Viral Video: ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਹੈ। ਜੀ ਹਾਂ, ਹਾਲ ਹੀ ਵਿੱਚ ਗੁਰਪਤਵੰਤ ਸਿੰਘ ਪੰਨੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਬੁਲੇਟ ਪਰੂਫ ਜੈਕੇਟ ਪਾ ਕੇ ਕਸਰਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਪੰਨੂ ਦੇ ਨਾਲ ਉਸ ਦਾ ਸਾਥੀ ਵੀ ਬੁਲੇਟ ਪਰੂਫ਼ ਜੈਕੇਟ ਪਾ ਕੇ ਜਿੰਮ ਵਿੱਚ ਕਸਰਤ ਕਰਦਾ ਦਿਖਾਈ ਦੇ ਰਿਹਾ ਹੈ। ਵਾਇਰਲ ਵੀਡੀਓ ਵਿੱਚ ਪੰਨੂ ਨੂੰ ਜਿੰਮ ਵਿੱਚ ਵੇਟਲਿਫਟਿੰਗ ਅਤੇ ਹੋਰ ਕਸਰਤਾਂ ਕਰਦਿਆਂ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਖਾਲਿਸਤਾਨੀ ਸਮਰਥਕ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਜਿੰਮ ਵਿੱਚ ਵੀ ਆਪਣੀ ਸੁਰੱਖਿਆ ਕਰ ਰਿਹਾ ਹੈ। ਇਸ ਨਾਲ ਇੱਕ ਹੋਰ ਵਿਅਕਤੀ ਹੈ, ਉਸ ਨੇ ਬੁਲੇਟ ਪਰੂਫ ਜੈਕੇਟ ਪਾਈ ਹੈ। ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਸ ਨੇ ਜਿੰਮ ਵਿੱਚ ਵੀ ਇਹ ਜੈਕੇਟ ਕਿਉਂ ਪਾਈ ਹੋਈ ਹੈ।
ਕੌਣ ਹੈ ਗੁਰਪਤਵੰਤ ਸਿੰਘ ਪੰਨੂ?
ਗੁਰਪਤਵੰਤ ਸਿੰਘ ਪੰਨੂ ਇੱਕ ਖਾਲਿਸਤਾਨੀ ਸਮਰਥਕ ਹੈ ਜੋ ਕਿ 'ਸਿੱਖਸ ਫਾਰ ਜਸਟਿਸ' (SFJ) ਦਾ ਮੁਖੀ ਹੈ। ਉਹ ਇਸ ਵੇਲੇ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਉਸ ਕੋਲ ਅਮਰੀਕਾ ਅਤੇ ਕੈਨੇਡਾ ਦੋਵਾਂ ਦੀ ਨਾਗਰਿਕਤਾ ਹੈ।
ਯੂਜ਼ਰਸ ਨੇ ਦਿੱਤੀਆਂ ਆਪਣੀਆਂ ਪ੍ਰਤੀਕਿਰਿਆਵਾਂ
ਯੂਜ਼ਰਸ ਦੇ ਅਨੁਸਾਰ, ਪੰਨੂ ਦੀ ਕਾਰਵਾਈ ਦਿਖਾਵਾ ਹੋ ਸਕਦੀ ਹੈ, ਕਿਉਂਕਿ ਉਹ ਅਕਸਰ ਆਪਣੇ ਆਪ ਨੂੰ ਵੱਡਾ ਦਿਖਾਉਣ ਅਤੇ ਆਪਣਾ ਪ੍ਰਚਾਰ ਕਰਨ ਲਈ ਅਜਿਹੇ ਤਰੀਕੇ ਅਪਣਾਉਂਦਾ ਹੈ। ਦੂਜੇ ਪਾਸੇ, ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਆਪਣੀ ਜਾਨ ਦਾ ਖ਼ਤਰਾ ਹੋਵੇ, ਇਸੇ ਕਰਕੇ ਉਹ ਹਰ ਸਮੇਂ ਬੁਲੇਟਪਰੂਫ ਜੈਕੇਟ ਪਾ ਕੇ ਘੁੰਮਦਾ ਰਹਿੰਦਾ ਹੈ। ਵੀਡੀਓ ਸ਼ੇਅਰ ਕਰਦਿਆਂ ਹੋਇਆਂ ਯੂਜ਼ਰ ਨੇ ਲਿਖਿਆ, "ਇਹ ਉਹ ਲੋਕ ਹਨ ਜੋ ਬਹੁਤ ਸ਼ੇਖੀ ਮਾਰਦੇ ਹਨ, ਪਰ ਅਜਿਹੇ ਲੋਕ ਟਾਇਲਟ ਜਾਂਦੇ ਸਮੇਂ ਬੁਲੇਟਪਰੂਫ ਜੈਕਟ ਵੀ ਪਾਉਂਦੇ ਹਨ।"