕਿਸੇ ਮੁਲਾਜ਼ਮ ਨੂੰ ਪੁਲਿਸ ਲਾਈਨ ਵਿੱਚ ਭੇਜਿਆ ਜਾਂਦਾ ਹੈ ਤਾਂ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਥੇ ਉਸ ਨੂੰ ਜਾਂਚ ਕਮੇਟੀ ਦੇ ਸਾਹਮਣੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਜਾਂਦਾ ਹੈ। ਇਸ ਦੌਰਾਨ ਨਾ ਤਾਂ ਉਸ ਨੂੰ ਕੋਈ ਛੁੱਟੀ ਦਿੱਤੀ ਜਾਂਦੀ ਹੈ ਤੇ ਨਾ ਹੀ ਉਸ ਤੋਂ ਹੋਰ ਪੁਲਿਸ ਮੁਲਾਜ਼ਮਾਂ ਵਾਂਗ ਕੰਮ ਕਰਵਾਇਆ ਜਾਂਦਾ ਹੈ। 


ਜਾਂਚ ਦੌਰਾਨ ਜੇਕਰ ਪੁਲਿਸ ਮੁਲਾਜ਼ਮ ਦਾ ਦੋਸ਼ ਸਾਬਤ ਹੋ ਜਾਂਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਕਈ ਵਾਰ ਪੁਲਿਸ ਵਾਲਿਆਂ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ। ਇਸ ਲਈ ਕਈ ਵਾਰ ਉਨ੍ਹਾਂ ਦੀ ਤਨਖਾਹ ਰੋਕ ਦਿੱਤੀ ਜਾਂਦੀ ਹੈ ਤੇ ਜੇਕਰ ਕਿਸੇ ਪੁਲਿਸ ਵਾਲੇ ਨੇ ਕੋਈ ਜੁਰਮ ਕੀਤਾ ਹੈ ਤਾਂ ਉਸ ਉੱਤੇ ਮੁਕੱਦਮਾ ਚਲਾ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ।