Trending News: 2025 ਦਾ ਸਵਾਗਤ ਕਰਦਿਆਂ ਹੋਇਆਂ ਵਿਅਕਤੀ ਨੇ ਸ਼ਾਇਦ ਆਪਣੇ 2024 ਦੇ ਸੋਕੇ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਅਤੇ ਸਵਿਗੀ ਤੋਂ ਗਰਲਫਰੈਂਡ ਆਰਡਰ ਕਰ ਦਿੱਤੀ। 2025 ਦੀ ਸ਼ੁਰੂਆਤ 'ਚ ਹੋਸ਼ ਗੁਆ ਚੁੱਕੇ ਇਕ ਵਿਅਕਤੀ ਨੇ Swiggy 'ਤੇ ਐਕਸ ਪੋਸਟ ਕੀਤਾ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਆਪਣਾ ਹਾਸਾ ਨਹੀਂ ਰੋਕ ਸਕੇ। ਆਦਮੀ ਨੇ ਕੰਪਨੀ ਨੂੰ ਇੱਕ ਗਰਲਫਰੈਂਡ ਭੇਜਣ ਲਈ ਗੁਜਾਰਿਸ਼ ਕੀਤੀ। ਹਾਲਾਂਕਿ ਇਹ ਟਵੀਟ ਮਜ਼ਾਕੀਆ ਢੰਗ ਨਾਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਵਿਗੀ ਨੇ ਵੀ ਇਸ ਦਾ ਜਵਾਬ ਬਹੁਤ ਹੀ ਮਜ਼ਾਕੀਆ ਢੰਗ ਨਾਲ ਦਿੱਤਾ।


 






ਸਵਿਗੀ ਨੇ ਦਿੱਤਾ ਮੂੰਹਤੋੜ ਜਵਾਬ
ਜਿਵੇਂ ਹੀ ਆਦਮੀ ਨੇ ਟਵੀਟ ਕਰਕੇ ਸਵਿਗੀ ਤੋਂ ਗਰਲਫ੍ਰੈਂਡ ਦੀ ਮੰਗ ਕੀਤੀ ਤਾਂ ਸਵਿਗੀ ਨੇ ਵੀ ਵਿਅਕਤੀ ਨੂੰ ਜਵਾਬ ਦੇਣ ਵਿੱਚ ਸਮਾਂ ਨਹੀਂ ਲਾਇਆ। ਬ੍ਰਾਂਡ ਨੇ ਜਵਾਬ ਦਿੱਤਾ ਅਤੇ ਲਿਖਿਆ... ਇੱਥੇ ਇਦਾਂ ਦੀ ਕੋਈ ਚੀਜ਼ ਨਹੀਂ ਮਿਲਦੀ ਹੈ, ਹਾਂ ਨਾਈਟ ਫੀਸ ਹਟਾ ਦਿੱਤੀ ਹੈ, ਤੁਸੀਂ ਚਾਹੋ ਤਾਂ ਇੱਕ ਲਾਲੀਪੌਪ ਆਰਡਰ ਕਰ ਸਕਦੇ ਹੋ। ਕੰਪਨੀ ਨੇ ਗੁੱਸੇ ਵਾਲੇ ਇਮੋਜੀ ਨਾਲ ਜਵਾਬ ਦਿੱਤਾ, ਪਰ ਮਾਹੌਲ ਨੂੰ ਹਲਕਾ ਰੱਖਣ ਲਈ, ਕੰਪਨੀ ਨੇ ਵਿਅਕਤੀ ਨੂੰ ਇੱਕ ਲਾਲੀਪੌਪ ਆਰਡਰ ਕਰਨ ਦਾ ਸੁਝਾਅ ਦਿੱਤਾ।


2025 ਦਾ ਸਵਾਗਤ ਕਰਦਿਆਂ ਹੋਇਆਂ ਵਿਅਕਤੀ ਨੇ ਸ਼ਾਇਦ ਆਪਣੇ 2024 ਦੇ ਸੋਕੇ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਅਤੇ ਸਵਿਗੀ ਤੋਂ ਗਰਲਫ੍ਰੈਂਡ ਨੂੰ ਆਰਡਰ ਕੀਤਾ। 2025 ਦੀ ਸ਼ੁਰੂਆਤ 'ਚ ਹੋਸ਼ ਗੁਆ ਚੁੱਕੇ ਇਕ ਵਿਅਕਤੀ ਨੇ Swiggy ਨੂੰ ਐਕਸ 'ਤੇ ਪੋਸਟ ਕੀਤਾ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਆਪਣਾ ਹਾਸਾ ਨਹੀਂ ਰੋਕ ਸਕੇ। ਆਦਮੀ ਨੇ ਕੰਪਨੀ ਨੂੰ ਇੱਕ ਗਰਲਫਰੈਂਡ ਦੀ ਗੁਜਾਰਿਸ਼ ਕੀਤੀ। ਹਾਲਾਂਕਿ ਇਹ ਟਵੀਟ ਮਜ਼ਾਕੀਆ ਢੰਗ ਨਾਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਵਿਗੀ ਨੇ ਵੀ ਇਸ ਦਾ ਜਵਾਬ ਬਹੁਤ ਹੀ ਮਜ਼ਾਕੀਆ ਢੰਗ ਨਾਲ ਦਿੱਤਾ।


ਪੋਸਟ ਵਾਇਰਲ ਹੁੰਦਿਆਂ ਹੀ ਸੋਸ਼ਲ ਮੀਡੀਆ ਯੂਜ਼ਰਸ ਕੁਮੈਂਟ ਕਰਨ ਲੱਗ ਪਏ, ਜਿਸ ਤੋਂ ਬਾਅਦ ਇਕ ਯੂਜ਼ਰ ਨੇ ਲਿਖਿਆ... ਭਾਈ ਗਰਲਫ੍ਰੈਂਡ ਨਹੀਂ ਹੈ, ਤੂੰ ਲਾਲੀਪੌਪ ਚੂਸ ਕੇ ਕੰਮ ਚਲਾ। ਇੱਕ ਹੋਰ ਯੂਜ਼ਰ ਨੇ ਲਿਖਿਆ….. ਡੈਮੇਜ ਹੈਜ਼ ਬੀਨ ਡਨ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ... Swiggy ਦੇ ਜਵਾਬ ਤੋਂ ਬਾਅਦ, ਇਹ ਵਿਅਕਤੀ ਭਵਿੱਖ ਵਿੱਚ ਕਦੇ ਵੀ ਕਿਸੇ ਤੋਂ ਆਰਡਰ ਨਹੀਂ ਕਰੇਗਾ। ਕੁਝ ਯੂਜ਼ਰਸ ਨੇ ਇਸ ਨੂੰ ਬੇਵਕੂਫੀ ਵੀ ਕਰਾਰ ਦਿੱਤਾ।