Jodhpur Suicide: ਰਾਜਸਥਾਨ ਦੇ ਜੋਧਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੋਧਪੁਰ ਸ਼ਹਿਰ 'ਚ ਪਤੀ ਨੂੰ ਜਨਮਦਿਨ ਦਾ ਸਰਪ੍ਰਾਈਜ਼ ਦੇਣ ਪਹੁੰਚੀ ਪਤਨੀ ਦਾ ਦਿਲ ਅਜਿਹਾ ਟੁੱਟਿਆ ਕਿ ਉਸ ਨੇ ਆਪਣੇ ਬੱਚਿਆਂ ਸਮੇਤ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦਰਅਸਲ ਪਤਨੀ ਆਪਣੇ ਦੋ ਬੱਚਿਆਂ ਨਾਲ ਪਿੰਡ 'ਚ ਰਹਿ ਰਹੀ ਸੀ। ਜਦਕਿ ਪਤੀ ਨੌਕਰੀ ਦੇ ਸਿਲਸਿਲੇ 'ਚ ਸ਼ਹਿਰ 'ਚ ਰਹਿੰਦਾ ਸੀ। ਐਤਵਾਰ ਨੂੰ ਪਤੀ ਦਾ ਜਨਮ ਦਿਨ ਸੀ। ਇਸ ਲਈ ਪਤਨੀ ਆਪਣੇ ਦੋ ਬੱਚਿਆਂ ਨਾਲ ਉਸ ਨੂੰ ਵਿਸ਼ ਕਰਨ ਲਈ ਸ਼ਹਿਰ ਗਈ ਸੀ। ਪਰ ਉੱਥੇ ਜਾ ਕੇ ਉਸ ਨੇ ਜੋ ਦੇਖਿਆ, ਉਸ ਤੋਂ ਬਾਅਦ ਉਸ ਦਾ ਦਿਲ ਇੰਨਾ ਟੁੱਟ ਗਿਆ ਕਿ ਉਸ ਨੇ ਖੁਦਕੁਸ਼ੀ ਵਰਗਾ ਭਿਆਨਕ ਕਦਮ ਚੁੱਕ ਲਿਆ।


ਪਤਨੀ ਦਾ ਨਾਂ ਬਿਰਮਾ ਦੇਵੀ ਸੀ। ਬਿਰਮਾ 2 ਜੁਲਾਈ ਨੂੰ ਪਿੰਡ ਵਾਲੇ ਘਰੋਂ ਤੁਰੀ ਸੀ। ਉਸ ਨੂੰ ਲੱਗਿਆ ਕਿ ਉਸ ਦਾ ਪਤੀ (ਸੁਰੇਸ਼ ਵਿਸ਼ਨੋਈ) ਉਸ ਨੂੰ ਅਤੇ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਹੋਵੇਗਾ। ਪਰ ਜਿਵੇਂ ਹੀ ਪਤੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਉੱਥੇ ਹੋਰ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਉਸ ਨੇ ਦੇਖਿਆ ਕਿ ਪਤੀ ਕਿਸੇ ਹੋਰ ਔਰਤ ਨਾਲ ਲਿਵ-ਇਨ ਵਿਚ ਰਹਿ ਰਿਹਾ ਸੀ। ਉੱਥੇ ਦੋਵੇਂ ਇੱਕ ਦੂਜੇ ਨਾਲ ਜਨਮਦਿਨ ਮਨਾ ਰਹੇ ਸਨ। ਇਹ ਦੇਖ ਕੇ ਬਿਰਮਾ ਤੋਂ ਰਿਹਾ ਨਾ ਗਿਆ। ਉਸ ਨੇ ਸੁਰੇਸ਼ ਅਤੇ ਉਸ ਦੀ ਗਰਲਫਰੈਂਡ ਦੋਹਾਂ ਨੂੰ ਸੁਣਾਈਆਂ। ਫਿਰ ਉਹ ਆਪਣੇ ਦੋਵਾਂ ਬੱਚਿਆਂ ਸਮੇਤ ਉੱਥੋਂ ਚਲੀ ਗਈ।




ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਮਹਿੰਗੇ ਟਮਾਟਰ ਦੇ 1KG ਬੀਜ ਦੀ ਕੀਮਤ ਇੰਨੇ ਕਰੋੜ ਰੁਪਏ, ਸੁਣ ਕੇ ਹੋ ਜਾਓਗੇ ਹੈਰਾਨ!


ਬੱਚਿਆਂ ਨਾਲ ਕੀਤੀ ਖੁਦਕੁਸ਼ੀ


ਬਿਰਮਾ ਨੇ ਪਹਿਲਾਂ ਬੱਸ ਸਟੈਂਡ ਤੋਂ ਬੱਸ ਫੜੀ ਅਤੇ ਫਿਰ ਰਸਤੇ ਵਿੱਚ ਹੀ ਰੁਕਵਾ ਕੇ ਰੇਲ ਦੀ ਪਟੜੀ ਵੱਲ ਚਲੀ ਗਈ। ਇਸ ਤੋਂ ਬਾਅਦ ਬਿਰਮਾ ਨੇ ਆਪਣੇ ਦੋਵਾਂ ਬੱਚਿਆਂ ਨੂੰ ਨਾਲ ਲੈ ਕੇ ਸਾਹਮਣੇ ਤੋਂ ਆ ਰਹੀ ਮਾਲ ਗੱਡੀ ਅੱਗੇ ਛਾਲ ਮਾਰ ਦਿੱਤੀ। ਇਸ ਘਟਨਾ ਤੋਂ ਪਹਿਲਾਂ ਬਿਰਮਾ ਨੇ ਆਪਣੇ ਸਹੁਰੇ ਵਾਲਿਆਂ ਨੂੰ ਇੱਕ ਵੀਡੀਓ ਭੇਜੀ ਸੀ, ਜਿਸ ਵਿੱਚ ਉਹ ਆਪਣੇ ਪਤੀ ਦਾ ਪਰਦਾਫਾਸ਼ ਕਰਦੀ ਨਜ਼ਰ ਆ ਰਹੀ ਸੀ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਿਰਮਾ ਆਪਣੇ ਪਤੀ ਨੂੰ ਰੰਗੇ ਹੱਥੀਂ ਫੜ ਲੈਂਦੀ ਹੈ। ਪਤੀ ਕਾਫੀ ਸਮੇਂ ਤੋਂ ਆਪਣੀ ਪ੍ਰੇਮਿਕਾ ਨਾਲ ਲਿਵ-ਇਨ 'ਚ ਰਹਿ ਰਿਹਾ ਸੀ। ਜਨਮ ਦਿਨ ਵਾਲੇ ਦਿਨ ਸੁਰੇਸ਼ ਨੇ ਬਿਰਮਾ ਦਾ ਫੋਨ ਨਹੀਂ ਚੁੱਕਿਆ ਸੀ, ਜਿਸ ਤੋਂ ਬਾਅਦ ਬਿਰਮਾ ਨੇ ਆਪਣੇ ਬੱਚਿਆਂ ਨਾਲ ਸ਼ਹਿਰ ਜਾਣ ਦੀ ਯੋਜਨਾ ਬਣਾਈ।


ਬਿਰਮਾ ਨੂੰ ਸੀ ਸ਼ੱਕ


ਜਾਣਕਾਰੀ ਮੁਤਾਬਕ ਦੋਹਾਂ ਦਾ ਵਿਆਹ ਸਾਲ 2016 'ਚ ਹੋਇਆ ਸੀ। ਦੋਵਾਂ ਵਿਚਾਲੇ 4 ਸਾਲ ਤੱਕ ਸਭ ਕੁਝ ਠੀਕ ਚੱਲਿਆ। ਪਰ ਇਸ ਤੋਂ ਬਾਅਦ ਸੁਰੇਸ਼ ਨੇ ਗੱਲ ਸੁਣਨੀ ਛੱਡ ਦਿੱਤੀ। ਉਹ ਨੌਕਰੀ ਦੇ ਬਹਾਨੇ ਸ਼ਹਿਰ ਚਲਾ ਗਿਆ ਅਤੇ ਬਿਰਮਾ ਤੋਂ ਵੱਖ ਰਹਿਣ ਲੱਗ ਗਿਆ। ਬਿਰਮਾ ਸੁਰੇਸ਼ 'ਤੇ ਕਈ ਵਾਰ ਸ਼ੱਕ ਕਰਦੀ ਸੀ ਕਿ ਉਸ ਦਾ ਕਿਸੇ ਹੋਰ ਨਾਲ ਅਫੇਅਰ ਹੈ। ਹਾਲਾਂਕਿ ਹਰ ਵਾਰ ਸੁਰੇਸ਼ ਇਸ ਦੋਸ਼ ਨੂੰ ਨਕਾਰਦਾ ਰਹਿੰਦਾ ਸੀ। ਇੱਥੋਂ ਤੱਕ ਕਿ ਉਸ ਨੇ ਪਿੰਡ ਆਉਣਾ-ਜਾਣਾ ਵੀ ਬਹੁਤ ਘਟਾ ਦਿੱਤਾ ਸੀ। ਪੁਲਸ ਨੇ ਇਸ ਘਟਨਾ 'ਚ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਹੈ। ਹੁਣ ਪੁਲਿਸ ਸੁਰੇਸ਼ ਅਤੇ ਉਸਦੇ ਲਿਵ-ਇਨ ਪਾਰਟਨਰ ਦੀ ਤਲਾਸ਼ ਕਰ ਰਹੀ ਹੈ।


ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਮਹਿੰਗੇ ਟਮਾਟਰ ਦੇ 1KG ਬੀਜ ਦੀ ਕੀਮਤ ਇੰਨੇ ਕਰੋੜ ਰੁਪਏ, ਜਾਣੋ ਖਾਸੀਅਤ