Viral Video: ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਲੋਕ ਮੁੰਡਾ ਲੈਣ ਲਈ ਕਈ ਤਰ੍ਹਾਂ ਦੇ ਕਾਰਨਾਮੇ ਕਰ ਜਾਂਦੇ ਹਨ। ਕਈ ਝਾੜਿਆਂ ਦੇ ਚੱਕਰ ਵਿੱਚ ਪੈ ਜਾਂਦੇ ਹਨ ਤਾਂ ਕਈ ਬੱਚਾ ਜੰਮਣ ਤੋਂ ਪਹਿਲਾਂ ਹੀ ਲਿੰਗ ਟੈਸਟ ਕਰਵਾ ਲੈਂਦੇ ਹਨ, ਪਰ ਜਿਸ ਦੀ ਕਿਸਮਤ ਵਿੱਚ ਜੋ ਹੁੰਦਾ ਹੈ, ਉਸ ਨੂੰ ਉਹ ਹੀ ਮਿਲਦਾ ਹੈ। ਪਰ ਸਾਡੇ ਸਾਹਮਣੇ ਇੱਕ ਅਜੀਬ ਹੀ ਮਾਮਲਾ ਸਾਹਮਣੇ ਆਇਆ ਹੈ, ਸ਼ਾਇਦ ਤੁਸੀਂ ਵੀ ਥੋੜੇ ਜਿਹੇ ਹੈਰਾਨ ਜ਼ਰੂਰ ਹੋਵੋਗੇ। ਦੱਸ ਦਈਏ ਕਿ ਅਮਰੀਕਾ ਵਿੱਚ ਇੱਕ ਔਰਤ ਨੂੰ ਧੀ ਚਾਹੀਦੀ ਸੀ ਜਿਸ ਕਰਕੇ ਉਸ ਨੇ 10 ਮੁੰਡਿਆਂ ਨੂੰ ਜਨਮ ਦੇ ਦਿੱਤਾ ਹੈ। 


'ਦਿ ਸਨ' ਦੀ ਰਿਪੋਰਟ ਮੁਤਾਬਕ ਔਰਤ ਦਾ ਨਾਂ ਯਲਾਂਸੀਆ ਰੋਸੈਰੀਓ ਹੈ। ਉਸ ਨੂੰ ਹਮੇਸ਼ਾ ਤੋਂ ਹੀ ਧੀ ਚਾਹੀਦੀ ਸੀ ਪਰ ਸ਼ਾਇਦ ਉਸ ਦੀ ਕਿਸਮਤ ਵਿੱਚ ਧੀ ਨਹੀਂ, ਕਿਉਂਕਿ ਜਦੋਂ ਵੀ ਉਹ ਗਰਭਵਤੀ ਹੋਈ ਤਾਂ ਉਸ ਦੇ ਘਰ ਪੁੱਤਰ ਨੇ ਹੀ ਜਨਮ ਲਿਆ। ਆਖਰਕਾਰ, ਉਸ ਨੂੰ ਆਪਣੀ 10ਵੀਂ ਗਰਭ ਅਵਸਥਾ ਤੋਂ ਬਾਅਦ ਇੱਕ ਧੀ ਨੂੰ ਜਨਮ ਦਿੱਤਾ, ਫਿਰ ਵੀ ਉਹ ਰੁਕਣ ਲਈ ਤਿਆਰ ਨਹੀਂ ਹੈ।






ਅਮਰੀਕਾ ਦੇ ਟੈਕਸਸ ਦੀ ਰਹਿਣ ਵਾਲੀ ਯਲਾਂਸੀਆ ਰੋਸੈਰੀਓ ਦੀ ਉਮਰ 31 ਸਾਲ ਹੈ। ਦਿ ਸਨ ਦੀ ਰਿਪੋਰਟ ਮੁਤਾਬਕ ਔਰਤ ਨੇ ਬੇਟੀ ਦੀ ਇੱਛਾ 'ਚ ਕੁੱਲ 9 ਪੁੱਤਰਾਂ ਨੂੰ ਜਨਮ ਦਿੱਤਾ। ਜਦੋਂ ਉਹ 10ਵੀਂ ਵਾਰ ਗਰਭਵਤੀ ਹੋਈ ਤਾਂ ਰੱਬ ਨੇ ਉਸ ਦੀ ਗੱਲ ਸੁਣ ਲਈ। ਉਨ੍ਹਾਂ ਦੇ ਜੁੜਵਾਂ ਬੱਚੇ ਸਨ, ਜਿਨ੍ਹਾਂ ਵਿੱਚੋਂ ਇੱਕ ਧੀ ਸੀ। ਆਮ ਤੌਰ 'ਤੇ ਉਸ ਨੂੰ ਇੱਥੇ ਰੁੱਕ ਜਾਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ। ਯੇਲੈਂਸੀਆ ਹੁਣ ਚਾਹੁੰਦੀ ਹੈ ਕਿ ਉਸਦੀ ਧੀ ਦੀ ਇੱਕ ਭੈਣ ਵੀ ਹੋਵੇ, ਇਸ ਉਮੀਦ ਵਿੱਚ ਉਹ 11ਵੀਂ ਵਾਰ ਦੁਬਾਰਾ ਗਰਭਵਤੀ ਹੈ।


ਸੋਸ਼ਲ ਮੀਡੀਆ ਪ੍ਰਭਾਵਕ ਵਜੋਂ ਕੰਮ ਕਰਨ ਵਾਲੀ ਯੇਲੈਂਸੀਆ ਦਾ ਵੱਡਾ ਪੁੱਤਰ ਜੈਮੇਲ 13 ਸਾਲਾਂ ਦਾ ਹੈ। ਉਸਨੇ 18 ਸਾਲ ਦੀ ਉਮਰ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਯੇਲੈਂਸੀਆ ਦਾ ਕਹਿਣਾ ਹੈ ਕਿ ਉਸ ਨੂੰ ਵੱਡਾ ਪਰਿਵਾਰ ਪਸੰਦ ਹੈ। ਹਾਲਾਂਕਿ, ਉਸ ਦੇ ਗਰਭ ਅਵਸਥਾ ਅਤੇ ਉਸ ਦੇ 12ਵੇਂ ਬੱਚੇ ਨੂੰ ਜਨਮ ਦੇਣ ਬਾਰੇ ਸੁਣਨ ਤੋਂ ਬਾਅਦ, ਲੋਕਾਂ ਨੇ ਕਿਹਾ ਕਿ ਉਹ ਪੱਕਾ ਪਾਗਲ ਹੈ। 


ਇਨ੍ਹਾਂ ਬੱਚਿਆਂ ਦਾ ਭਵਿੱਖ ਵੀ ਖ਼ਤਰੇ ਵਿੱਚ ਹੈ। ਇਸ ਦੇ ਜਵਾਬ ਵਿੱਚ ਯੇਲੈਂਸੀਆ ਨੇ ਆਪਣੇ ਬੱਚਿਆਂ ਨਾਲ ਇੱਕ ਵੀਡੀਓ ਬਣਾਈ, ਜਿਸ ਵਿੱਚ ਹਰ ਕੋਈ ਦੱਸ ਰਿਹਾ ਹੈ ਕਿ ਉਹ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹਨ। ਕਿਸੇ ਬੱਚੇ ਨੇ ਕਿਹਾ ਕਿ ਉਹ ਫਾਇਰ ਫਾਈਟਰ ਬਣੇਗਾ, ਕੋਈ ਪੁਲਿਸ ਵਾਲਾ ਬਣਨਾ ਚਾਹੁੰਦਾ ਹੈ, ਕੋਈ ਦੁਕਾਨ ਖੋਲ੍ਹਣ ਦੀ ਗੱਲ ਕਰ ਰਿਹਾ ਹੈ ਅਤੇ ਕੋਈ ਸ਼ੈੱਫ ਬਣਨ ਦੀਆਂ ਗੱਲਾਂ ਕਰ ਰਿਹਾ ਹੈ। ਇੱਕ ਬੱਚੇ ਨੇ ਤਾਂ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੀ ਗੱਲ ਵੀ ਕਹਿ ਦਿੱਤੀ।