Lawrence Bishnoi Got Threat: ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮਨੋਰੰਜਨ ਜਗਤ ਵਿੱਚ ਹਾਲੇ ਵੀ ਦਹਿਸ਼ਤ ਦਾ ਮਾਹੌਲ ਹੈ। ਦਰਅਸਲ, ਸਿੱਦੀਕੀ ਨੂੰ ਸਲਮਾਨ ਖਾਨ ਦਾ ਕਰੀਬੀ ਦੱਸਦੇ ਹੋਏ ਗੋਲੀਆਂ ਨਾ ਭੁੰਨ ਦਿੱਤਾ ਗਿਆ। ਹਾਲਾਂਕਿ ਇਸ ਤੋਂ ਬਾਅਦ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਪਿੱਛੇ ਲਾਰੈਂਸ ਬਿਸ਼ਨੋਈ ਦਾ ਨਾਂ ਸਾਹਮਣੇ ਆ ਰਿਹਾ ਹੈ। ਲਾਰੈਂਸ ਨੇ ਕਾਲਾ ਹਿਰਨ ਮਾਮਲੇ 'ਚ ਸਲਮਾਨ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ।


ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਤੋਂ ਬਾਅਦ ਹੁਣ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਇਕ ਵਿਅਕਤੀ ਦਾ ਹੈਰਾਨ ਕਰਨ ਵਾਲਾ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ। ਜਿਸ ਉੱਪਰ ਯੂਜ਼ਰਸ ਵੱਲੋਂ ਵੀ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। 


Read MOre: Armaan Malik: ਯੂਟਿਊਬਰ ਅਰਮਾਨ ਮਲਿਕ ਦੇ ਚੌਥੇ ਵਿਆਹ ਨੂੰ ਲੈ ਮੱਚੀ ਤਰਥੱਲੀ, ਜਾਣੋ ਕੌਣ ਬਣੀ ਦੁਲਹਨ ? ਤਸਵੀਰਾਂ ਵਾਇਰਲ



ਵੀਡੀਓ 'ਚ ਇੱਕ ਵਿਅਕਤੀ ਕਹਿ ਰਿਹਾ ਹੈ, 'ਸੁਣੋ ਲਾਰੈਂਸ ਬਿਸ਼ਨੋਈ 2 ਹਜ਼ਾਰ ਸ਼ੂਟਰ ਤੇਰੇ ਤਿਆਰ ਹਨ, ਤਾਂ ਪੰਜ ਹਜ਼ਾਰ ਸ਼ੂਟਰ ਮੈਂ ਵੀ ਮੁੰਬਈ ਭੇੇਜੇ ਹੋਏ ਹਨ। ਤੁਹਾਡੀ ਅਤੇ ਤੁਹਾਡੇ ਸ਼ੂਟਰਾਂ ਦੀ ਖੇਰ ਨਹੀਂ ਹੈ। ਪੰਜ ਹਜ਼ਾਰ ਸ਼ੂਟਰ ਵੀ ਇਮਰਾਨ ਭਾਈ ਨੇ ਤਾਇਨਾਤ ਕੀਤੇ ਹੋਏ ਹਨ। ਤੇਰਾ ਤਾਂ ਜੇਲ੍ਹ ਵਿੱਚ ਹੀ ਕਤਲ ਹੋਏਗਾ। ਜੇਕਰ ਸਲਮਾਨ ਭਾਈ ਨੂੰ ਕੁਝ ਹੋ ਗਿਆ ਤਾਂ ਤੂੰ ਬਚ ਨਹੀਂ ਸਕੇਗਾ। ਚਾਹੇ ਦੋ ਹਜ਼ਾਰ ਜਾਂ ਦਸ ਹਜ਼ਾਰ ਦਾ ਖਰਚਾ ਹੋਵੇ, ਮੈਂ ਉਸ ਤੋਂ ਦੁੱਗਣਾ ਲਗਾ ਦੇਵਾਂਗਾ।


ਸ਼ਖਸ਼ ਬੋਲਿਆ- ਮੇਰੇ ਕੋਲ 20 ਹਜ਼ਾਰ ਸ਼ੂਟਰ  


ਵਿਅਕਤੀ ਨੇ ਇਹ ਵੀ ਦੱਸਿਆ ਕਿ ਉਸ ਕੋਲ 20 ਹਜ਼ਾਰ ਦੇ ਕਰੀਬ ਸ਼ੂਟਰ ਹਨ। ਇਸ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਰਾਏਬਰੇਲੀ ਦਾ ਰਹਿਣ ਵਾਲਾ ਹੈ ਅਤੇ ਮੁੰਬਈ 'ਚ ਕੰਮ ਕਰਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।






 


ਲਾਰੈਂਸ ਬਿਸ਼ਨੋਈ ਦੀ ਸਲਮਾਨ ਨੂੰ ਧਮਕੀ


ਸਲਮਾਨ ਖਾਨ ਨੂੰ ਕਈ ਵਾਰ ਲਾਰੈਂਸ ਬਿਸ਼ਨੋਈ ਨੇ ਧਮਕੀਆਂ ਦਿੱਤੀਆਂ ਹਨ। ਇੱਕ ਵਾਰ ਘਰ 'ਤੇ ਗੋਲੀਬਾਰੀ ਹੋਈ ਅਤੇ ਫਿਰ ਸਲਮਾਨ ਖਾਨ ਦੇ ਕਰੀਬੀ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਸਲਮਾਨ ਨੂੰ ਫਿਰ ਧਮਕੀ ਦਿੱਤੀ ਗਈ ਅਤੇ ਕਿਹਾ ਕਿ ਸਲਮਾਨ ਨਾਲ ਵੀ ਅਜਿਹਾ ਹੀ ਹੋਵੇਗਾ।


ਇਸ ਘਟਨਾ ਤੋਂ ਬਾਅਦ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸਲਮਾਨ ਖਾਨ ਦੇ ਨਿੱਜੀ ਸੁਰੱਖਿਆ ਕਰਮਚਾਰੀਆਂ ਨੂੰ ਅਲਰਟ 'ਤੇ ਰੱਖਿਆ ਜਾ ਰਿਹਾ ਹੈ। ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ।