Delhi Metro Viral Video: ਇਨ੍ਹੀਂ ਦਿਨੀਂ ਦਿੱਲੀ ਮੈਟਰੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਆਪਣੀਆਂ ਸੇਵਾਵਾਂ ਤੇ ਪ੍ਰਬੰਧਾਂ ਕਾਰਨ ਘੱਟ ਤੇ ਲੜਾਈ-ਝਗੜੇ ਤੇ ਅਸ਼ਲੀਲਤਾ ਕਾਰਨ ਜ਼ਿਆਦਾ ਚਰਚਾ ਵਿੱਚ ਹੈ। ਪਿਛਲੇ ਕੁਝ ਦਿਨਾਂ 'ਚ ਤੁਸੀਂ ਦਿੱਲੀ ਮੈਟਰੋ 'ਚ ਅਜਿਹੀਆਂ ਕਈ ਘਟਨਾਵਾਂ ਦੇਖੀਆਂ ਹੋਣਗੀਆਂ, ਜਿਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤੇ ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਹਾਲ ਹੀ ਵਿੱਚ ਅਜਿਹੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇਸ ਵਾਇਰਲ ਵੀਡੀਓ ਵਿੱਚ ਇੱਕ ਕੁੜੀ ਇੱਕ ਲੜਕੇ ਨੂੰ ਥੱਪੜ ਮਾਰਦੀ ਨਜ਼ਰ ਆ ਰਹੀ ਹੈ ਤੇ ਫਿਰ ਉਸ ਉੱਤੇ ਭੜਕਣ ਲੱਗਦੀ ਹੈ।



ਟਵਿੱਟਰ ਅਕਾਊਂਟ @gharkekalesh ਨੇ ਹਾਲ ਹੀ ਵਿੱਚ ਇੱਕ ਵੀਡੀਓ ਟਵੀਟ ਕੀਤਾ ਹੈ ਜੋ ਦਿੱਲੀ ਮੈਟਰੋ ਦੀ ਲੜਾਈ ਦਾ ਵਾਇਰਲ ਵੀਡੀਓ ਹੈ। ਇਸ ਵੀਡੀਓ ਵਿੱਚ ਇੱਕ ਕੁੜੀ ਤੇ ਇੱਕ ਲੜਕੇ ਵਿੱਚ ਹੋਈ ਲੜਾਈ (Delhi metro fight viral video) ਦਿਖਾਈ ਦੇ ਰਹੀ ਹੈ। ਦੋਵਾਂ ਦੀ ਗੱਲਬਾਤ ਤੋਂ ਲੱਗਦਾ ਹੈ ਕਿ ਉਹ ਇੱਕ-ਦੂਜੇ ਨੂੰ ਜਾਣਦੇ ਹਨ ਪਰ ਇਹ ਸਮਝ ਨਹੀਂ ਆ ਰਿਹਾ ਕਿ ਦੋਵੇਂ ਬੁਆਏਫ੍ਰੈਂਡ-ਗਰਲਫ੍ਰੈਂਡ ਹਨ ਜਾਂ ਸਿਰਫ ਦੋਸਤ। ਮੈਟਰੋ ਦੇ ਅੰਦਰ ਡਿਜੀਟਲ ਸਕਰੀਨ 'ਤੇ ਮੰਡੀ ਹਾਊਸ ਲਿਖਿਆ ਹੋਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਵੀਡੀਓ ਦਿੱਲੀ ਮੈਟਰੋ ਦੀ ਬਲੂ ਲਾਈਨ 'ਤੇ ਸਥਿਤ ਮੰਡੀ ਹਾਊਸ ਮੈਟਰੋ ਸਟੇਸ਼ਨ ਦੀ ਹੈ।




ਮੈਟਰੋ 'ਚ ਕਾਫੀ ਭੀੜ ਹੈ। ਉਨ੍ਹਾਂ ਲੋਕਾਂ ਦੇ ਵਿਚਕਾਰ ਇੱਕ ਜੋੜਾ ਖੜ੍ਹਾ ਹੈ। ਅਚਾਨਕ ਕੁੜੀ ਮੁੰਡੇ ਨੂੰ ਥੱਪੜ ਮਾਰਦੀ ਹੈ ਤੇ ਫਿਰ ਉੱਚੀ-ਉੱਚੀ ਬੋਲਣ ਲੱਗਦੀ ਹੈ। ਉਹ ਉਸ 'ਤੇ ਚੀਕਦੀ ਹੈ। ਦੋਵਾਂ ਵਿਚਾਲੇ ਘਰ ਨੂੰ ਲੈ ਕੇ ਗੱਲ਼ਬਾਤ ਹੁੰਦੀ ਹੈ ਤੇ ਇਹ ਝਗੜਾ ਕਾਫੀ ਸਮਾਂ ਚੱਲਦਾ ਰਹਿੰਦਾ ਹੈ। ਮੁੰਡਾ ਹੌਲੀ-ਹੌਲੀ ਬੋਲਦਾ ਨਜ਼ਰ ਆ ਰਿਹਾ ਹੈ ਪਰ ਕੁੜੀ ਰੌਲਾ ਪਾ ਰਹੀ ਹੈ। ਮੈਟਰੋ ਦਾ ਫਾਟਕ ਖੁੱਲ੍ਹਦਾ ਤੇ ਬੰਦ ਹੁੰਦਾ ਹੈ। ਹੋਰ ਲੋਕ ਵੀ ਮੈਟਰੋ ਵਿੱਚ ਸਵਾਰ ਹੁੰਦੇ ਹਨ ਪਰ ਲੜਕੇ ਦੀ ਮਦਦ ਲਈ ਕੋਈ ਅੱਗੇ ਨਹੀਂ ਆਉਂਦਾ। ਇਸ ਮਾਮਲੇ ਨੂੰ ਲੈ ਕੇ ਉੱਥੇ ਮੌਜੂਦ ਲੋਕਾਂ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ।


ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਲੜਕਾ ਕਿਸੇ ਲੜਕੀ ਨੂੰ ਥੱਪੜ ਮਾਰ ਦਿੰਦਾ ਤਾਂ ਲੋਕ ਉੱਥੇ ਆ ਕੇ ਉਸ ਲੜਕੀ ਦੀ ਮਦਦ ਕਰਨ ਲੱਗ ਪੈਂਦੇ ਪਰ ਲੜਕੇ ਦੇ ਮਾਮਲੇ ਵਿੱਚ ਲੋਕ ਮੂਕ ਦਰਸ਼ਕ ਬਣੇ ਰਹੇ। ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇੱਕ ਵਿਅਕਤੀ ਨੇ ਕਿਹਾ- ਜੇ ਮੁੰਡੇ ਨੇ ਥੱਪੜ ਮਾਰਿਆ ਹੁੰਦਾ ਤਾਂ ਸਾਰੀ ਜਨਤਾ ਉੱਠ ਜਾਂਦੀ। ਇੱਕ ਨੇ ਕਿਹਾ - ਜੇ ਮੈਂ ਉੱਥੇ ਹੁੰਦਾ ਤਾਂ ਮੈਂ ਤੁਹਾਨੂੰ ਰਿਟਰਨ ਵਿੱਚ ਥੱਪੜ ਮਾਰ ਦਿੰਦਾ।