ਦੁਨੀਆ ਦੇ ਸਭ ਤੋਂ ਮਹਿੰਗੇ ਟਮਾਟਰ ਦੇ 1KG ਬੀਜ ਦੀ ਕੀਮਤ ਇੰਨੇ ਕਰੋੜ ਰੁਪਏ, ਜਾਣੋ ਖਾਸੀਅਤ
World's Most Expensive Tomato Seeds: ਇਸ ਸਮੇਂ ਗੋਲ-ਗੋਲ ਲਾਲ ਟਮਾਟਰਾਂ ਦੇ ਭਾਅ ਕਾਫੀ ਵਧ ਗਏ ਹਨ। ਦੋ-ਤਿੰਨ ਹਫ਼ਤੇ ਪਹਿਲਾਂ ਟਮਾਟਰ ਦੀ ਕੀਮਤ 40-50 ਰੁਪਏ ਪ੍ਰਤੀ ਕਿਲੋ ਸੀ, ਪਰ ਹੁਣ ਇਹ 100-120 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਦੇਸ਼ ਦੀ ਰਾਜਧਾਨੀ 'ਚ ਟਮਾਟਰ ਦੀ ਕੀਮਤ 100-120 ਰੁਪਏ ਪ੍ਰਤੀ ਕਿਲੋ ਹੈ, ਜਦਕਿ ਵਿੱਤੀ ਰਾਜਧਾਨੀ ਮੁੰਬਈ 'ਚ 80-110 ਰੁਪਏ ਪ੍ਰਤੀ ਕਿਲੋ ਹੈ। ਯੂਪੀ ਵਿੱਚ ਟਮਾਟਰ 100 ਰੁਪਏ ਕਿਲੋ ਵਿਕ ਰਿਹਾ ਹੈ।
Download ABP Live App and Watch All Latest Videos
View In Appਪੰਜਾਬ ਵਿੱਚ ਟਮਾਟਰ 140-150 ਰੁਪਏ ਪ੍ਰਤੀ ਕਿਲੋਂ ਵਿਕ ਰਿਹਾ ਹੈ। ਜਦੋਂ ਅਸੀਂ ਟਮਾਟਰ ਦੀ ਗੱਲ ਕਰਦੇ ਹਾਂ, ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਟਮਾਟਰ ਦੇ ਇੱਕ ਕਿਸਮ ਦੇ ਬੀਜ ਦੀ ਕੀਮਤ ਇੱਕ ਕਿਲੋਗ੍ਰਾਮ ਲਈ ਕਾਰ, ਘਰ ਅਤੇ ਗਹਿਣੇ ਖਰੀਦਣ ਲਈ ਕਾਫ਼ੀ ਹੈ। ਆਓ ਜਾਣਦੇ ਹਾਂ ਇਹ ਕਿਹੜਾ ਟਮਾਟਰ ਹੈ।
ਅਸੀਂ ਗੱਲ ਕਰ ਰਹੇ ਹਾਂ ਯੂਰਪੀ ਬਾਜ਼ਾਰ 'ਚ ਮਿਲਣ ਵਾਲੇ ਸਪੈਸ਼ਲ ਸਮਰ ਸਨ ਟਮਾਟੋ (Special Summer Sun Tomato) ਦੀ ਗੱਲ ਕਰ ਰਹੇ ਹਾਂ। ਇਹ ਟਮਾਟਰ ਅਨੋਖਾ ਹੈ ਤੇ ਇਸ ਦੀ ਖੋਜ ਹਜੇਰਾ ਜੈਨੇਟਿਕਸ (Hazera Genetics) ਨਾਂ ਦੀ ਕੰਪਨੀ ਨੇ ਕੀਤੀ ਹੈ। ਇਸ ਟਮਾਟਰ ਦੀ ਖਾਸੀਅਤ ਇਹ ਹੈ ਕਿ ਇਹ ਖਾਣ 'ਚ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਤੁਸੀਂ ਇਸ ਨੂੰ ਚੱਖਣ 'ਤੇ ਤੁਹਾਡਾ ਵਾਰ-ਵਾਰ ਇਸ ਨੂੰ ਮੰਗਣ ਦਾ ਮਨ ਮਹਿਸੂਸ ਹੋਵੇਗਾ। ਇਸ ਟਮਾਟਰ ਦੀ ਕੀਮਤ ਦਾ ਅੰਦਾਜ਼ਾ ਇਸ ਦੇ ਬੀਜਾਂ ਦੇ ਆਧਾਰ 'ਤੇ ਲਾਇਆ ਜਾ ਸਕਦਾ ਹੈ।
ਇਸ ਵਿਸ਼ੇਸ਼ ਟਮਾਟਰ ਦੇ 1 ਕਿਲੋਗ੍ਰਾਮ ਬੀਜ ਦੀ ਕੀਮਤ ਲਗਪਗ 3 ਕਰੋੜ ਹੋ ਸਕਦੀ ਹੈ। ਸਮਰ ਸਨ ਟਮਾਟੋ ਦੇ 1 ਬੀਜ ਤੋਂ ਲਗਪਗ 20 ਕਿਲੋਗ੍ਰਾਮ ਟਮਾਟਰ ਦੀ ਖੇਤੀ ਕੀਤੀ ਜਾ ਸਕਦੀ ਹੈ। ਕਿਉਂਕਿ ਇਸ ਸਵਾਦਿਸ਼ਟ ਟਮਾਟਰ ਵਿੱਚ ਬੀਜ ਨਹੀਂ ਹੁੰਦਾ। ਇਸ ਲਈ ਕਿਸਾਨਾਂ ਨੂੰ ਹਰ ਵਾਰ ਕੰਪਨੀ ਤੋਂ ਹੀ ਬੀਜ ਖਰੀਦਣੇ ਪੈਂਦੇ ਹਨ।
ਇਸ ਬੀਜ ਦਾ ਨਿਰਮਾਣ ਕਰਨ ਵਾਲੀ ਕੰਪਨੀ ਅਨੁਸਾਰ, ਉਹ ਉੱਚ-ਗੁਣਵੱਤਾ ਵਾਲੇ ਟਮਾਟਰ ਦੇ ਬੀਜ ਬਣਾਉਣ ਲਈ ਵਚਨਬੱਧ ਹੈ। ਉਹ ਲੋਕਾਂ ਅਤੇ ਕਿਸਾਨਾਂ ਦੇ ਫਾਇਦੇ ਲਈ ਨਵੇਂ ਬੀਜ ਵਿਕਸਿਤ ਕਰਦੀ ਹੈ। ਬੀਜਾਂ ਨੂੰ ਵੱਖ-ਵੱਖ ਟੈਸਟਾਂ ਤੋਂ ਬਾਅਦ ਹੀ ਬਾਜ਼ਾਰ ਵਿੱਚ ਲਿਆਂਦਾ ਜਾਂਦਾ ਹੈ।