Rinku Singh Aligarh House: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਲਈ ਰਿੰਕੂ ਸਿੰਘ ਨੂੰ ਟੀਮ ਇੰਡੀਆ 'ਚ ਸ਼ਾਮਲ ਕੀਤਾ ਗਿਆ ਹੈ। ਹਾਲ ਹੀ 'ਚ ਰਿੰਕੂ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਪੈਸੇ ਵੰਡ ਰਹੇ ਸਨ। ਰਿੰਕੂ ਨੇ ਅਲੀਗੜ੍ਹ ਵਿੱਚ ਨਵਾਂ ਘਰ ਬਣਾਇਆ ਹੈ। ਇਥੇ ਗ੍ਰਹਿ ਪ੍ਰਵੇਸ਼ ਸਮਾਗਮ ਕਰਵਾਇਆ ਗਿਆ। ਵਾਇਰਲ ਵੀਡੀਓ ਦੇ ਨਾਲ ਹੀ ਦਾਅਵਾ ਕੀਤਾ ਗਿਆ ਹੈ ਕਿ ਰਿੰਕੂ ਨੇ ਇਸ ਪ੍ਰੋਗਰਾਮ ਵਿੱਚ ਪੈਸੇ ਵੰਡੇ ਹਨ।
ਟੀਮ ਇੰਡੀਆ ਦੇ ਖਿਡਾਰੀ ਰਿੰਕੂ ਨੇ ਅਲੀਗੜ੍ਹ 'ਚ ਘਰ ਬਣਾਇਆ ਹੈ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸ ਲਈ ਹਾਊਸ ਵਾਰਮਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਰਿੰਕੂ ਨੇ ਪੈਸੇ ਪ੍ਰੋਗਰਾਮ 'ਚ ਕੰਮ ਕਰਨ ਵਾਲੇ ਰਸੋਈਏ, ਵੈਟਰਸ ਤੇ ਹੋਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੰਡੇ। ਇਸ ਦੇ ਕਈ ਵੀਡੀਓਜ਼ ਨੂੰ ਐਕਸ 'ਤੇ ਸ਼ੇਅਰ ਕੀਤਾ ਗਿਆ ਹੈ। ਹਾਲਾਂਕਿ ਇਸ ਮਾਮਲੇ 'ਤੇ ਰਿੰਕੂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਰ ਇਹ ਵੀਡੀਓ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ। ਲੋਕ ਕਮੈਂਟ ਕਰਕੇ ਕਹਿ ਰਹੇ ਨੇ ਚੰਗਾ ਕੰਮ। ਇੱਕ ਯੂਜ਼ਰ ਨੇ ਲਿਖਿਆ ਹੈ ਵੱਡੇ ਦਿਲ ਵਾਲਾ। ਇਸ ਤਰ੍ਹਾਂ ਲੋਕ ਰਿੰਕੂ ਸਿੰਘ ਦੀ ਇਸ ਨੇਕੀ ਦੀ ਤਾਰੀਫ ਕਰ ਰਹੇ ਹਨ।
ਟੀਮ ਇੰਡੀਆ ਲਈ ਇੰਗਲੈਂਡ ਖਿਲਾਫ ਖੇਡਦੇ ਨਜ਼ਰ ਆਉਣਗੇ ਰਿੰਕੂ
ਰਿੰਕੂ ਸਿੰਘ ਨੂੰ 22 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਲਈ ਟੀਮ ਇੰਡੀਆ 'ਚ ਸ਼ਾਮਲ ਕੀਤਾ ਗਿਆ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਕੋਲਕਾਤਾ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਮੈਚ ਚੇਨਈ 'ਚ ਹੋਵੇਗਾ। ਇਹ ਮੈਚ 25 ਜਨਵਰੀ ਨੂੰ ਖੇਡਿਆ ਜਾਵੇਗਾ। ਇਸੇ ਤਰ੍ਹਾਂ ਤੀਜਾ ਮੈਚ 28 ਜਨਵਰੀ ਨੂੰ ਰਾਜਕੋਟ ਵਿੱਚ ਅਤੇ ਚੌਥਾ ਮੈਚ 31 ਜਨਵਰੀ ਨੂੰ ਪੁਣੇ ਵਿੱਚ ਹੋਵੇਗਾ। ਇਸ ਸੀਰੀਜ਼ ਦਾ ਆਖਰੀ ਮੈਚ 2 ਫਰਵਰੀ ਨੂੰ ਮੁੰਬਈ 'ਚ ਖੇਡਿਆ ਜਾਵੇਗਾ।
ਰਿੰਕੂ ਦਾ ਹੁਣ ਤੱਕ ਦਾ ਪ੍ਰਦਰਸ਼ਨ ਇਸ ਤਰ੍ਹਾਂ ਰਿਹਾ ਹੈ -
ਰਿੰਕੂ (Rinku Singh) ਨੇ ਭਾਰਤ ਲਈ ਹੁਣ ਤੱਕ 2 ਵਨਡੇ ਅਤੇ 30 ਟੀ-20 ਮੈਚ ਖੇਡੇ ਹਨ। ਉਸ ਨੇ ਟੀ-20 ਮੈਚਾਂ 'ਚ 507 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 3 ਅਰਧ ਸੈਂਕੜੇ ਲਗਾਏ ਹਨ। ਰਿੰਕੂ ਨੇ IPL 'ਚ 45 ਮੈਚ ਖੇਡੇ ਹਨ। ਉਸ ਨੇ ਇਸ ਦੌਰਾਨ 893 ਦੌੜਾਂ ਬਣਾਈਆਂ ਹਨ। ਉਸ ਨੇ ਇਸ ਟੂਰਨਾਮੈਂਟ 'ਚ 4 ਅਰਧ ਸੈਂਕੜੇ ਲਗਾਏ ਹਨ।