Viral Video: ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਪੁਲਿਸ ਨੇ ਇੱਕ ਅਜਿਹੀ ਲਾੜੀ ਨੂੰ ਕਾਬੂ ਕੀਤਾ ਹੈ, ਜਿਸ ਨੇ ਹੁਣ ਤੱਕ ਇੱਕ ਨਹੀਂ ਸਗੋਂ 35 ਵਾਰ ਵਿਆਹ ਕੀਤਾ ਹੈ। ਵਿਆਹ ਤੋਂ ਬਾਅਦ ਸਾਰਿਆਂ ਨਾਲ ਸ਼ਰਮਨਾਕ ਹਰਕਤਾਂ ਕਰਕੇ ਭੱਜ ਜਾਂਦੀ ਹੈ। ਲਾੜੀ ਸਮੇਤ ਉਸ ਦੇ ਗਿਰੋਹ ਦੇ ਕੁੱਲ 7 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਸ ਵਿੱਚ ਤਿੰਨ ਔਰਤਾਂ ਅਤੇ ਚਾਰ ਪੁਰਸ਼ ਸ਼ਾਮਲ ਹਨ। ਪੁਲਿਸ ਵੱਲੋਂ ਸਾਰਿਆਂ ਖਿਲਾਫ ਬਣਦੀ ਕਾਰਵਾਈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਪਹਿਲਾਂ ਹੀ ਜੇਲ੍ਹ ਭੇਜ ਚੁੱਕੀ ਹੈ।


ਪੁਲਿਸ ਨੇ ਨੇਹਾ ਅਤੇ ਪੂਜਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਕੋਲੋਂ 2.5 ਲੱਖ ਰੁਪਏ ਦੇ ਗਹਿਣੇ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਉਨ੍ਹਾਂ ਨੂੰ ਪਲਵਲ ਅਤੇ ਖੁਰਜਾ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਅਲੀਗੜ੍ਹ ਦੇ ਕੁਆਰਸੀ ਥਾਣੇ ਲੈ ਕੇ ਆਈ ਹੈ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਰਅਸਲ ਹਾਲ ਹੀ 'ਚ ਅਲੀਗੜ੍ਹ ਜ਼ਿਲ੍ਹੇ ਦੇ ਕੁਆਰਸੀ ਥਾਣਾ ਖੇਤਰ ਦੇ ਇਕ ਇਲਾਕੇ 'ਚ ਰਹਿਣ ਵਾਲੇ ਦੋ ਨੌਜਵਾਨਾਂ ਨਾਲ ਵਿਆਹ ਦੀ ਰਾਤ ਤੋਂ ਪਹਿਲਾਂ ਹੀ ਲਾੜੀ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ ਸੀ। ਦੋਵਾਂ ਨੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।


ਇਹ ਵੀ ਪੜ੍ਹੋ: ਕੁੜੀ ਨੇ ਬੁਲਾਇਆ ਬੁਆਏਫ੍ਰੈਂਡ ਨੂੰ, ਆ ਗਈ ਉਸ ਦੀ ਮੰਮੀ, ਫਿਰ ਜੋ ਹੋਇਆ ਡਰਾਮਾ, ਵੇਖੋ ਵੀਡੀਓ


ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਇਸ ਮਾਮਲੇ 'ਚ ਕਈ ਲੋਕਾਂ ਦੇ ਸ਼ਾਮਲ ਹੋਣ ਦੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਪੁਲਿਸ ਉਨ੍ਹਾਂ ਦਾ ਟਿਕਾਣਾ ਲੱਭਦੀ ਹੋਈ ਲਾੜੀਆਂ ਤੱਕ ਪਹੁੰਚ ਗਈ। ਦੁਲਹਨ ਨੇਹਾ ਦਾ ਟਿਕਾਣਾ ਪਲਵਲ 'ਚ ਪਾਇਆ ਗਿਆ। ਪੁਲਿਸ ਨੇ ਪਲਵਲ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।


ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਗਰੋਹ ਵਿੱਚ ਸ਼ਾਮਲ ਹੋਰ ਮੈਂਬਰਾਂ ਬਾਰੇ ਵੀ ਜਾਣਕਾਰੀ ਲਈ। ਇਸ ਤੋਂ ਬਾਅਦ ਪੁਲਿਸ ਟੀਮ ਨੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਫੜੀ ਗਈ ਲਾੜੀ ਨੇਹਾ ਮੇਰਠ ਦੀ ਰਹਿਣ ਵਾਲੀ ਹੈ ਅਤੇ ਪੂਜਾ ਛੱਤੀਸਗੜ੍ਹ ਦੀ ਰਹਿਣ ਵਾਲੀ ਹੈ। ਇਨ੍ਹਾਂ ਦਾ ਗੈਂਗ ਮੇਰਠ ਅਤੇ ਝਾਰਖੰਡ ਸਮੇਤ ਕਈ ਥਾਵਾਂ 'ਤੇ ਫੈਲਿਆ ਹੋਇਆ ਹੈ। ਪੁਲਿਸ ਵਲੋਂ ਪੁੱਛਗਿੱਛ ਦੌਰਾਨ ਮੇਰਠ ਦੀ ਰਹਿਣ ਵਾਲੀ ਨੇਹਾ ਨੇ ਦੱਸਿਆ ਕਿ ਉਹ ਹੁਣ ਤੱਕ 25 ਲੋਕਾਂ ਨਾਲ ਵਿਆਹ ਕਰ ਚੁੱਕੀ ਹੈ।


ਇਸ ਧੰਦੇ ਵਿੱਚ ਸ਼ਾਮਲ ਉਸਦੇ ਗਰੋਹ ਦੇ ਲੋਕ ਪਹਿਲਾਂ ਲੜਕੇ ਦੀ ਭਾਲ ਕਰਦੇ ਸਨ। ਇਸ ਤੋਂ ਬਾਅਦ ਉਹ ਉਸ ਦਾ ਵਿਆਹ ਕਰਵਾ ਦਿੰਦੇ ਸਨ।  ਵਿਆਹ ਤੋਂ ਬਾਅਦ ਲਾੜੀ ਆਪਣੇ ਘਰ ਤੋਂ ਵਿਦਾ ਹੋ ਕੇ ਸਹੁਰੇ ਜਾਂਦੀ ਸੀ ਅਤੇ ਫਿਰ ਆਪਣੇ ਸਹੁਰੇ ਪਰਿਵਾਰ ਅਤੇ ਲਾੜੇ ਨੂੰ ਚਕਮਾ ਦੇ ਕੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਜਾਂਦੀ ਸੀ। ਫਿਲਹਾਲ ਪੁਲਿਸ ਵੱਲੋਂ ਫੜੇ ਗਏ ਗਿਰੋਹ ਦੇ ਮੈਂਬਰਾਂ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Marriage: 16 ਦੋਹਤੇ-ਪੋਤਿਆਂ ਵਾਲੇ 70 ਸਾਲਾ ਬਜ਼ੁਰਗ ਨੇ ਕੀਤਾ ਵਿਆਹ, ਚਾਅ ਵੀ ਨਹੀਂ ਹੋਇਆ ਸੀ ਪੂਰਾ, ਲਾੜੀ ਕਰ ਗਈ ਆਹ ਕਾਂਡ