ਬਾਜ਼ਾਰ 'ਚ ਖਾਣ-ਪੀਣ ਦੀਆਂ ਸੈਂਕੜੇ ਪੈਕਡ ਵਸਤੂਆਂ ਉਪਲਬਧ ਹਨ, ਜਿਨ੍ਹਾਂ ਨੂੰ ਲੋਕ ਬੜੇ ਚਾਅ ਨਾਲ ਖਾਂਦੇ ਹਨ। ਬਿਸਕੁਟ, ਚਿਪਸ, ਨੂਡਲਜ਼, ਸਾਸ, ਜੈਮ ਆਦਿ ਦਾ ਸੇਵਨ ਜ਼ਿਆਦਾ ਮਾਤਰਾ ਵਿਚ ਕੀਤਾ ਜਾਂਦਾ ਹੈ। ਇਨ੍ਹਾਂ ਵਸਤੂਆਂ 'ਤੇ ਲਾਲ ਜਾਂ ਹਰੇ ਰੰਗ ਦੇ ਨਿਸ਼ਾਨ ਹੁੰਦੇ ਹਨ ਜੋ ਇਹ ਦਰਸਾਉਂਦਾ ਹੈ ਕਿ ਉਹ ਸ਼ਾਕਾਹਾਰੀ ਹਨ ਜਾਂ ਮਾਸਾਹਾਰੀ। ਪਰ ਕੀ ਸਿਰਫ਼ ਉਨ੍ਹਾਂ ਨਿਸ਼ਾਨਾਂ ਦੇ ਆਧਾਰ 'ਤੇ ਹੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਉਹ ਚੀਜ਼ਾਂ ਸ਼ਾਕਾਹਾਰੀ ਹਨ ਜਾਂ ਮਾਸਾਹਾਰੀ? (Do Chips, noodles contain meat) ਹਾਲ ਹੀ 'ਚ ਇੰਟਰਨੈੱਟ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਕਿ ਨੂਡਲਜ਼ ਅਤੇ ਚਿਪਸ 'ਚ ਮੀਟ ਹੁੰਦਾ ਹੈ। ਕੀ ਇਹ ਦਾਅਵਾ ਸੱਚ ਹੈ? ਆਓ ਤੁਹਾਨੂੰ ਦੱਸਦੇ ਹਾਂ।


ਇੰਸਟਾਗ੍ਰਾਮ 'ਤੇ ਇਕ ਪ੍ਰਸਿੱਧ ਅਕਾਊਂਟ ਹੈ, 'ਵਨ ਵਿਜ਼ਨ ਮੀਡੀਆ' (@onevisionmedia.in)। ਹਾਲ ਹੀ 'ਚ ਇਸ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ 'ਚ ਸਵਾਲ ਉਠਾਇਆ ਗਿਆ ਹੈ ਕਿ ਕੀ ਚਿਪਸ ਅਤੇ ਨੂਡਲਸ ਵਾਕਈ ਸ਼ਾਕਾਹਾਰੀ ਹਨ ਜਾਂ ਗਾਹਕਾਂ ਨੂੰ ਮੀਟ ਖੁਆਇਆ ਜਾ ਰਿਹਾ ਹੈ? ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ 'ਚ ਵਿਕਣ ਵਾਲੇ ਪੈਕਡ ਫੂਡ 'ਚੋਂ 70 ਫੀਸਦੀ 'ਚ ਡੀਸੋਡੀਅਮ ਇਨੋਸਿਨੇਟ (E631) ਨਾਂ ਦਾ ਮਾਸਾਹਾਰੀ ਤੱਤ ਹੁੰਦਾ ਹੈ। ਇੱਥੇ ਈ ਦਾ ਅਰਥ ਹੈ ਯੂਰਪ। ਯੂਰਪ ਵਿੱਚ ਵਰਤੇ ਜਾਣ ਵਾਲੇ ਇਹ ਈ-ਨੰਬਰ ਭੋਜਨ ਦਾ ਵਰਗੀਕਰਨ ਕਰਨ ਲਈ ਬਣਾਏ ਗਏ ਹਨ।






ਕੀ ਹੈ E631?
The Lallantop ਵੈੱਬਸਾਈਟ ਦੀ ਰਿਪੋਰਟ ਦੇ ਅਨੁਸਾਰ, E600 ਤੋਂ E699 ਸ਼੍ਰੇਣੀ ਦੇ ਸਾਰੇ ਪਦਾਰਥ ਸੁਆਦ ਵਧਾਉਣ ਵਾਲੇ ਏਜੰਟ ਹਨ। ਹਾਲਾਂਕਿ, ਸਾਰੀਆਂ ਸੰਖਿਆਵਾਂ ਦਾ ਵਰਗੀਕਰਨ ਇਹ ਨਹੀਂ ਦੱਸਦਾ ਹੈ ਕਿ ਉਹ ਪਦਾਰਥ ਕਿਵੇਂ ਬਣੇ ਹਨ। ਰਿਪੋਰਟ ਦੇ ਅਨੁਸਾਰ, ਡੀਸੋਡੀਅਮ ਇਨੋਸਾਈਨੇਟ ਸੂਰ ਦੇ ਮਾਸ, ਸਾਰਡਾਈਨ ਮੱਛੀ ਅਤੇ ਅਲਕੋਹਲ ਦੇ ਉਪ-ਉਤਪਾਦ ਵਜੋਂ ਬਣਾਇਆ ਜਾਂਦਾ ਹੈ। ਹਾਲਾਂਕਿ, ਇਹ ਵੀ ਕਿਹਾ ਜਾਂਦਾ ਹੈ ਕਿ ਇਹ ਕਸਾਵਾ ਨਾਮਕ ਝਾੜੀ ਤੋਂ ਵੀ ਪ੍ਰਾਪਤ ਕੀਤਾ ਜਾਂਦਾ ਹੈ।



ਅਜਿਹੇ 'ਚ ਈ-ਨੰਬਰ ਇਹ ਨਹੀਂ ਦੱਸਦੇ ਕਿ ਉਹ ਕਿਸ ਚੀਜ਼ ਤੋਂ ਬਣਦੇ ਹਨ, ਹਾਲਾਂਕਿ, ਇਨ੍ਹਾਂ ਨੂੰ ਮੀਟ ਤੋਂ ਬਣਾਏ ਜਾਣ ਦੀ 'ਸੰਭਾਵਨਾ' ਹੈ, ਪਰ ਹੁਣ ਇਨ੍ਹਾਂ ਨੂੰ ਬਣਾਉਣ ਦੇ ਕਈ ਹੋਰ ਕੁਦਰਤੀ ਤਰੀਕੇ ਵੀ ਹਨ। ਭੋਜਨ 'ਤੇ ਹਰੀ ਜਾਂ ਲਾਲ ਬਿੰਦੀ ਇਹ ਦੱਸਦੀ ਵੀ ਹੈ ਕਿ ਇਹ ਮਾਸਾਹਾਰੀ ਹੈ ਜਾਂ ਸ਼ਾਕਾਹਾਰੀ। ਇਸ ਤੋਂ ਇਲਾਵਾ FSSAI (ਫੂਡ ਸੇਫਟੀ ਐਂਡ ਸਟੈਂਡਰਡਜ਼ ਆਫ ਇੰਡੀਆ) ਨੇ ਵੀ ਕੰਪਨੀਆਂ ਲਈ ਕਈ ਨਿਯਮ ਬਣਾਏ ਹਨ, ਜਿਨ੍ਹਾਂ ਦੀ ਪਾਲਣਾ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਹਰ ਉਤਪਾਦ 'ਤੇ ਸਪੱਸ਼ਟ ਤੌਰ 'ਤੇ ਦੱਸਣਾ ਹੁੰਦਾ ਕਿ ਇਹ ਮਾਸਾਹਾਰੀ ਹੈ ਜਾਂ ਸ਼ਾਕਾਹਾਰੀ।