Divorce settlement:  ਤੁਸੀਂ ਤਲਾਕ ਦੇ ਕਈ ਕੇਸ ਦੇਖੇ ਹੋਣਗੇ ਪਰ ਇਹ ਮਾਮਲਾ ਥੋੜ੍ਹਾ ਵੱਖਰਾ ਹੈ। ਆਮ ਤੌਰ 'ਤੇ ਪਤੀ ਜਾਂ ਪਤਨੀ ਸਮਝੌਤੇ ਵਜੋਂ ਪੈਸੇ ਦੀ ਮੰਗ ਕਰਦੇ ਹਨ। ਪਰ ਇਸ ਵਿਅਕਤੀ ਨੇ ਕਿਡਨੀ ਹੀ ਮੰਗ ਲਈ। ਡਾ.ਰਿਚਰਡ ਬਟਿਸਟਾ ਨੇ ਆਪਣੀ ਪਤਨੀ ਨੂੰ ਆਪਣੀ ਕਿਡਨੀ ਵਾਪਸ ਕਰਨ ਲਈ ਕਿਹਾ, ਜੋ ਉਸ ਨੇ ਉਸ ਨੂੰ ਡੋਨੇਟ ਕੀਤੀ ਸੀ।


ਉਨ੍ਹਾਂ ਕਿਹਾ ਕਿ ਜੇਕਰ ਕਿਡਨੀ ਵਾਪਸ ਨਹੀਂ ਮਿਲ ਸਕਦੀ ਤਾਂ 12 ਲੱਖ ਪੌਂਡ ਦੇ ਦਵੋ, ਇਹ ਮਾਮਲਾ ਅਮਰੀਕਾ ਦਾ ਹੈ।  ਡਾ.ਰਿਚਰਡ ਨੇ ਸਾਲ 1990 ਵਿੱਚ ਆਪਣੀ ਪਤਨੀ ਡੋਨੇਲ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਤਿੰਨ ਬੱਚੇ ਹਨ। ਪਰ ਪਤਨੀ ਦੇ ਬਿਮਾਰ ਹੋਣ ਕਾਰਨ ਉਹਨਾਂ ਦੀ ਜ਼ਿੰਦਗੀ 'ਚ ਮੁਸ਼ਕਲਾਂ ਆਉਣ ਲੱਗੀਆਂ।


ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਸਾਲ 2001 'ਚ ਬਤਿਸਤਾ ਨੇ ਆਪਣੀ ਪਤਨੀ ਨੂੰ ਕਿਡਨੀ ਦਾਨ ਕਰਨ ਦਾ ਫੈਸਲਾ ਕੀਤਾ ਸੀ। ਉਸ ਦੇ ਦੋਵੇਂ ਗੁਰਦੇ ਫੇਲ ਹੋ ਚੁੱਕੇ ਸਨ। ਉਸ ਨੇ ਕਿਹਾ ਕਿ ਉਸ ਦੀ ਪਹਿਲੀ ਤਰਜੀਹ ਆਪਣੀ ਪਤਨੀ ਦੀ ਜਾਨ ਬਚਾਉਣਾ ਅਤੇ ਉਸ ਦਾ ਦੂਜਾ ਵਿਆਹ ਨੂੰ ਬਚਾਉਣਾ ਹੈ। ਪਰ ਸਿਰਫ਼ ਚਾਰ ਸਾਲਾਂ ਬਾਅਦ, ਉਸਦੀ ਪਤਨੀ ਡੋਨੇਲ ਨੇ ਤਲਾਕ ਦਾਇਰ ਕੀਤਾ। ਇਸ ਤੋਂ ਬਤਿਸਤਾ ਬਹੁਤ ਨਿਰਾਸ਼ ਹੋ ਗਿਆ। ਉਸ ਨੇ ਆਪਣੀ ਪਤਨੀ 'ਤੇ ਪ੍ਰੇਮ ਸਬੰਧਾਂ ਦਾ ਦੋਸ਼ ਲਗਾਇਆ। ਨਾਲ ਹੀ ਕਿਹਾ ਕਿ ਜਾਂ ਤਾਂ ਕਿਡਨੀ ਵਾਪਸ ਕਰ ਜਾਂ ਪੈਸੇ।


ਅਜਿਹੇ 'ਚ ਮੈਡੀਕਲ ਮਾਹਰਾਂ ਦਾ ਕਹਿਣਾ ਹੈ ਕਿ ਕਿਡਨੀ ਵਾਪਸ ਕਰਨੀ ਸੰਭਵ ਨਹੀਂ ਹੈ। ਮਾਹਿਰਾਂ ਨੇ ਕਿਹਾ ਕਿ ਡੋਨੇਲ ਨੂੰ ਆਪਣੀ ਕਿਡਨੀ ਵਾਪਸ ਕਰਨ ਲਈ ਦੂਜਾ ਆਪਰੇਸ਼ਨ ਕਰਵਾਉਣਾ ਪਵੇਗਾ। ਇਸ ਕਾਰਨ ਉਸ ਦੀ ਜਾਨ ਨੂੰ ਵੀ ਖਤਰਾ ਹੈ। ਇਸ ਲਈ ਕਿਡਨੀ ਵਾਪਸ ਨਹੀਂ ਕੀਤੀ ਜਾ ਸਕਦੀ। ਮਾਹਰਾਂ ਨੇ ਇਹ ਵੀ ਕਿਹਾ ਕਿ ਹੁਣ ਉਹ ਕਿਡਨੀ ਡੋਨੇਲ ਦੀ ਬਣ ਗਈ ਹੈ ਕਿਉਂਕਿ ਇਹ ਉਸਦੇ ਸਰੀਰ ਵਿੱਚ ਹੈ।


ਹਾਲਾਂਕਿ, ਬਾਅਦ ਵਿੱਚ ਡਾ: ਬਤਿਸਤਾ ਦੀ ਕੋਈ ਵੀ ਮੰਗ ਪੂਰੀ ਨਹੀਂ ਹੋਈ। ਨਸਾਓ ਕਾਉਂਟੀ ਸੁਪਰੀਮ ਕੋਰਟ ਨੇ ਉਸ ਦੀ ਅਪੀਲ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਦਸ ਪੰਨਿਆਂ ਦਾ ਫੈਸਲਾ ਸੁਣਾਉਦਿਆਂ ਕਿਹਾ, 'ਮੁਆਵਜ਼ੇ ਅਤੇ ਗੁਰਦੇ ਦੀ ਮੰਗ ਨਾਂ ਸਿਰਫ ਕਾਨੂੰਨੀ ਮੰਗ ਦੇ ਉਲਟ ਹੈ ਤੇ ਇਹ ਅਪਰਾਧਿਕ ਮੁਕੱਦਮੇ 'ਚ ਫਸਾ  ਸਕਦੀ ਹੈ।'