ਦੇਸ਼ ਵਿੱਚ ਨਸ਼ਾ ਦੇ ਵਿੱਚ ਧੁੱਤ ਹੋ ਕੇ ਬੇਹੁਦੀ ਹਰਕਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਸ਼ਰਾਬ ਦੇ ਨਸ਼ੇ ਵਿੱਚ ਅਜੀਬੋ-ਗਰੀਬ ਕਰਤੂਤਾਂ ਕਰਦੇ ਲੋਕਾਂ ਨੂੰ ਤੁਸੀਂ ਸੋਸ਼ਲ ਮੀਡੀਆ 'ਤੇ ਬਹੁਤ ਵਾਰ ਦੇਖਿਆ ਹੋਵੇਗਾ। ਪਰ ਕਈ ਵਾਰ ਲੋਕ ਨਸ਼ੇ ਦੀ ਹਾਲਤ ਵਿੱਚ ਹੱਦਾਂ ਪਾਰ ਕਰ ਜਾਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਅਕਲ ਠਿਕਾਣੇ ਲਾਉਣ ਲਈ ਪੁਲਿਸ ਨੂੰ ਅੱਗੇ ਆਉਣਾ ਪੈਂਦਾ ਹੈ। ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਕੁੜੀ ਦੋ ਲੜਕਿਆਂ ਦੇ ਵਿਚਕਾਰ ਬਾਈਕ 'ਤੇ ਬੈਠ ਕੇ ਹੱਲੜਬਾਜ਼ੀ ਕਰਦੀ ਦਿਖ ਰਹੀ ਹੈ। ਇਸ ਤੋਂ ਬਾਅਦ ਉਹ ਚੱਲਦੀ ਬਾਈਕ 'ਤੇ ਖੜ੍ਹ ਕੇ ਜੋ ਹਰਕਤ ਕਰਦੀ ਹੈ, ਉਸਨੂੰ ਦੇਖ ਕੇ ਕਿਸੇ ਦਾ ਵੀ ਖੂਨ ਖੌਲ ਉੱਠੇਗਾ। ਇਹ ਵੀਡੀਓ ਇੰਟਰਨੈੱਟ 'ਤੇ ਜਲਦੀ ਨਾਲ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : BSNL ਨੇ Jio-Airtel ਦੀ ਉਡਾਈ ਨੀਂਦ, ਲਗਭਗ 4 ਰੁਪਏ ਦਿਨ ਦੀ ਲਾਗਤ 'ਚ ਦੇ ਰਹੀ ਸਾਲ ਭਰ ਦੀ ਵੈਲੀਡਿਟੀ, ਡਾਟਾ ਵੀ ਛੱਪੜਫਾੜ

ਦਰਅਸਲ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬਾਈਕ 'ਤੇ ਤਿੰਨ ਲੋਕ ਸਵਾਰ ਹਨ। ਇਨ੍ਹਾਂ ਵਿੱਚ ਇੱਕ ਕੁੜੀ ਤੇ ਦੋ ਲੜਕੇ ਸ਼ਾਮਲ ਹਨ। ਕੁੜੀ ਦੋਨੋ ਲੜਕਿਆਂ ਦੇ ਵਿਚਕਾਰ ਖੜ੍ਹੀ ਹੋਈ ਹੈ ਅਤੇ ਉਹ ਬੁਰੀ ਤਰ੍ਹਾਂ ਨਸ਼ੇ ਵਿੱਚ ਟੁੰਨ ਲੱਗ ਰਹੀ ਹੈ। ਰੀਲ ਬਣਾਉਣ ਦਾ ਖੁਮਾਰ ਇਸ ਹੱਦ ਤੱਕ ਚੜ੍ਹਿਆ ਹੋਇਆ ਹੈ ਕਿ ਕੁੜੀ ਚੱਲਦੀ ਬਾਈਕ 'ਤੇ ਖੜ੍ਹ ਕੇ ਕੈਮਰੇ ਦੇ ਸਾਹਮਣੇ ਫਲਾਇੰਗ ਕਿਸ਼ ਦੇ ਰਹੀ ਹੈ। ਬਾਈਕ 'ਤੇ ਪਿੱਛੇ ਬੈਠੇ ਲੜਕੇ ਨੇ ਕੁੜੀ ਨੂੰ ਫੜਿਆ ਹੋਇਆ ਹੈ। ਜਿਸ ਤੋਂ ਬਾਅਦ ਕੁੜੀ ਹੱਲੜਬਾਜ਼ੀ ਕਰਦੀਆਂ ਹੋਈਆਂ ਤੇਜ਼ ਰਫ਼ਤਾਰ ਬਾਈਕ 'ਤੇ ਸਟੰਟ ਕਰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦਾ ਦੱਸਿਆ ਜਾ ਰਿਹਾ ਹੈ।

ਤੇਜ਼ ਰਫ਼ਤਾਰ ਬਾਈਕ 'ਤੇ ਖੜ੍ਹ ਕੇ ਦਿੱਤੇ ਫਲਾਇੰਗ ਕਿੱਸ

ਸੜਕ 'ਤੇ ਉਤਪਾਤ ਮਚਾ ਰਹੀ ਕੁੜੀ ਦਾ ਇਹ ਵਾਇਰਲ ਵੀਡੀਓ ਭੋਪਾਲ ਦੇ VIP ਰੋਡ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਕੈਦ ਹੋਈ ਕੁੜੀ ਦਾ ਇਹ ਦ੍ਰਿਸ਼ ਲੋਕਾਂ ਨੂੰ ਕਾਫੀ ਹੈਰਾਨ ਕਰ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿੱਚ ਨਜ਼ਰ ਆ ਰਹੀ ਕੁੜੀ ਦੀ ਪਹਿਚਾਣ ਨਹੀਂ ਹੋ ਪਾਈ ਹੈ, ਪਰ ਰਾਹਗੀਰਾਂ ਨੇ ਬਾਈਕ ਦਾ ਨੰਬਰ ਨੋਟ ਕਰ ਲਿਆ ਸੀ। ਵੀਡੀਓ ਵਿੱਚ ਦਿਖਾਈ ਗਈ ਕਾਲੇ ਰੰਗ ਦੀ ਬਾਈਕ ਮਹਾਰਾਸ਼ਟਰ ਦੀ ਦੱਸੀ ਜਾ ਰਹੀ ਹੈ।

ਯੂਜ਼ਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- 'ਕੁੜੀ ਨਸ਼ੇ ਵਿੱਚ ਐਨੀ ਧੁੱਤ ਸੀ ਕਿ ਉਨ੍ਹਾਂ ਨੂੰ ਕੁਝ ਹੋਸ਼-ਹਵਾਸ ਨਹੀਂ ਸੀ, ਸੜਕ ਦੇ ਇਧਰ-ਉਧਰ ਆਉਣ-ਜਾਣ ਵਾਲੀਆਂ ਗੱਡੀਆਂ ਨੂੰ ਨਾ ਸਿਰਫ਼ ਇਹ ਕੁੜੀ ਫਲਾਇੰਗ ਕਿੱਸ ਦਿੰਦੀ ਨਜ਼ਰ ਆਈ ਬਲਕਿ ਪੂਰੇ ਰਾਸਤੇ ਜ਼ੋਰ-ਜ਼ੋਰ ਨਾਲ ਗਾਲਾਂ ਵੀ ਕੱਢ ਰਹੀ ਸੀ। ਵੀਡੀਓ ਵਿੱਚ ਨਸ਼ੇ ਦੀ ਹਾਲਤ ਵਿੱਚ ਧੁੱਤ ਕੁੜੀ ਨੂੰ ਦੋ ਯੁਵਕਾਂ ਦੇ ਵਿਚਕਾਰ ਬਾਈਕ 'ਤੇ ਖੜ੍ਹ ਕੇ ਸਟੰਟ ਕਰਦੇ ਵੀ ਦੇਖਿਆ ਜਾ ਸਕਦਾ ਹੈ।'

ਯੂਜ਼ਰਾਂ ਵੱਲੋਂ ਮਿਲ ਰਹੇ ਤਿੱਖੇ ਰਿਆਕਸ਼ਨ

ਵੀਡੀਓ ਨੂੰ @ManojSh28986262 ਨਾਂਅ ਦੇ ਐਕਸ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤਕ ਲੱਖਾਂ ਲੋਕ ਦੇਖ ਚੁੱਕੇ ਹਨ, ਜਦਕਿ ਕਈ ਲੋਕਾਂ ਨੇ ਵੀਡੀਓ ਨੂੰ ਲਾਇਕ ਵੀ ਕੀਤਾ ਹੈ। ਉਥੇ ਹੀ ਯੂਜ਼ਰ ਵੀਡੀਓ ਨੂੰ ਲੈ ਕੇ ਤਿੱਖੀਆਂ ਪ੍ਰਤੀਕ੍ਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ... "ਫੜਕੇ ਅੰਦਰ ਪਾਓ, ਸਾਰਾ ਭੂਤ ਉਤਰ ਜਾਵੇਗਾ।" ਇੱਕ ਹੋਰ ਯੂਜ਼ਰ ਨੇ ਲਿਖਿਆ... "ਸਖਤ ਤੋਂ ਸਖਤ ਜੁਰਮਾਨਾ ਲਗਾਇਆ ਜਾਵੇ।" ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ... "ਰੀਲ ਇੱਕ ਦਿਨ ਸਭ ਨੂੰ ਬਰਬਾਦ ਕਰਕੇ ਹੀ ਰਹੇਗੀ।"