Selling online breast milk to men: ਦੁਨੀਆਂ ਭਰ 'ਚ ਲਗਭਗ ਸਾਰੇ ਹੀ ਲੋਕ ਜਾਣਦੇ ਹਨ ਕਿ ਮਾਂ ਦਾ ਦੁੱਧ ਬੱਚਿਆਂ ਲਈ ਪੌਸ਼ਟਿਕ ਹੁੰਦਾ ਹੈ। ਅਜਿਹਾ ਕੋਈ ਵੀ ਨਹੀਂ ਹੋਵੇਗਾ, ਜੋ ਇਸ ਗੱਲ ਤੋਂ ਜਾਣੂ ਨਾ ਹੋਵੇ। ਡਾਕਟਰ ਵੀ ਨਵਜੰਮੇ ਬੱਚੇ ਤੋਂ ਲੈ ਕੇ 3 ਸਾਲ ਤੱਕ ਦੇ ਬੱਚਿਆਂ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣ ਦੀ ਸਲਾਹ ਦਿੰਦੇ ਹਨ, ਜਿਸ ਕਾਰਨ ਬੱਚੇ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਇਸ ਦੌਰਾਨ ਸਾਈਪ੍ਰਸ (Cyprus) ਦੀ ਰਹਿਣ ਵਾਲੀ ਰਾਫੇਲਾ ਲੈਂਪ੍ਰੇਊ (Rafaella Lamprou) ਨੇ ਔਰਤ ਹੋਣ ਦੀ ਅਨੋਖੀ ਮਿਸਾਲ ਕਾਇਮ ਕੀਤੀ।
ਦੁੱਧ ਵੇਚ ਕੇ ਕਰਦੀ ਲੱਖਾਂ ਦੀ ਕਮਾਓ
ਇਸ ਔਰਤ ਬਾਰੇ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਰਾਫੇਲਾ ਲੈਂਪ੍ਰੇਊ ਆਪਣਾ ਦੁੱਧ ਬਾਡੀ ਬਿਲਡਰਾਂ ਨੂੰ ਵੇਚਦੀ ਹੈ, ਜਿਸ ਤੋਂ ਉਹ ਲੱਖਾਂ ਰੁਪਏ ਕਮਾਉਂਦੀ ਹੈ। ਉਸ ਦਾ ਸਰੀਰ ਲੋੜ ਤੋਂ ਵੱਧ ਬ੍ਰੈਸਟ ਮਿਲਕ (Breast Milk) ਬਣਾਉਂਦਾ ਹੈ, ਇਸ ਲਈ ਉਹ ਇਸ ਦੁੱਧ ਨੂੰ ਵੇਚ ਕੇ ਕਮਾਈ ਕਰਦੀ ਹੈ।
ਘਰ 'ਚ ਦੁੱਧ ਰੱਖਣ ਲਈ ਕੋਈ ਥਾਂ ਨਹੀਂ
ਮੀਡੀਆ ਰਿਪੋਰਟਾਂ ਮੁਤਾਬਕ ਰਾਫੇਲਾ ਨੇ ਦੱਸਿਆ ਕਿ ਉਸ ਦਾ ਦੁੱਧ ਇੰਨੀ ਜ਼ਿਆਦਾ ਮਾਤਰਾ 'ਚ ਨਿਕਲਦਾ ਸੀ ਕਿ ਉਸ ਨੂੰ ਰੱਖਣ ਲਈ ਘਰ 'ਚ ਕੋਈ ਥਾਂ ਨਹੀਂ ਸੀ। ਰਾਫੇਲਾ ਨੇ ਕਿਹਾ ਕਿ ਉਹ ਉਨ੍ਹਾਂ ਔਰਤਾਂ ਨੂੰ ਦੁੱਧ ਦਾਨ ਕਰਦੀ ਸੀ ਜੋ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ 'ਚ ਅਸਮਰੱਥ ਸਨ, ਇਸ ਲਈ ਕੁਝ ਮਰਦ ਵੀ ਉਸ ਕੋਲ ਪਹੁੰਚੇ ਅਤੇ ਆਪਣਾ ਦੁੱਧ ਵੇਚਣ ਲਈ ਕਿਹਾ। ਇਸ ਤੋਂ ਬਾਅਦ ਰਾਫੇਲਾ ਨੇ ਉਨ੍ਹਾਂ ਔਰਤਾਂ ਦੀ ਮਦਦ ਲਈ ਦੁੱਧ ਦਾਨ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਦੁੱਧ ਲਈ ਕਾਫੀ ਸੰਘਰਸ਼ ਕਰਨਾ ਪੈਂਦਾ ਸੀ। ਪਰ ਜਦੋਂ ਉੱਥੇ ਕੁਝ ਬਾਡੀ ਬਿਲਡਰਾਂ ਨੂੰ ਰਾਫੇਲਾ ਦੇ ਦੁੱਧ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਦੁੱਧ ਖਰੀਦਣ ਲਈ ਉਸ ਨਾਲ ਸੰਪਰਕ ਕੀਤਾ।
ਮਾਸਪੇਸ਼ੀਆਂ ਲਈ ਬਹੁਤ ਫ਼ਾਇਦੇਮੰਦ
ਜਿਸ ਤੋਂ ਬਾਅਦ ਰਾਫੇਲਾ ਨੇ ਬਾਡੀ ਬਿਲਡਰਾਂ ਨੂੰ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ। ਬਾਡੀ ਬਿਲਡਰਾਂ ਦਾ ਮੰਨਣਾ ਹੈ ਕਿ ਇਹ ਦੁੱਧ ਮਾਸਪੇਸ਼ੀਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਰ ਇਸ ਤੋਂ ਬਾਅਦ ਕੁਝ ਅਜਿਹਾ ਹੋਇਆ ਜਿਸ ਦੀ ਰਾਫੇਲਾ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਰਾਫੇਲਾ ਮੁਤਾਬਕ ਬਾਡੀ ਬਿਲਡਰਾਂ ਦੇ ਨਾਲ-ਨਾਲ ਮਰਦਾਨਾ ਸ਼ਕਤੀ ਵਧਾਉਣ ਵਾਲੇ ਮਰਦਾਂ ਨੇ ਵੀ ਉਸ ਤੋਂ ਦੁੱਧ ਖਰੀਦਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਰਾਫੇਲਾ ਨੇ ਦੱਸਿਆ ਕਿ ਉਸ ਨੂੰ ਇਹ ਯਕੀਨੀ ਬਣਾਉਣ ਲਈ ਟੈਸਟ ਵੀ ਕਰਵਾਉਣੇ ਪੈਂਦੇ ਹਨ ਕਿ ਉਹ ਸਿਗਰਟ ਜਾਂ ਸ਼ਰਾਬ ਦਾ ਸੇਵਨ ਤਾਂ ਨਹੀਂ ਕਰਦੀ।
ਮਰਦ ਉਸ ਦਾ ਦੁੱਧ ਖਰੀਦ ਕੇ ਪਤਾ ਨਹੀਂ ਕੀ ਕਰਦੇ?
ਉਹ ਕਹਿੰਦੀ ਹੈ ਕਿ ਉਹ ਨਹੀਂ ਜਾਣਦੀ ਕਿ ਮਰਦ ਉਸ ਦਾ ਦੁੱਧ ਖਰੀਦ ਕੇ ਕੀ ਕਰਦੇ ਹਨ, ਪਰ ਲੋਕਾਂ ਨੇ ਉਸ ਨੂੰ ਦੱਸਿਆ ਹੈ ਕਿ ਉਹ ਇਸ ਨੂੰ ਪੀਂਦੇ ਹਨ। ਉਹ ਆਪਣਾ ਦੁੱਧ 1 ਯੂਰੋ ਪ੍ਰਤੀ ਔਂਸ ਦੇ ਹਿਸਾਬ ਨਾਲ ਵੇਚਦੀ ਹੈ ਅਤੇ ਉਸ ਦਾ ਦੁੱਧ ਬ੍ਰਿਟੇਨ ਤਕ ਭੇਜਿਆ ਜਾਂਦਾ ਹੈ। ਭਾਰਤੀ ਰੁਪਏ ਦੇ ਹਿਸਾਬ ਨਾਲ 1 ਔਂਸ (29.5 ਮਿਲੀਲੀਟਰ) ਦੁੱਧ ਦੀ ਕੀਮਤ 100 ਰੁਪਏ ਤੋਂ ਵੱਧ ਹੈ। ਉਹ ਹੁਣ ਤੱਕ ਕਈ ਲੀਟਰ ਦੁੱਧ ਵੇਚ ਚੁੱਕੀ ਹੈ, ਜਿਸ ਤੋਂ ਉਸ ਨੇ ਕਰੀਬ 10 ਲੱਖ ਰੁਪਏ ਕਮਾ ਲਏ ਹਨ। ਰਾਫੇਲਾ ਨੇ ਦੱਸਿਆ ਕਿ ਉਹ ਆਪਣਾ ਦੁੱਧ ਆਨਲਾਈਨ ਵੇਚਦੀ ਹੈ। ਸਾਈਪ੍ਰਸ 'ਚ ਰਾਫੇਲਾ ਦੇ ਪਰਿਵਾਰ 'ਚ ਉਸ ਦੇ ਪਤੀ ਐਲੇਕਸ ਦੇ ਨਾਲ 2 ਬੱਚੇ ਵੀ ਹਨ।