Farmer Video: ਕਹਿੰਦੇ ਨੇ ਜੇਕਰ ਕੀਤੀ ਮਿਹਨਤ ‘ਤੇ ਪਾਣੀ ਫਿਰ ਜਾਵੇ ਤਾਂ ਬਹੁਤ ਦੁੱਖ ਹੁੰਦਾ ਹੈ, ਇਦਾਂ ਦਾ ਹੀ ਕੁਝ ਮਹਾਰਾਸ਼ਟਰ ਦੇ ਕਿਸਾਨਾਂ ਨਾਲ ਹੋਇਆ ਹੈ। ਦੱਸ ਦਈਏ ਕਿ ਫਸਲ ਨੂੰ ਕਿਸਾਨ ਪੁੱਤਾਂ ਵਾਂਗ ਪਾਲਦੇ ਹਨ ਅਤੇ ਪਰ ਜਦੋਂ ਇਹ ਖ਼ਰਾਬ ਹੋ ਜਾਵੇ ਤਾਂ ਬਹੁਤ ਦੁੱਖ ਲੱਗਦਾ ਹੈ, ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦੇ ਕਿਸਾਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੜਕ ‘ਤੇ ਬੈਠਿਆ ਕਿਸਾਨ ਬਿਲਕੁਲ ਬੇਬਸ ਨਜ਼ਰ ਆ ਰਿਹਾ ਹੈ, ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਅਤੇ ਇਸ ਕਿਸਾਨ ਦੀ ਬੇਬਸੀ ‘ਤੇ ਭਰੋਸਾ ਨਹੀਂ ਕਰ ਪਾ ਰਿਹਾ ਹੈ ਅਤੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਹਨ।

ਤੁਸੀਂ ਵਾਇਰਲ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਤੇਜ਼ ਮੀਂਹ ਪੈ ਰਿਹਾ ਹੈ, ਜਿਸ ਕਰਕੇ ਸੜਕ ‘ਤੇ ਰੱਖੀ ਫਸਲ ਤੇਜ਼ੀ ਨਾਲ ਵਹਿ ਰਹੀ ਹੈ। ਜਿਸ ਕਿਸਾਨ ਦੀ ਇਹ ਫਸਲ ਹੈ, ਉਹ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪਾਣੀ ਦੇ ਤੇਜ਼ ਬਹਾਅ ਕਰਕੇ ਫਸਲ ਅਤੇ ਉਸ ਦੀ ਮਿਹਨਤ ਲਗਾਤਾਰ ਪਾਣੀ ਵਿੱਚ ਵਹਿ ਰਹੀ ਹੈ। ਉਹ ਆਪਣੀ ਫਸਲ ਨੂੰ ਕਿਸੇ ਨਾ ਕਿਸੀ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿਸਾਨ ਮਾਨੋਰਾ ਬਜ਼ਾਰ ਕੇਮਟੀ ਵਿੱਚ ਆਪਣੀ ਫਸਲ ਲੈ ਕੇ ਆਏ ਸੀ ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਇਸ ਪੁੱਤਾਂ ਵਾਂਗ ਪਾਲੀ ਫਸਲ ਤੋਂ ਕੁਝ ਕਮਾਉਣਗੇ ਅਤੇ ਆਪਣੀ ਰੋਟੀ ਦਾ ਗੁਜ਼ਾਰਾ ਕਰਨਗੇ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿੱਥੇ ਉਹ ਫਸਲ ਲੈਕੇ ਆਏ, ਉੱਥੇ ਅਜਿਹੀ ਕੋਈ ਜਗ੍ਹਾ ਨਹੀਂ ਸੀ, ਜਿੱਥੇ ਉਸ ਨੂੰ ਮੀਂਹ ਤੋਂ ਬਚਾਇਆ ਜਾ ਸਕੇ। ਅਜਿਹੇ ਵਿੱਚ ਉਨ੍ਹਾਂ ਨੇ ਆਪਣੀ ਮੂੰਗਫਲੀ ਦੀ ਫਸਲ ਸੜਕ ‘ਤੇ ਹੀ ਉਤਾਰ ਦਿੱਤੀ ਅਤੇ ਉਦੋਂ ਹੀ ਤੇਜ਼ ਮੀਂਹ ਪੈਣ ਲੱਗ ਪਿਆ ਅਤੇ ਸੜਕ ‘ਤੇ ਰੱਖੀ ਸਾਰੀ ਫਸਲ ਰੁੜ੍ਹ ਗਈ।

ਇਸ ਵੀਡੀਓ ਨੂੰ ਦੇਖਣ ਜਾਂ ਸਾਂਝਾ ਕਰਨ ਵਾਲੇ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਇਸਨੂੰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਪਭੋਗਤਾਵਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇਹ ਸਭ ਸਹਿਣਾ ਪੈਂਦਾ ਹੈ ਅਤੇ ਅੰਤ ਵਿੱਚ ਉਨ੍ਹਾਂ ਨੂੰ ਕੁਝ ਨਹੀਂ ਮਿਲਦਾ... ਕੁਝ ਲੋਕ ਸਰਕਾਰ ਤੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਹਨ।