ਹਰ ਇਕ ਨੂੰ ਆਪਣੇ ਵਿਆਹ ਦਾ ਬੜਾ ਹੀ ਚਾਅ ਹੁੰਦਾ ਹੈ। ਵਿਆਹ ਦਾ ਸੁਪਨਾ ਹਰ ਇਨਸਾਨ ਲਈ ਖਾਸ ਹੁੰਦਾ ਹੈ। ਇਸ ਨੂੰ ਲੈ ਕੇ ਹਰ ਇਕ ਦੀ ਖਾਸ ਪਲਾਨਿੰਗ ਹੁੰਦੀ ਹੈ ਅਤੇ ਆਪਣੇ ਸਾਥੀ ਨਾਲ ਭਵਿੱਖ ਨੂੰ ਲੈਕੇ ਆਪਣੇ-ਆਪਣੇ ਖਵਾਬ ਹੁੰਦੇ ਹਨ। ਹਰ ਨਵ-ਵਿਆਹੁਤਾ ਜੋੜਾ ਵਿਆਹ ਦੀ ਰਾਤ ਨੂੰ ਲੈ ਕੇ ਉਤਸ਼ਾਹ ਨਾਲ ਭੱਬਾਂ ਭਾਰ ਹੁੰਦਾ ਹੈ, ਪਰ ਜੇਕਰ ਵਿਆਹ ਦੀ ਪਹਿਲੀ ਹੀ ਰਾਤ ਨੂੰ ਸਾਥੀ ਦੇ ਕਾਲੇ ਸੱਚ ਦਾ ਸਾਹਮਣਾ ਕਰਨਾ ਪੈ ਜਾਵੇ, ਤਾਂ ਇਸ ਤੋਂ ਵੱਧ ਦੁਖਦਾਈ ਅਤੇ ਦਰਦਨਾਕ ਹੋਰ ਕੋਈ ਗੱਲ ਨਹੀਂ ਹੋ ਸਕਦੀ।
ਹਾਲ ਹੀ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਦੇ ਬਿਸਤਰੇ ‘ਤੇ ਬੈਠੀ ਲਾੜੀ ਨੂੰ ਲਾੜੇ ਬਾਰੇ ਅਜਿਹਾ ਪਤਾ ਲੱਗਾ ਕਿ ਉਸ ਦੀ ਦੁਨੀਆ ਹੀ ਉਜੜ ਗਈ। ਉਹ ਤੁਰੰਤ ਆਪਣੇ ਪੇਕੇ ਘਰ ਪਹੁੰਚੀ ਅਤੇ ਆਪਣੇ ਮਾਪਿਆਂ ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਸੱਤ ਫੇਰੇ ਲੈਣ ਮਗਰੋਂ ਸਹੁਰੇ ਘਰ ਪਹੁੰਚਣ ‘ਤੇ ਲਾੜੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਪਰਿਵਾਰ ਦੀ ਸਹਿਮਤੀ ਤੋਂ ਬਾਅਦ ਇਹ ਵਿਆਹ ਬੜੀ ਧੂਮ ਧਾਮ ਨਾਲ ਹੋਇਆ। ਵਿਆਹ ਤੋਂ ਬਾਅਦ ਸੁਹਾਗਰਾਤ ਨੂੰ ਅਜਿਹਾ ਕੁਝ ਵਾਪਰਿਆ, ਜਿਸ ਨੇ ਲਾੜੀ ਦੇ ਹੋਸ਼ ਉਡਾ ਦਿੱਤੇ।
ਪਹਿਲਾਂ ਤਾਂ ਲਾੜੀ ਨੂੰ ਯਕੀਨ ਹੀ ਨਹੀਂ ਆਇਆ ਕਿ ਜਿਸ ਵਿਅਕਤੀ ਨਾਲ ਉਸ ਨੇ ਸਾਰੀ ਉਮਰ ਨਾਲ ਰਹਿਣ ਦੀ ਕਸਮ ਖਾਧੀ ਸੀ, ਉਹ ਸਮਲਿੰਗੀ ਸੀ। ਲਾੜੀ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਲਾੜਾ ਗੇ ਹੈ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਹੁਣ ਲਾੜੀ ਨੇ ਇਸ ਦੀ ਸ਼ਿਕਾਇਤ ਰਾਜ ਮਹਿਲਾ ਕਮਿਸ਼ਨ ਨੂੰ ਕੀਤੀ ਹੈ।
ਰਾਤ ਨੂੰ ਕਰਦਾ ਸੀ ਮੇਕਅੱਪ
ਹਰਿਦੁਆਰ ਜ਼ਿਲ੍ਹੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ। ਵਿਆਹ ਤੋਂ ਬਾਅਦ ਨਵ-ਵਿਆਹੀ ਦੁਲਹਨ ਨੇ ਆਪਣੇ ਪਤੀ ਅਤੇ ਸਹੁਰਿਆਂ ‘ਤੇ ਗੰਭੀਰ ਦੋਸ਼ ਲਗਾਏ ਹਨ। ਨਵਵਿਹਾਉਤਾ ਦਾ ਦੋਸ਼ ਹੈ ਕਿ ਉਸ ਦਾ ਪਤੀ ਗੇ ਹੈ। ਉਸ ਦਾ ਪਤੀ ਰਾਤ ਨੂੰ ਜਾਗ ਕੇ ਕੁੜੀ ਵਾਂਗ ਮੇਕਅੱਪ ਕਰਦਾ ਸੀ।
ਪੀੜਤ ਔਰਤ ਦਾ ਦੋਸ਼ ਹੈ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨਾਲ ਧੋਖਾ ਕਰਕੇ ਵਿਆਹ ਕਰਵਾਇਆ। ਲਾੜੀ ਨੇ ਦੱਸਿਆ ਕਿ ਇਸੇ ਸਾਲ ਉਸ ਦਾ ਵਿਆਹ ਹਰਿਆਣਾ ਦੇ ਯਮੁਨਾਨਗਰ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਪਤੀ ਦੇ ਸਮਲਿੰਗੀ ਹੋਣ ਦਾ ਪਤਾ ਲੱਗਣ ਤੋਂ ਬਾਅਦ ਤਾਂ ਮੰਨੋ ਜਿਵੇਂ ਨਵ-ਵਿਆਹੁਤਾ ਦੀ ਪੂਰੀ ਦੁਨੀਆ ਹੀ ਉਜੜ ਗਈ ਹੋਵੇ।
ਵਿਆਹ ‘ਤੇ ਲੱਖਾਂ ਦਾ ਖਰਚਾ, ਲਗਜ਼ਰੀ ਕਾਰ ਵੀ ਦਿੱਤੀ
ਲਾੜੀ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵਿਆਹ ‘ਤੇ ਲੱਖਾਂ ਰੁਪਏ ਖਰਚ ਕੀਤੇ ਗਏ ਸਨ। ਲੜਕੇ ਨੂੰ ਲਗਜ਼ਰੀ ਕਾਰ ਵੀ ਦਿੱਤੀ ਗਈ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ‘ਤੇ 70 ਲੱਖ ਰੁਪਏ ਤੋਂ ਵੱਧ ਦਾ ਖਰਚ ਆਇਆ ਹੈ। ਵਿਆਹ ਵਿੱਚ ਲਾੜੇ ਨੂੰ ਇੱਕ ਲਗਜ਼ਰੀ ਕਾਰ ਵੀ ਦਿੱਤੀ ਗਈ। ਇਸ ਤੋਂ ਇਲਾਵਾ ਸੋਨੇ ਦੇ ਗਹਿਣੇ ਵੀ ਦਿੱਤੇ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਆਹ ਵਿੱਚ ਸਹੁਰਿਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਗਈਆਂ ਸਨ। ਦੱਸਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਲਾੜਾ-ਲਾੜੀ ਕਦੇ ਨਹੀਂ ਮਿਲੇ ਸਨ।
ਪਰਿਵਾਰ ਦੀ ਸਹਿਮਤੀ ਤੋਂ ਬਾਅਦ ਹੀ ਵਿਆਹ ਤੈਅ ਹੋਇਆ। ਵਿਆਹ ਤੋਂ ਪਹਿਲਾਂ ਜਦੋਂ ਵੀ ਲੜਕੀ ਆਪਣੇ ਹੋਣ ਵਾਲੇ ਪਤੀ ਨੂੰ ਮਿਲਣ ਲਈ ਬੁਲਾਉਂਦੀ ਸੀ ਜਾਂ ਉਸ ਨਾਲ ਗੱਲ ਕਰਨੀ ਚਾਹੁੰਦੀ ਸੀ ਤਾਂ ਉਹ ਦੂਰੀ ਬਣਾ ਕੇ ਰੱਖਦਾ ਸੀ। ਲੜਕਾ ਰਾਤ ਨੂੰ ਜਲਦੀ ਸੌਣ ਦਾ ਬਹਾਨਾ ਬਣਾ ਕੇ ਲੜਕੀ ਨਾਲ ਗੱਲ ਕਰਨ ਤੋਂ ਬਚਦਾ ਸੀ। ਲਾੜੀ ਦਾ ਦੋਸ਼ ਹੈ ਕਿ ਲੜਕਾ ਵਾਇਸ ਕਾਲ ‘ਤੇ ਗੱਲ ਕਰਨ ਦੀ ਬਜਾਏ ਸਿਰਫ਼ ਮੈਸੇਜ ‘ਤੇ ਹੀ ਚੈਟ ਕਰਦਾ ਸੀ।