Wordl cup 2023: ਜਦੋਂ ਵਿਸ਼ਵ ਕੱਪ ਫਾਈਨਲ ਚੱਲ ਰਿਹਾ ਹੋਵੇ, ਤਾਂ ਕੀ ਉਦੋਂ ਤੁਸੀਂ ਕਿਸੇ ਹੋਰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਬਾਰੇ ਸੋਚ ਸਕਦੇ ਹੋ? ਸੁਭਾਵਿਕ ਹੈ ਨਹੀਂ। ਉੱਥੇ ਹੀ ਪੰਜਾਬ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਵਿਆਹ ਦੇ ਪ੍ਰੋਗਰਾਮ ਵਿੱਚ ਇੰਡੀਆ ਬਨਾਮ ਆਸਟ੍ਰੇਲੀਆ ਦੇ ਮੈਚ ਲਈ ਸਕ੍ਰੀਨ ਲੱਗੀ ਹੋਈ ਹੈ, ਜਿਹੜੇ ਲੋਕ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ, ਉਹ ਵਿਆਹ ਦੇ ਨਾਲ-ਨਾਲ ਮੈਚ ਦਾ ਆਨੰਦ ਮਾਣ ਰਹੇ ਹਨ।
ਦੱਸ ਦਈਏ ਕਿ ਵਿਆਹ ਵਿੱਚ ਡੀਜੇ ਵਾਲਾ ਸ਼ਾਇਦ ਇੱਕ ਕ੍ਰਿਕੇਟ ਪ੍ਰੇਸੀ ਸੀ ਜਿਸ ਨੇ ਡੀਜੇ ਵਾਲੀ ਸਕ੍ਰੀਨ 'ਤੇ ਗੀਤ ਛੱਡ ਕੇ ਭਾਰਤ ਅਤੇ ਆਸਟ੍ਰੇਲੀਆ ਦੇ ਮੈਚ ਦੀ ਲਾਈਵ ਸਕ੍ਰੀਨਿੰਗ ਕੀਤੀ ਹੋਈ ਸੀ। ਇਸ ਦੀ ਜਾਣਕਾਰੀ ਪੱਤਰਕਾਰ ਗਗਨਦੀਪ ਸਿੰਘ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਉਨ੍ਹਾਂ ਨੇ ਇਸ ਗੱਲ 'ਤੇ ਧਿਆਨ ਦਿੱਤਾ ਕਿ ਵਿਆਹ ਦੇ ਪ੍ਰੋਗਰਾਮ ਦੌਰਾਨ ਕ੍ਰਿਕਟ ਪ੍ਰੇਮੀਆਂ ਅਤੇ ਮੈਚ ਦੇਖਣ ਦੀ ਉਨ੍ਹਾਂ ਦੀ ਦਿਲਚਸਪੀ ਦਾ ਸਨਮਾਨ ਕਿਵੇਂ ਕੀਤਾ।
ਇਹ ਵੀ ਪੜ੍ਹੋ: Punjab News: ਅਨਮੋਲ ਗਗਨ ਮਾਨ ਨੇ ਦੱਸਿਆ, ਕੀ ਹੈ ਪੰਜਾਬ ਸਰਕਾਰ ਦੀਆਂ ਮੁੱਖ ਤਰਜ਼ੀਹਾਂ ਵਿੱਚੋ ਇੱਕ ?
ਉੱਥੇ ਹੀ ਕੁਝ ਕ੍ਰਿਕਟ ਪ੍ਰੇਮੀਆਂ ਨੇ ਅਹਿਮਦਾਬਾਦ ਵਿੱਚ ਸਟੇਡੀਅਮ ਵਿੱਚ ਚੱਲ ਰਹੇ ਵਿਸ਼ਵ ਕੱਪ ਸੀਰੀਜ਼ ਦੇ ਫਾਈਨਲ ਮੈਚ ਨੂੰ ਦੇਖਣ ਦਾ ਫੈਸਲਾ ਕੀਤਾ ਅਤੇ ਕਈਆਂ ਨੇ ਸ਼ਾਇਦ ਆਪਣੇ ਘਰ ਜਾਂ ਸਪੋਰਟਸ ਕਲੱਬਾਂ ਅਤੇ ਬਾਰ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਮੈਚ ਦੇਖਣ ਦਾ ਪਲਾਨ ਕੀਤਾ। ਹਾਲਾਂਕਿ, ਪੰਜਾਬ ਦੇ ਇੱਕ ਪਰਿਵਾਰ ਨੇ ਵਿਆਹ ਦੀ ਪਾਰਟੀ ਵਿੱਚ ਇਕੱਠੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਖੇਡ ਦਾ ਆਨੰਦ ਮਾਣਿਆ। ਕ੍ਰਿਕੇਟ ਪ੍ਰੇਮੀ ਦੇ ਇਸ ਉਤਸ਼ਾਹ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਸਿੰਘ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਪਰਿਵਾਰਕ ਮੈਂਬਰ ਅਤੇ ਹੋਰ ਮਹਿਮਾਨ ਕੁਝ ਰਿਫਰੈਸ਼ਮੈਂਟ ਦੇ ਨਾਲ-ਨਾਲ ਵੱਡੀ ਸਕ੍ਰੀਨ 'ਤੇ ਮੈਚ ਦੇਖਦੇ ਹੋਏ ਨਜ਼ਰ ਆ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।