Visa Service: ਹੁਣ ਤੱਕ ਤੁਸੀਂ ਹਰ ਜਗ੍ਹਾ ਪੜ੍ਹਿਆ ਹੋਵੇਗਾ ਕਿ ਇਨ੍ਹਾਂ ਦੇਸ਼ਾਂ ਵਿੱਚ ਭਾਰਤੀ ਲੋਕ ਬਿਨਾਂ ਵੀਜ਼ੇ ਤੋਂ ਘੁੰਮਣ ਜਾ ਸਕਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜੇ ਦੇਸ਼ਾਂ ਤੋਂ ਲੋਕ ਬਿਨਾਂ ਵੀਜ਼ੇ ਤੋਂ ਭਾਰਤ ਆ ਸਕਦੇ ਹਨ। ਜੇਕਰ ਤੁਹਾਨੂੰ ਨਹੀਂ ਪਤਾ ਤਾਂ ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ। ਅੱਜ ਅਸੀਂ ਤੁਹਾਨੂੰ ਇਸ ਆਰਟਿਕਲ ਵਿਚ ਇਸ ਬਾਰੇ ਜਾਣਕਾਰੀ ਦੇਵਾਂਗੇ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੇ ਦੇਸ਼ਾਂ ਦੇ ਲੋਕ ਬਿਨਾਂ ਵੀਜ਼ੇ ਤੋਂ ਭਾਰਤ ਘੁੰਮਣ ਲਈ ਆ ਸਕਦੇ ਹਨ। ਇਸ ਦੇ ਨਾਲ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰਤੀ ਲੋਕ ਬਿਨ੍ਹਾਂ ਵੀਜ਼ੇ ਤੋਂ ਕਿੰਨੇ ਦੇਸ਼ਾਂ ਵਿੱਚ ਜਾ ਸਕਦੇ ਹਨ।


ਕਿੱਥੇ ਦੇ ਲੋਕ ਬਿਨਾ ਵੀਜ਼ੇ ਤੋਂ ਭਾਰਤ ਆ ਸਕਦੇ


ਗ੍ਰਹਿ ਮੰਤਰਾਲੇ ਦੀ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਮੁਤਾਬਕ ਸਿਰਫ ਦੋ ਦੇਸ਼ ਅਜਿਹੇ ਹਨ, ਜਿੱਥੇ ਦੇ ਲੋਕ ਬਿਨਾਂ ਵੀਜ਼ਾ ਪਾਸਪੋਰਟ ਤੋਂ ਭਾਰਤ ਆ ਸਕਦੇ ਹਨ। ਇਨ੍ਹਾਂ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਭਾਵੇਂ ਸੜਕ ਰਾਹੀਂ, ਹਵਾਈ ਰਸਤੇ ਰਾਹੀਂ ਜਾਂ ਜਲ ਰਾਹੀਂ, ਭਾਰਤ ਆਉਣ ਲਈ ਵੀਜ਼ਾ ਜਾਂ ਪਾਸਪੋਰਟ ਦੀ ਲੋੜ ਨਹੀਂ ਹੈ। ਇਹ ਦੋਵੇਂ ਦੇਸ਼ ਭਾਰਤ ਦੇ ਗੁਆਂਢੀ ਹਨ ਅਤੇ ਇਨ੍ਹਾਂ ਨਾਲ ਭਾਰਤ ਦੇ ਸਬੰਧ ਦਹਾਕਿਆਂ ਤੋਂ ਸੁਹਿਰਦ ਰਹੇ ਹਨ। ਹਾਲਾਂਕਿ, ਭਾਵੇਂ ਇਨ੍ਹਾਂ ਲੋਕਾਂ ਕੋਲ ਵੀਜ਼ਾ ਜਾਂ ਪਾਸਪੋਰਟ ਨਹੀਂ ਹੈ, ਉਨ੍ਹਾਂ ਕੋਲ ਆਪਣੇ ਦੇਸ਼ ਦਾ ਨਾਗਰਿਕਤਾ ਸਰਟੀਫਿਕੇਟ ਜਾਂ ਵੋਟਰ ਆਈਡੀ ਕਾਰਡ ਹੋਣਾ ਚਾਹੀਦਾ ਹੈ। ਕੁਝ ਸਥਿਤੀਆਂ ਵਿੱਚ, ਇਨ੍ਹਾਂ ਦੇਸ਼ਾਂ ਦੇ ਲੋਕ ਵੀ ਭਾਰਤ ਵਿੱਚ ਤਾਂ ਹੀ ਦਾਖਲ ਹੁੰਦੇ ਹਨ ਜੇਕਰ ਉਹਨਾਂ ਕੋਲ ਇੱਕ ਵੈਧ ਪਾਸਪੋਰਟ ਹੁੰਦਾ ਹੈ।


ਇਹ ਵੀ ਪੜ੍ਹੋ: How Birds Sleep: ਕੀ ਤੁਹਾਨੂੰ ਪਤਾ ਕਿ ਰੁੱਖ ਦੀ ਟਾਹਣੀ 'ਤੇ ਸੌਂਦੇ ਹੋਏ ਵੀ ਪੰਛੀ ਕਿਉਂ ਨਹੀਂ ਡਿੱਗਦੇ?


ਕਿਹੜੀ ਸਥਿਤੀ ਚ ਹੁੰਦਾ ਅਜਿਹਾ


ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨੇਪਾਲ ਜਾਂ ਭੂਟਾਨ ਦਾ ਕੋਈ ਵਿਅਕਤੀ ਜਦੋਂ ਚੀਨ, ਮਕਾਊ, ਹਾਂਗਕਾਂਗ, ਪਾਕਿਸਤਾਨ ਜਾਂ ਮਾਲਦੀਵ ਤੋਂ ਭਾਰਤ ਆਉਂਦਾ ਹੈ ਤਾਂ ਉਸ ਨੂੰ ਭਾਰਤ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਉਦੋਂ ਹੀ ਦਿੱਤੀ ਜਾਵੇਗੀ, ਜਦੋਂ ਉਸ ਕੋਲ ਆਪਣੇ ਦੇਸ਼ ਦਾ ਵੈਧ ਪਾਸਪੋਰਟ ਹੋਵੇ। ਜੇਕਰ ਅਸੀਂ ਭਾਰਤੀਆਂ ਦੇ ਬਿਨਾਂ ਵੀਜ਼ਾ ਦੇ ਦੂਜੇ ਦੇਸ਼ਾਂ ਵਿੱਚ ਦਾਖਲ ਹੋਣ ਦੀ ਗੱਲ ਕਰੀਏ ਤਾਂ 57 ਅਜਿਹੇ ਦੇਸ਼ ਹਨ ਜਿੱਥੇ ਭਾਰਤੀ ਬਿਨਾਂ ਵੀਜ਼ਾ ਤੋਂ ਦਾਖਲ ਹੋ ਸਕਦੇ ਹਨ।


ਇਹ ਵੀ ਪੜ੍ਹੋ: Eggs: ਕੀ ਬਾਜ਼ਾਰ 'ਚ ਵੇਚੇ ਜਾ ਰਹੇ ਮਸ਼ੀਨ ਨਾਲ ਬਣੇ ਨਕਲੀ ਅੰਡੇ ? ਇੰਝ ਕਰੋ ਅਸਲੀ ਅੰਡਿਆਂ ਦੀ ਪਛਾਣ