Viral video: ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਕਦੋਂ ਕਿਹੜੀ ਵੀਡੀਓ ਵਾਇਰਲ ਹੋ ਜਾਵੇ, ਇਹ ਪਤਾ ਹੀ ਨਹੀਂ ਲੱਗਦਾ ਹੈ, ਤੇ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਹੈ। ਹਾਲ ਹੀ ਵਿੱਚ ਡੀਟੀਸੀ ਬੱਸ ਡਰਾਈਵਰ ਦਾ ਵੀਡੀਓ ਸੋਸ਼ਲ ਮੀਡੀਆ ‘ ਤੇ ਕਾਫੀ ਵਾਇਰਲ ਹੋਇਆ ਸੀ ਜਿਸ ਵੀਡੀਓ ਵਿੱਚ ਇੱਕ ਡਰਾਈਵਰ ਨੂੰ ਸੜਕ ਵਿਚਕਾਰ ਆਪਣੀ ਬੱਸ ਰੋਕ ਕੇ ਚਾਹ ਲੈਣ ਦੁਕਾਨ ‘ਤੇ ਜਾਂਦਿਆਂ ਵੇਖਿਆ ਗਿਆ ਸੀ। ਜਿਸ ਕਰਕੇ ਸੜਕ ‘ਤੇ ਕਾਫੀ ਜਾਮ ਲੱਗ ਗਿਆ ਸੀ ਤੇ ਲੋਕਾਂ ਉਸ ਗੱਲ ਦੀ ਨਿੰਦਾ ਵੀ ਕੀਤੀ ਸੀ। 



ਫਿਲਹਾਲ ਅਜਿਹਾ ਹੀ ਇੱਕ ਵੀਡੀਓ ਇੰਗਲੈਂਡ ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਬੱਸ ਡਰਾਈਵਰ ਸਵਾਰੀਆਂ ਨਾਲ ਭਰੀ ਬੱਸ ਨੂੰ ਸੜਕ ਦੇ ਵਿਚਕਾਰ ਖੜ੍ਹੀ ਕਰਕੇ ਭੁੱਖ ਲੱਗਣ 'ਤੇ ਚਿਕਨ ਖਰੀਦਣ ਜਾਂਦਾ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਉਸ ਦੇ ਬਚਾਅ ਕਰਦੇ ਨਜ਼ਰ ਆ ਰਹੇ ਹਨ। ਜ਼ਿਆਦਾਤਰ ਯੂਜ਼ਰਸ ਦਾ ਕਹਿਣਾ ਹੈ ਕਿ ਮਨੁੱਖ ਹੋਣ ਦੇ ਨਾਤੇ ਭੁੱਖ ਅਤੇ ਪਿਆਸ ਲੱਗ ਸਕਦੀ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਸਾਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।


ਇਹ ਵੀ ਪੜ੍ਹੋ: ਰਾਤ ਨੂੰ ਕੁਲੀ ਦਾ ਕੰਮ ਕਰਨ ਤੋਂ ਬਾਅਦ ਦਿਨ 'ਚ ਬੱਚਿਆਂ ਨੂੰ ਪੜ੍ਹਾਉਂਦਾ ਹੈ ਇਹ ਸ਼ਖਸ, ਯੂਜ਼ਰਸ ਕਰ ਰਹੇ ਹਨ ਸਲਾਮ



ਬੱਸ ਨੂੰ ਰੋਕ ਕੇ ਚਿਕਨ ਲੈਣ ਪਹੁੰਚਿਆ ਡਰਾਈਵਰ
ਵਾਇਰਲ ਹੋ ਰਿਹਾ ਇਹ ਵੀਡੀਓ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮਾਂ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ub1ub2 ਨਾਂ ਦੇ ਯੂਜ਼ਰ ਨੇ ਆਪਣੀ ਪ੍ਰੋਫਾਈਲ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਲਾਲ ਰੰਗ ਦੀ ਸਿਟੀ ਬੱਸ ਦਿਖਾਈ ਦੇ ਰਹੀ ਹੈ। ਜੋ ਕਿ ਸੜਕ ਕਿਨਾਰੇ ਖੜ੍ਹੀ ਨਜ਼ਰ ਆ ਰਹੀ ਹੈ। ਉਦੋਂ ਹੀ ਬੱਸ ਡਰਾਈਵਰ ਨੇੜੇ ਲੱਗਦੀ ਚਿਕਨ ਦੀ ਦੁਕਾਨ ਤੋਂ ਚਿਕਨ ਖਾਣ ਲਈ ਲੈ ਕੇ ਤੇਜ਼ ਰਫਤਾਰ ਨਾਲ ਬੱਸ ਵੱਲ ਜਾਂਦਾ ਨਜ਼ਰ ਆ ਰਿਹਾ ਹੈ।




ਯੂਜ਼ਰਸ ਨੇ ਕੀਤਾ ਸਮਰਥਨ
ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਇਹ ਵੀਡੀਓ ਸਾਊਥਹਾਲ ਦੀ ਦੱਸੀ ਜਾ ਰਹੀ ਹੈ। ਫਿਲਹਾਲ ਯੂਜ਼ਰਸ ਇਸ 'ਤੇ ਮਿਲੀ-ਜੁਲੀ ਫੀਡਬੈਕ ਦੇ ਰਹੇ ਹਨ। ਕਈਆਂ ਨੇ ਬੱਸ ਨੂੰ ਇਸ ਤਰ੍ਹਾਂ ਸੜਕ 'ਤੇ ਖੜ੍ਹਾ ਕਰਨ ਨੂੰ ਗਲਤ ਦੱਸਿਆ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਯੂਜ਼ਰਸ ਬੱਸ ਡਰਾਈਵਰ ਦੇ ਸਮਰਥਨ 'ਚ ਆਉਂਦੇ ਨਜ਼ਰ ਆ ਰਹੇ ਹਨ। ਯੂਜ਼ਰਸ ਅਨੁਸਾਰ ਸਮੇਂ ਦੀ ਘਾਟ ਕਾਰਨ ਕਈ ਵਾਰ ਡਰਾਈਵਰ ਨੂੰ ਖਾਣ ਦਾ ਵੀ ਸਮਾਂ ਨਹੀਂ ਮਿਲਦਾ ਹੈ।