Fact Check: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਇਸ ਵੀਡੀਓ ਵਿੱਚ ਇੱਕ ਵਿਅਕਤੀ ਵਿਆਹ ਲਈ ਤਿਆਰ ਕੀਤੇ ਜਾ ਰਹੇ ਖਾਣੇ ਵਿੱਚ ਪਿਸ਼ਾਬ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਇਸ ਤਰ੍ਹਾਂ ਲਿਖ ਕੇ ਸ਼ੇਅਰ ਕੀਤਾ ਜਾ ਰਿਹਾ ਹੈ।


ਲੋਕ ਇਸ ਵੀਡੀਓ ਨੂੰ ਦੇਖ ਕੇ ਇੱਕ ਖਾਸ ਭਾਈਚਾਰੇ 'ਤੇ ਟਿੱਪਣੀਆਂ ਕਰ ਰਹੇ ਹਨ। ਪਰ ਸੱਚਾਈ ਕੁਝ ਹੋਰ ਹੈ। ਇੱਕ ਸ਼ਖਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ ਗੁਲਾਬ ਜਾਮੁਨ ਦੇ ਬਰਤਨ ਵਿੱਚ ਪਿਸ਼ਾਬ ਕਰਨ ਵਾਲਾ ਵਿਅਕਤੀ ਮੁਸਲਮਾਨ ਹੈ। ਪਰ ਇਸ ਵੀਡੀਓ ਦਾ ਸੱਚ ਕੁਝ ਹੋਰ ਹੀ ਹੈ। ਆਓ ਜਾਣਦੇ ਹਾਂ ਇਸ ਵਾਇਰਲ ਵੀਡੀਓ ਦਾ ਸੱਚ ਕੀ ਹੈ।



ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਸੱਚਾਈ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਵੀਡੀਓ ਇੱਕ ਪ੍ਰੈਂਕ ਹੈ। ਵੀਡੀਓ ਦੇ ਕੁਝ ਹਿੱਸੇ ਨੂੰ ਕੱਟ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ। ਪਰ ਪੂਰੀ ਵੀਡੀਓ ਸ਼ੇਅਰ ਨਹੀਂ ਕੀਤੀ ਜਾ ਰਹੀ ਹੈ।


ਵੀਡੀਓ ਸ਼ੇਅਰ ਕਰਕੇ ਇੱਕ ਖਾਸ ਧਰਮ 'ਤੇ ਟਿੱਪਣੀ ਕੀਤੀ ਜਾ ਰਹੀ 


ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕ ਇਕ ਖਾਸ ਧਰਮ 'ਤੇ ਟਿੱਪਣੀਆਂ ਕਰ ਰਹੇ ਹਨ। ਫੇਸਬੁੱਕ 'ਤੇ ਇਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ  ਕੈਪਸ਼ਨ 'ਚ ਲਿਖਿਆ, ''ਥੁੱਕ ਜੇਹਾਦ ਤੋਂ ਬਾਅਦ ਪੇਸ਼ ਹੈ ਮੂਤ ਜੇਹਾਦ, ਥੁੱਕ ਤੋਂ ਬਾਅਦ ਹੁਣ ਪਿਸ਼ਾਬ ਪੀਓ ਹਿੰਦੂਓ, ਗੁਲਾਬ ਜਾਮੁਨ ਦੇ ਭਾਂਡੇ 'ਚ ਮੂਤ ਰਿਹਾ, ਇਹ ਬਦਮਾਸ਼। ਉਨ੍ਹਾਂ ਤੋਂ ਬਚਣ ਦਾ ਆਸਾਨ ਤਰੀਕਾ ਹੈ ਉਨ੍ਹਾਂ ਨੂੰ ਬਹਿਸ਼ਕਾਰ ਕਰਨਾ, ਹਿੰਦੂਓ।






 


ਤੱਥਾਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਵੀਡੀਓ 29 ਨਵੰਬਰ 2022 ਨੂੰ ਅਪਲੋਡ ਕੀਤਾ ਗਿਆ ਸੀ। ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਦੇਖਿਆ ਜਾ ਸਕਦਾ ਹੈ ਕਿ ਇਸ ਵੀਡੀਓ ਦੇ ਅੰਤ 'ਚ ਇਕ ਵਿਅਕਤੀ ਗੁਲਾਬ ਜਾਮੁਨ ਵਾਲੇ ਭਾਂਡੇ 'ਚ ਕੁਝ ਤਰਲ ਪਦਾਰਥ ਪਾ ਰਿਹਾ ਹੈ। ਬੂਮ ਫੈਕਟ ਨਾਮ ਦੀ ਇੱਕ ਤੱਥ ਜਾਂਚਣ ਵਾਲੀ ਵੈੱਬਸਾਈਟ ਨੇ ਇਸ ਖਬਰ ਦੀ ਜਾਂਚ ਕੀਤੀ। ਤੱਥਾਂ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਵੀਡੀਓ ਇਕ ਪ੍ਰੈਂਕ ਵੀਡੀਓ ਦਾ ਹਿੱਸਾ ਹੈ ਅਤੇ ਇਸ ਦੇ ਕੁਝ ਹਿੱਸਿਆਂ ਨੂੰ ਸੰਪਾਦਿਤ ਅਤੇ ਸਾਂਝਾ ਕੀਤਾ ਗਿਆ ਹੈ।