Baby Sleep Ninja Technique: ਮਾਪੇ ਬਣਨ ਤੋਂ ਬਾਅਦ ਕਿਸੇ ਵੀ ਮਾਤਾ-ਪਿਤਾ ਲਈ ਸਭ ਤੋਂ ਵੱਡੀ ਚੁਣੌਤੀ ਛੋਟੇ ਬੱਚੇ ਨੂੰ ਸੁਲਾਉਣਾ ਹੁੰਦਾ ਹੈ। ਕੁਝ ਦਿਨ ਪਹਿਲਾਂ ਪੈਦਾ ਹੋਏ ਬੱਚੇ ਪੂਰੀ ਰਾਤ ਪਰੇਸ਼ਾਨ ਕਰਦੇ ਰਹਿੰਦੇ ਹਨ ਅਤੇ ਆਪਣੇ ਮਾਪਿਆਂ ਦੀ ਨੀਂਦ ਖੋਹ ਲੈਂਦੇ ਹਨ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ, ਕੀ ਕਰਨਾ ਹੈ ਇਸ ਲਈ ਉਹ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਕੇ ਘੁੰਮਦੇ ਰਹਿੰਦੇ ਹਨ ਤੇ ਇੱਕ ਤੋਂ ਦੋ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ, ਬੱਚਾ ਸੌਂਦਾ ਹੈ। ਹਾਲਾਂਕਿ, ਹੁਣ ਇੱਕ ਤਰੀਕਾ ਲੱਭਿਆ ਗਿਆ ਹੈ, ਬੱਚੇ ਨੂੰ ਸੁਲਾਉਣ ਲਈ ਇੱਕ ਨਿੰਜਾ ਤਕਨੀਕ ਸਾਹਮਣੇ ਆਈ ਹੈ। ਇਸ ਤਕਨੀਕ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।

12 ਸਕਿੰਟਾਂ ਵਿੱਚ ਡੂੰਘੀ ਨੀਂਦ

ਹੁਣ ਜੇ ਅਸੀਂ ਤੁਹਾਨੂੰ ਦੱਸੀਏ ਕਿ ਤੁਹਾਡਾ ਬੱਚਾ ਸਿਰਫ਼ 12 ਸਕਿੰਟਾਂ ਵਿੱਚ ਡੂੰਘੀ ਨੀਂਦ ਲੈ ਸਕਦਾ ਹੈ, ਤਾਂ ਤੁਸੀਂ ਬਿਲਕੁਲ ਵੀ ਵਿਸ਼ਵਾਸ ਨਹੀਂ ਕਰੋਗੇ। ਤੁਸੀਂ ਕਹੋਗੇ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ, ਪਰ ਇਹ ਸੱਚਮੁੱਚ ਹੋਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇੱਕ ਨਰਸ ਦਿਖਾਈ ਦੇ ਰਹੀ ਹੈ, ਜਿਸਦੇ ਹੱਥ ਵਿੱਚ ਇੱਕ ਬੱਚਾ ਹੈ। ਇਹ ਬੱਚਾ ਅਜੇ ਵੀ ਬਹੁਤ ਛੋਟਾ ਹੈ, ਯਾਨੀ ਕਿ ਇਹ ਕੁਝ ਦਿਨ ਪਹਿਲਾਂ ਹੀ ਪੈਦਾ ਹੋਇਆ ਜਾਪਦਾ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਰਸ ਨੇ ਬੱਚੇ ਨੂੰ ਆਪਣੀ ਛਾਤੀ 'ਤੇ ਲਿਟਾ ਦਿੱਤਾ ਹੈ ਅਤੇ ਆਪਣੀਆਂ ਉਂਗਲਾਂ ਨਾਲ ਉਸ ਦੀਆਂ ਗੱਲ੍ਹਾਂ ਦੀ ਮਾਲਿਸ਼ ਕਰ ਰਹੀ ਹੈ। ਇਸ ਤੋਂ ਬਾਅਦ, ਉਂਗਲਾਂ ਨਾਲ ਉਸਦੇ ਮੱਥੇ 'ਤੇ ਵੀ ਇਸੇ ਤਰ੍ਹਾਂ ਦੀ ਮਾਲਿਸ਼ ਸ਼ੁਰੂ ਕੀਤੀ ਜਾਂਦੀ ਹੈ ਅਤੇ ਜਲਦੀ ਹੀ ਬੱਚਾ ਉਬਾਸੀ ਲੈਣ ਲੱਗ ਪੈਂਦਾ ਹੈ। ਸਿਰਫ਼ 12 ਸਕਿੰਟਾਂ ਵਿੱਚ, ਬੱਚੇ ਦੀਆਂ ਅੱਖਾਂ ਵਿੱਚ ਨੀਂਦ ਆ ਜਾਂਦੀ ਹੈ ਤੇ ਨਰਸ ਉਸਦਾ ਸਿਰ ਆਰਾਮ ਨਾਲ ਫੜ ਕੇ ਉਸਨੂੰ ਸੌਂਆ ਦਿੰਦੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਤੁਸੀਂ ਵੀ ਇਸ ਚਾਲ ਨੂੰ ਜ਼ਰੂਰ ਅਜ਼ਮਾ ਸਕਦੇ ਹੋ। ਜੇ ਇਹ ਸੱਚਮੁੱਚ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ, ਤਾਂ ਇਹ ਇੱਕੋ ਵਾਰ ਵਿੱਚ ਲੱਖਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ।

ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਬਹੁਤ ਸਾਰੇ ਯੂਜ਼ਰਸ ਹਨ ਜਿਨ੍ਹਾਂ ਨੇ ਇਸਨੂੰ ਆਪਣੇ ਬੱਚੇ 'ਤੇ ਅਜ਼ਮਾਇਆ। ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਸੱਚਮੁੱਚ ਪ੍ਰਭਾਵਸ਼ਾਲੀ ਹੈ ਤੇ ਬੱਚਾ ਜਲਦੀ ਸੌਂ ਗਿਆ। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਜਿਵੇਂ ਹੀ ਇਹ ਕੀਤਾ ਗਿਆ, ਉਸਦਾ ਬੱਚਾ ਹੱਸਣ ਲੱਗ ਪਿਆ। ਇਸ ਦੇ ਨਾਲ ਹੀ ਕੁਝ ਲੋਕ ਇਸ ਵੀਡੀਓ ਨੂੰ AI ਵੀਡੀਓ ਵੀ ਕਹਿ ਰਹੇ ਹਨ। ਜੋ ਵੀ ਹੈ, ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ।