Viral News: ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦੇ ਵਿਕਾਸ ਬਲਾਕ ਲਕਸ਼ਮੀਪੁਰ ਵਿੱਚ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਵਿੱਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ ਭਰਾ-ਭੈਣ ਨੇ ਗ੍ਰਾਂਟ ਲੈਣ ਲਈ ਸਮੂਹਿਕ ਵਿਆਹ ਵਿੱਚ ਵਿਆਹ ਕਰਵਾ ਲਿਆ ਸੀ।
ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਭਰਾ-ਭੈਣ ਦੋਵਾਂ ਖਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਮੁੱਖ ਵਿਕਾਸ ਅਫ਼ਸਰ ਨੂੰ ਦੱਸਿਆ ਗਿਆ ਕਿ ਬੀ.ਡੀ.ਓ.ਲਕਸ਼ਮੀਪੁਰ ਨੂੰ ਮਿਲੀ ਸੂਚਨਾ ਅਨੁਸਾਰ ਪ੍ਰੀਤੀ ਯਾਦਵ ਪੁੱਤਰੀ ਜੋਖਾ ਵਾਸੀ ਵਿਕਾਸ ਬਲਾਕ ਲਕਸ਼ਮੀਪੁਰ ਦੀ ਗ੍ਰਾਮ ਪੰਚਾਇਤ ਕਜਰੀ ਨੇ ਆਪਣੇ ਅਸਲ ਭਰਾ ਕ੍ਰਿਸ਼ਨ ਨਾਲ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਝੂਠਾ ਵਿਆਹ ਕਰਵਾਇਆ ਸੀ।
ਜਦੋਂਕਿ ਮੁਲਜ਼ਮ ਦਾ ਪਹਿਲਾਂ ਹੀ ਰਮੇਸ਼ ਨਾਂ ਦੇ ਵਿਅਕਤੀ ਨਾਲ ਵਿਆਹ ਹੋਇਆ ਸੀ। ਮੁਲਜ਼ਮਾਂ ਨੇ ਗ੍ਰਾਂਟ ਦੇ ਲਾਲਚ ਵਿੱਚ ਅਜਿਹਾ ਕੀਤਾ। ਮਾਮਲੇ ਦਾ ਨੋਟਿਸ ਲੈਂਦਿਆਂ ਅਤੇ ਤੁਰੰਤ ਜਾਂਚ ਕਰਦੇ ਹੋਏ ਏ.ਡੀ.ਓ. ਸਮਾਜ ਭਲਾਈ ਚੰਦਨ ਪਾਂਡੇ ਵੱਲੋਂ ਥਾਣਾ ਪੁਰੰਦਰਪੁਰ ਵਿੱਚ ਦੋਸ਼ੀ ਲਾੜੇ-ਲਾੜੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਵਿੱਚ ਤਫਤੀਸ਼ੀ ਅਫਸਰ ਤੇ ਪਿੰਡ ਵਿਕਾਸ ਅਫਸਰ ਕਜਰੀ ਮਿਲਿੰਦ ਚੌਧਰੀ ਨੂੰ ਵੀ ਮੁੱਢਲੀ ਨਜ਼ਰੀਏ ਤੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂਕਿ ਵੈਰੀਫਿਕੇਸ਼ਨ ਕਾਊਂਟਰ ’ਤੇ ਮੁਲਜ਼ਮਾਂ ਦੀ ਤਸਦੀਕ ਕਰਨ ਵਾਲੇ ਤਕਨੀਕੀ ਸਹਾਇਕ ਮਨਰੇਗਾ ਇੰਦਰੇਸ਼ ਭਾਰਤੀ ਖ਼ਿਲਾਫ਼ ਵੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਸਮੂਹਿਕ ਵਿਆਹਾਂ ਵਿੱਚ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ
ਦੱਸ ਦੇਇਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਯੂਪੀ ਵਿੱਚ ਗ੍ਰਾਂਟ ਲੈਣ ਲਈ ਸਮੂਹਿਕ ਵਿਆਹਾਂ ਦੌਰਾਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਬਲੀਆ ਵਿੱਚ ਫਰਜ਼ੀ ਸਮੂਹਿਕ ਵਿਆਹ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਇਸ ਮਾਮਲੇ 'ਚ 17 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।
ਇਹ ਵੀ ਪੜ੍ਹੋ: Jalandhar News: ਵਿਦੇਸ਼ਾਂ ਤੋਂ ਵਾਪਸ ਆਈਆਂ ਕੁੜੀਆਂ ਨੇ ਬਿਆਨ ਕੀਤਾ ਆਪਣਾ ਦੁੱਖ, ਸੁਣ ਕੇ ਕੰਬ ਜਾਵੇਗੀ ਰੂਹ
ਇੰਨਾ ਹੀ ਨਹੀਂ, ਇਸ ਸਮੂਹਿਕ ਵਿਆਹ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ ਵਿੱਚ ਲੜਕੀਆਂ ਆਪਣੇ ਆਪ ਨੂੰ ਮਾਲਾ ਪਾ ਰਹੀਆਂ ਸਨ ਅਤੇ ਲੜਕੇ ਆਪਣੇ ਮੂੰਹ ਢੱਕ ਰਹੇ ਸਨ। ਇਹ ਮਾਮਲਾ 25 ਜਨਵਰੀ 2024 ਨੂੰ ਸਾਹਮਣੇ ਆਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰੋਗਰਾਮ 'ਚ ਕਰੀਬ 568 ਜੋੜਿਆਂ ਨੇ ਵਿਆਹ ਕਰਵਾਇਆ ਸੀ। ਹਾਲਾਂਕਿ, ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਬਹੁਤ ਸਾਰੇ ਜੋੜਿਆਂ ਨੂੰ ਲਾੜਾ-ਲਾੜੀ ਬਣਨ ਲਈ ਪੈਸੇ ਦਿੱਤੇ ਗਏ ਸਨ।
ਇਹ ਵੀ ਪੜ੍ਹੋ: Unilever: ਯੂਨੀਲੀਵਰ ਦੀ ਛਾਂਟੀ, ਕਰੀਬ 7,500 ਕਰਮਚਾਰੀਆਂ ਦੀਆਂ ਨੌਕਰੀਆਂ ਖਤਰੇ 'ਚ