Mumbai Local Train: ਮੁੰਬਈ ਲੋਕਲ 'ਚ ਹੋ ਰਹੀ ਭੀੜ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੇ ਹਨ। ਭੀੜ ਕਾਰਨ ਅਕਸਰ ਲੋਕ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਸਫ਼ਰ ਕਰਦੇ ਹਨ। ਅਕਸਰ ਲੋਕ ਬਿਨਾਂ ਰੁਕੇ ਟਰੇਨ 'ਤੇ ਚੜ੍ਹਨਾ ਸ਼ੁਰੂ ਕਰ ਦਿੰਦੇ ਹਨ, ਕਈ ਵਾਰ ਭੀੜ ਹੋਣ ਕਾਰਨ ਲੋਕ ਲਾਪਰਵਾਹੀ ਨਾਲ ਟਰੇਨ ਦੇ ਦਰਵਾਜੇ 'ਤੇ ਹੀ ਲਟਕ ਜਾਂਦੇ ਹਨ। ਇਸ ਲਾਪਰਵਾਹੀ ਕਾਰਨ ਕਈ ਵਾਰ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਹੁਣ ਇੱਕ ਵਾਰ ਫਿਰ ਇੱਕ ਕੁੜੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਪੌੜੀਆਂ 'ਤੇ ਲਟਕ ਕੇ ਸਫ਼ਰ ਕਰਦੀ ਨਜ਼ਰ ਆ ਰਹੀ ਹੈ।
ਮੁੰਬਈ ਲੋਕਲ ਦੇ ਇਸ ਵਾਇਰਲ ਵੀਡੀਓ 'ਚ ਇਕ ਲੜਕੀ ਟਰੇਨ 'ਚ ਸਫਰ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਭੀੜ ਹੋਣ ਕਰਕੇ ਲੜਕੀ ਜ਼ਬਰਦਸਤੀ ਪੌੜੀਆਂ 'ਤੇ ਲਟਕ ਰਹੀ ਹੈ। ਉਸ ਦੇ ਅੱਧੇ ਪੈਰ ਰੇਲ ਦੀਆਂ ਪੌੜੀਆਂ 'ਤੇ ਹਨ ਅਤੇ ਅੱਧੇ ਬਾਹਰ। ਉਸ ਨੇ ਆਪਣੇ ਮੋਢੇ 'ਤੇ ਬੈਗ ਵੀ ਅੱਗੇ ਵੱਲ ਨੂੰ ਕਰਕੇ ਲਟਕਾ ਰੱਖਿਆ ਹੈ। ਉਸ ਨੇ ਬਹੁਤ ਹੀ ਮੁਸ਼ਕਿਲ ਦੇ ਨਾਲ ਆਪਣਾ ਸੰਤੁਲਨ ਬਣਾਇਆ ਹੋਇਆ ਹੈ। ਉਸਦੇ ਸਰੀਰ ਦਾ ਥੋੜਾ ਜਿਹਾ ਹਿੱਸਾ ਅੰਦਰ ਹੈ, ਬਾਕੀ ਸਾਰਾ ਸਰੀਰ ਰੇਲਗੱਡੀ ਦੇ ਬਾਹਰ ਪਾਸੇ ਵੱਲ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਹ ਕਈ ਵਾਰ ਬਿਜਲੀ ਦੇ ਖੰਭਿਆਂ ਨਾਲ ਟਕਰਾਉਣ ਤੋਂ ਬਚਦੀ ਹੋਈ ਨਜ਼ਰ ਆਉਂਦੀ ਹੈ।
ਕਈ ਵੀਡੀਓ ਪਹਿਲਾਂ ਵੀ ਵਾਇਰਲ ਹੋ ਚੁੱਕੇ ਹਨ
ਮੁੰਬਈ ਲੋਕਲ 'ਚ ਇਸ ਤਰ੍ਹਾਂ ਦੀ ਲਾਪਰਵਾਹੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਸੋਸ਼ਲ ਮੀਡੀਆ 'ਤੇ ਤੁਹਾਨੂੰ ਅਜਿਹੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲਣਗੀਆਂ। ਪਿਛਲੇ ਦਿਨੀਂ ਇੱਕ ਵਿਅਕਤੀ ਆਪਣੀ ਜਾਨ ਹਥੇਲੀ ਵਿੱਚ ਰੱਖ ਕੇ ਸਫ਼ਰ ਕਰਦਾ ਦੇਖਿਆ ਗਿਆ। ਭੀੜ ਹੋਣ ਕਾਰਨ ਉਸ ਨੇ ਵੀ ਰੇਲ ਦਰਵਾਜੇ ਦੀਆਂ ਪੌੜੀਆਂ ’ਤੇ ਲਟਕ ਕੇ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਉਹ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਵੀ ਵਾਲ-ਵਾਲ ਬਚ ਗਿਆ। ਇਸ ਵੀਡੀਓ 'ਤੇ ਇਕ ਯੂਜ਼ਰ ਨੇ ਲਿਖਿਆ, 'ਮੁੰਬਈ ਲੋਕਲ ਦੇ ਨਾਲ-ਨਾਲ ਮੈਟਰੋ 'ਚ ਵੀ ਆਟੋਮੈਟਿਕ ਬੰਦ ਹੋਣ ਵਾਲੇ ਗੇਟ ਲਗਾਏ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ, ਜ਼ਿਆਦਾਤਰ ਉਪਭੋਗਤਾਵਾਂ ਨੇ ਇਸ ਤਰੀਕੇ ਨਾਲ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।