Viral Video : ਮਾਪੇ ਬੱਚਿਆਂ ਦੇ ਨਤੀਜਿਆਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਿੰਤਤ ਹੁੰਦੇ ਹਨ। ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਨੇ ਇਮਤਿਹਾਨ ਵਿੱਚ ਚੰਗੇ ਅੰਕ ਹਾਸਲ ਕੀਤੇ ਹੋਣਗੇ। ਅੱਜ-ਕੱਲ੍ਹ ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਦੇ ਅੰਕ 90 ਫੀਸਦੀ ਤੋਂ ਵੱਧ ਹੋਣ। ਜੇ ਉਹ ਇਸ ਤੋਂ ਘੱਟ ਆਉਂਦੇ ਹਨ ਤਾਂ ਬੱਚਿਆਂ ਨੂੰ ਮਿਹਨਤ ਨਾ ਕਰਨ ਦੇ ਕਈ ਤਾਅਨੇ-ਮਿਹਣੇ ਸੁਣਨੇ ਪੈਂਦੇ ਹਨ। ਹਾਲਾਂਕਿ ਕੁਝ ਮਾਪੇ ਅਜਿਹੇ ਵੀ ਹਨ ਜੋ ਆਪਣੇ ਬੱਚਿਆਂ ਦੇ ਘੱਟ ਅੰਕ ਆਉਣ 'ਤੇ ਵੀ ਮਠਿਆਈਆਂ ਵੰਡਦੇ ਹਨ ਅਤੇ ਖੁਸ਼ੀ ਮਨਾਉਂਦੇ ਹਨ ਕਿ ਉਨ੍ਹਾਂ ਦਾ ਬੱਚਾ ਪਾਸ ਹੋ ਉਹਨਾਂ ਲਈ ਇੰਨਾ ਹੀ ਕਾਫੀ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਮੁੰਬਈ ਵਿੱਚ ਵੇਖਣ ਨੂੰ ਮਿਲਿਆ ਹੈ।
ਦਰਅਸਲ, ਮਹਾਰਾਸ਼ਟਰ ਵਿੱਚ ਹਾਲ ਹੀ ਵਿੱਚ ਐਸਐਸਸੀ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਨਤੀਜਾ ਐਲਾਨ ਹੋਣ ਤੋਂ ਬਾਅਦ ਜਦੋਂ ਇੱਕ ਪਰਿਵਾਰ ਨੇ ਆਪਣੇ ਲੜਕੇ ਦਾ ਨਤੀਜਾ ਚੈੱਕ ਕੀਤਾ ਤਾਂ ਉਹ ਖੁਸ਼ੀ ਨਾਲ ਝੂਮ ਉੱਠਿਆ। ਕਿਉਂਕਿ ਬੇਟੇ ਨੇ 35 ਫੀਸਦੀ ਅੰਕ ਲਏ ਹਨ। ਉਸ ਨੇ ਸਾਰੇ ਵਿਸ਼ਿਆਂ ਵਿੱਚ 35 ਅੰਕ ਪ੍ਰਾਪਤ ਕੀਤੇ ਸਨ। ਆਮ ਤੌਰ 'ਤੇ ਅਜਿਹੇ ਘੱਟ ਨੰਬਰ ਦੇਖ ਕੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਤਾਅਨੇ-ਮਿਹਣੇ ਮਾਰਨ ਲੱਗ ਪੈਂਦੇ ਹਨ। ਇੱਥੋਂ ਤੱਕ ਕਿ ਕਈ ਲੋਕਾਂ ਨੂੰ ਆਪਣੇ ਨੰਬਰ ਦੱਸਣ ਵਿੱਚ ਵੀ ਸ਼ਰਮ ਆਉਂਦੀ ਹੈ। ਪਰ ਇਸ ਪਰਿਵਾਰ ਨੇ ਬੱਚੇ ਦੇ ਅੰਕਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਖੁਸ਼ੀਆਂ ਮਨਾਈਆਂ।
ਪ੍ਰੀਖਿਆ ਵਿਚ ਆਏ 35 ਫੀਸਦੀ ਅੰਕ
ਠਾਣੇ ਦੇ ਰਹਿਣ ਵਾਲੇ ਵਿਸ਼ਾਲ ਅਸ਼ੋਕ ਕਰਾਡ ਨੇ ਮਰਾਠੀ ਮਾਧਿਅਮ ਤੋਂ 10ਵੀਂ ਜਮਾਤ ਦੀ ਪੜ੍ਹਾਈ ਕੀਤੀ ਸੀ। ਉਨ੍ਹਾਂ ਨੇ ਇਸ ਪ੍ਰੀਖਿਆ ਵਿੱਚ 35 ਫੀਸਦੀ ਅੰਕ ਲਏ ਹਨ। ਵਿਸ਼ਾਲ ਦੇ ਪਿਤਾ ਆਟੋ ਰਿਕਸ਼ਾ ਚਲਾਉਂਦੇ ਹਨ। ਜਦਕਿ ਮਾਂ ਘਰੇਲੂ ਔਰਤ ਹੈ। ਦੋਵੇਂ ਆਪਣੇ ਬੇਟੇ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਸਖ਼ਤ ਮਿਹਨਤ ਕਰਦੇ ਹਨ।
ਮਾਪਿਆਂ ਦੇ ਉਤਸ਼ਾਹ ਦੀ ਕੀਤੀ ਸ਼ਲਾਘਾ
ਮੁੰਬਈ ਦੇ ਇਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਵਿਸ਼ਾਲ ਦੇ ਪਿਤਾ ਨੇ ਦੱਸਿਆ ਕਿ ਆਪਣੇ ਬੱਚੇ ਦੇ ਚੰਗੇ ਅੰਕ ਆਉਣ ਦੀ ਖੁਸ਼ੀ 'ਚ ਕਈ ਮਾਪੇ ਜ਼ੋਰ-ਸ਼ੋਰ ਨਾਲ ਜਸ਼ਨ ਮਨਾ ਰਹੇ ਹੋਣਗੇ ਪਰ ਸਾਡੇ ਬੇਟੇ ਵਿਸ਼ਾਲ ਦੇ 35 ਪ੍ਰਤੀਸ਼ਤ ਅੰਕ ਸਾਡੇ ਲਈ ਬਹੁਤ ਮਾਇਨੇ ਰੱਖਦੇ ਹਨ। ਕਿਉਂਕਿ ਉਸ ਨੇ SSC ਦੀ ਪ੍ਰੀਖਿਆ ਪਾਸ ਕੀਤੀ ਹੈ। ਟਵਿੱਟਰ 'ਤੇ ਇਕ ਯੂਜ਼ਰ ਨੇ ਲਿਖਿਆ, 'ਛੋਟੀਆਂ ਚੀਜ਼ਾਂ 'ਚ ਖੁਸ਼ੀ ਹੈ। ਉਹ ਐਸਐਸਸੀ ਪਾਸ ਕਰਨ ਵਾਲੇ ਪਰਿਵਾਰ ਦੇ ਪਹਿਲੇ ਮੈਂਬਰ ਹੋਣਗੇ। ਪਰਿਵਾਰ ਲਈ ਇਹ ਬਹੁਤ ਮਾਣ ਵਾਲਾ ਪਲ ਹੈ। ਮਾਪਿਆਂ ਦੇ ਇਸ ਉਤਸ਼ਾਹ ਦੀ ਸੋਸ਼ਲ ਮੀਡੀਆ 'ਤੇ ਤਰੀਫ ਹੋ ਰਹੀ ਹੈ।