ਮੰਗਲੁਰੂ : ਛੋਟੀ ਜਿਹੀ ਲਾਪਰਵਾਹੀ ਕਾਰਨ ਵੱਡੇ ਹਾਦਸੇ ਵਾਪਰਦੇ ਹਨ। ਅਜਿਹੀ ਲਾਪਰਵਾਹੀ ਸੜਕ ਪਾਰ ਕਰਦੇ ਸਮੇਂ ਅਕਸਰ ਦੇਖਣ ਨੂੰ ਮਿਲਦੀ ਸੀ। ਸੋਸ਼ਲ ਮੀਡੀਆ 'ਤੇ ਵੀ ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ 'ਚ ਦੇਖਿਆ ਜਾ ਰਿਹਾ ਹੈ ਕਿ ਥੋੜੀ ਜਿਹੀ ਜਲਦਬਾਜ਼ੀ ਕਰਨ ਨਾਲ ਵੱਡੇ ਹਾਦਸੇ ਵਾਪਰ ਜਾਂਦੇ ਹਨ। ਅਜਿਹਾ ਹੀ ਇਕ ਵੀਡੀਓ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਸਾਹ ਰੁਕ ਜਾਣਗੇ। ਅਸਲ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਕਾਹਲੀ 'ਚ ਸੜਕ ਪਾਰ ਕਰ ਰਹੀ ਸੀ ਤਾਂ ਅਚਾਨਕ ਇੱਕ ਚੱਲਦੀ ਬੱਸ ਉਸਦੇ ਨੇੜੇ ਆ ਜਾਂਦੀ ਹੈ। ਇਸ ਤੋਂ ਬਾਅਦ ਉਥੇ ਜੋ ਕੁਝ ਹੋਇਆ, ਉਸ ਦੀ ਪੂਰੀ ਵੀਡੀਓ ਸੀਸੀਟੀਵੀ 'ਚ ਕੈਦ ਹੋ ਗਈ।
ਦੇਖੋ ਕਿਵੇਂ ਬਚੀ ਔਰਤ - ਵਾਇਰਲ ਵੀਡੀਓ
ਇਹ ਵੀਡੀਓ ਕਰਨਾਟਕ ਦੇ ਮੰਗਲੁਰੂ ਤੋਂ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਫਟ ਜਾਣਗੀਆਂ। ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਇਕ ਔਰਤ ਸੜਕ ਵੱਲ ਦੇਖੇ ਬਿਨਾਂ ਹੀ ਸੜਕ ਪਾਰ ਕਰ ਰਹੀ ਸੀ। ਉਦੋਂ ਹੀ ਉਸ ਸੜਕ 'ਤੇ ਆ ਰਹੀ ਬੱਸ ਔਰਤ ਦੇ ਬਿਲਕੁਲ ਨੇੜੇ ਆ ਗਈ। ਵੀਡੀਓ ਦੇਖ ਕੇ ਇਕ ਵਾਰ ਤਾਂ ਲੱਗਦਾ ਹੈ ਕਿ ਬੱਸ ਔਰਤ ਨੂੰ ਦਰੜ ਦੇਵੇਗੀ ਪਰ ਅਜਿਹਾ ਨਹੀਂ ਹੋਇਆ।
ਡਰਾਈਵਰ ਨੇ ਆਪਣੀ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਬ੍ਰੇਕ ਲਗਾਈ ਅਤੇ ਗੱਡੀ ਨੂੰ ਥੋੜ੍ਹਾ ਮੋੜ ਲਿਆ। ਇਸ ਕਾਰਨ ਔਰਤ ਦਾ ਬਚਾਅ ਹੋ ਗਿਆ, ਨਹੀਂ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਸਕਦੀ ਸੀ। ਹਾਲਾਂਕਿ ਡਰਾਈਵਰ ਨੇ ਜਿਸ ਤਰ੍ਹਾਂ ਬ੍ਰੇਕ ਲਗਾ ਕੇ ਔਰਤ ਨੂੰ ਬਚਾਇਆ, ਉਸ ਨਾਲ ਬੱਸ ਪਲਟ ਵੀ ਸਕਦੀ ਸੀ। ਇਸ ਮਹਿਲਾ ਕਾਰਨ ਬੈਠੀਆਂ ਸਵਾਰੀਆਂ ਹਾਦਸੇ ਦਾ ਸ਼ਿਕਾਰ ਹੋ ਸਕਦੀਆਂ ਸਨ।
ਔਰਤ ਨੂੰ ਅਚਾਨਕ ਸੜਕ ਪਾਰ ਕਰਦੀ ਦੇਖ ਕੇ ਬੱਸ ਡਰਾਈਵਰ ਨੇ ਬੜੀ ਦੂਰਅੰਦੇਸ਼ੀ ਦਿਖਾਈ। ਲੋਕਾਂ ਨੂੰ ਅਕਸਰ ਸੜਕ ਪਾਰ ਕਰਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਅਣਗਹਿਲੀ ਕਾਰਨ ਵੱਡੇ ਹਾਦਸੇ ਵਾਪਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।