Viral Video: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿਸ ‘ਤੇ ਲੋਕ ਖੁਦ ਨੂੰ ਵਾਇਰਲ ਕਰਨ ਲਈ ਕੁਝ ਨਾ ਕੁਝ ਅਜਿਹਾ ਕਾਰਨਾਮਾ ਕਰਦੇ ਰਹਿੰਦੇ ਹਨ ਕਿ ਲੋਕ ਵੀ ਸੋਚਦੇ ਹਨ ਕਿ ਆਹ ਕੀ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨੀ ਲੋਕ ਇੱਕ ਵੱਡੇ ਫਾਈਟਰ ਜੈੱਟ ਵਿੱਚ ਸ਼ਾਨ ਨਾਲ ਬੈਠੇ ਹਨ, ਪਰ ਇਹ ਕੋਈ ਅਸਲੀ ਜੈੱਟ ਨਹੀਂ ਹੈ, ਸਗੋਂ ਇਹ ਦੇਸੀ ਟੈਲੈਂਟ ਹੈ, ਜਿਸ ਨੂੰ ਦੇਖ ਕੇ ਅਮਰੀਕਾ ਦਾ F-16 ਵੀ ਖੁਦ ਨੂੰ ਬੈਲਗੱਡੀ ਸਮਝਣ ਲੱਗ ਪਏਗਾ। ਇਸ ਨੂੰ ਦੇਖ ਕੇ ਇਜ਼ਰਾਈਲ ਅਤੇ ਈਰਾਨ ਵੀ ਕਹਿਣਗੇ ਕਿ ਕੋਈ ਸਾਡੇ ਵਿਚ ਨਾ ਆਵੇ।

ਪਾਕਿਸਤਾਨ ਦਾ ਲੜਾਕੂ ਜਹਾਜ਼ ਦੇਖ ਕੇ ਨਹੀਂ ਰੁਕੇਗਾ ਹਾਸਾ

ਇਸ ਵੀਡੀਓ ਵਿੱਚ ਇੱਕ ਬਹੁਤ ਵੱਡਾ ਢਾਂਚਾ ਨਜ਼ਰ ਆ ਰਿਹਾ ਹੈ ਜੋ ਕਿ ਇੱਕ ਲੜਾਕੂ ਜਹਾਜ਼ ਵਰਗਾ ਲੱਗਦਾ ਹੈ। ਪਰ ਜਿਵੇਂ ਹੀ ਕੈਮਰਾ ਥੋੜ੍ਹਾ ਹੇਠਾਂ ਜਾਂਦਾ ਹੈ, ਤਾਂ ਉਦੋਂ ਸਾਰੀ ਸੱਚਾਈ ਸਾਹਮਣੇ ਆ ਜਾਂਦੀ ਹੈ ਅਤੇ ਫਿਰ ਪਤਾ ਲੱਗਦਾ ਹੈ ਕਿ ਇਹ ਕੋਈ ਫਾਈਟਰ ਜੈੱਟ ਨਹੀਂ ਸਗੋਂ ਹੇਠਾਂ ਆਟੋ ਰਿਕਸ਼ਾ ਦੇ ਟਾਇਰ ਲੱਗੇ ਹੋਏ ਹਨ। ਉੱਪਰ ਮਾਚਿਸ ਦੀਆਂ ਡੱਬੀਆਂ ਵਰਗੀਆਂ ਮਿਜ਼ਾਈਲਾਂ ਲਗਾਈਆਂ ਗਈਆਂ ਹਨ ਅਤੇ ਪਾਸਿਆਂ 'ਤੇ ਪਾਕਿਸਤਾਨੀ ਝੰਡੇ ਲਗਾਏ ਗਏ ਹਨ ਜਿਵੇਂ ਇਹ ਯੁੱਧ ਖੇਤਰ ਵਿੱਚ ਜਾਣ ਵਾਲਾ ਹੋਵੇ।

ਪੇਂਡੂ ਲੋਕ ਇਸ ਵਿੱਚ ਬੈਠੇ ਹਨ ਅਤੇ ਮਾਣ ਨਾਲ ਘੁੰਮ ਰਹੇ ਹਨ ਅਤੇ ਨੇੜੇ ਖੜ੍ਹੇ ਬੱਚੇ ਇਸ "ਹਾਈਟੈਕ ਜਹਾਜ਼" ਨੂੰ ਦੇਖ ਕੇ ਤਾੜੀਆਂ ਵਜਾ ਰਹੇ ਹਨ। ਲੋਕ ਮਜ਼ਾਕ ਵਿੱਚ ਕਹਿ ਰਹੇ ਹਨ "ਪਾਕਿਸਤਾਨ ਨੇ ਹੁਣ ਈਰਾਨ ਅਤੇ ਇਜ਼ਰਾਈਲ ਦੀ ਲੜਾਈ ਵਿੱਚ ਆਪਣਾ ਬ੍ਰਹਮਾਸਤਰ ਭੇਜਿਆ ਹੈ!" ਕੋਈ ਕਹਿ ਰਿਹਾ ਹੈ "ਦੇਖੋ, ਇਹ ਪਾਕਿਸਤਾਨ ਦੀ ਏਅਰ ਫੋਰਸ 2.0 ਹੈ ਬਿਨਾਂ ਰਨਵੇਅ ਦੇ, ਬਿਨਾਂ ਇੰਜਣ ਦੇ, ਬਿਨਾਂ ਉਡਾਣ ਦੇ।"

ਤੁਹਾਨੂੰ ਦੱਸ ਦੇਈਏ ਕਿ ਈਰਾਨ-ਇਜ਼ਰਾਈਲ ਜੰਗ ਨੂੰ ਲਗਾਤਾਰ ਚੱਲਦਿਆਂ ਹੋਇਆਂ ਛੇ ਦਿਨ ਹੋ ਗਏ ਹਨ ਅਤੇ ਇੱਕ ਦੂਜੇ ਵਿਰੁੱਧ ਭਿਆਨਕ ਮਿਜ਼ਾਈਲ ਜੰਗ ਚੱਲ ਰਹੀ ਹੈ। ਇਸ ਦੌਰਾਨ, ਪਾਕਿਸਤਾਨ ਦੇ ਲੋਕਾਂ ਵੱਲੋਂ ਕੁਝ ਮਜ਼ਾਕੀਆ ਹਰਕਤਾਂ ਦੇਖਣ ਨੂੰ ਮਿਲ ਰਹੀਆਂ ਹਨ। ਦੁਨੀਆ ਵਿੱਚ ਜਿੱਥੇ ਵੀ ਜੰਗ ਹੁੰਦੀ ਹੈ, ਪਾਕਿਸਤਾਨੀ ਹਮੇਸ਼ਾ ਆਪਣੀ ਸਾਖ ਨੂੰ ਢਾਹ ਲਗਾਉਣ ਲਈ ਸੋਸ਼ਲ ਮੀਡੀਆ 'ਤੇ ਅਜਿਹੀਆਂ ਹਰਕਤਾਂ ਕਰਦਾ ਹੈ, ਜਿਸ 'ਤੇ ਲੋਕ ਹੱਸਦੇ ਹਨ।