Plane Crash Viral Video: ਕਈ ਵਾਰ ਜਹਾਜ਼ ਹਾਦਸੇ ਦੇ ਡਰਾਉਣੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ। ਇਨ੍ਹੀਂ ਦਿਨੀਂ ਬੈਨਰ ਜਹਾਜ਼ ਹਾਦਸੇ ਦਾ ਵੀਡੀਓ ਸਾਹਮਣੇ ਆ ਰਿਹਾ ਹੈ, ਜੋ ਕਾਫੀ ਡਰਾਉਣਾ ਹੈ। ਦਰਅਸਲ ਅਮਰੀਕਾ ਦੇ ਨਿਊ ਹੈਂਪਸ਼ਾਇਰ ਦੇ ਹੈਂਪਟਨ ਬੀਚ 'ਤੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਹਵਾ ਵਿੱਚ ਉੱਡਦਾ ਬੈਨਰ ਜਹਾਜ਼ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਦੀ ਪਛਾਣ ਸਿੰਗਲ-ਇੰਜਣ ਪਾਈਪਰ PA-18 ਵਜੋਂ ਕੀਤੀ ਗਈ ਹੈ, ਜੋ ਉੱਥੇ ਇੱਕ ਸੰਗੀਤ ਪ੍ਰੋਗਰਾਮ ਦਾ ਇਸ਼ਤਿਹਾਰ ਲਈ ਬੈਨਰ ਟੋ ਕਰਨ ਵਿੱਚ ਲੱਗਾ ਹੋਇਆ ਸੀ।
ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਹੋਇਆ ਵਾਇਰਲ
ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਹਵਾ ਵਿੱਚ ਉਡਦੇ ਹੋਏ ਅਚਾਨਕ ਇਹ ਜਹਾਜ਼ ਸਮੁੰਦਰ ਵਿੱਚ ਆ ਡਿੱਗਦਾ ਹੈ ਤੇ ਪੂਰੀ ਤਰ੍ਹਾਂ ਨਾਲ ਉਲਟਾ ਹੋ ਜਾਂਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਸਮੁੰਦਰ ਦੇ ਕੰਢੇ ਉੱਤੇ ਮਸਤੀ ਕਰ ਰਹੇ ਹਨ, ਜਦੋਂ ਅਚਾਨਕ ਹਵਾ 'ਚ ਉੱਡ ਰਿਹਾ ਇੱਕ ਬੈਨਰ ਜਹਾਜ਼ ਸਮੁੰਦਰ ਨਾਲ ਟਕਰਾ ਗਿਆ। ਇਹ ਦੇਖ ਕੇ ਉੱਥੇ ਮੌਜੂਦ ਲੋਕ ਮਦਦ ਲਈ ਉਸ ਜਹਾਜ਼ ਵੱਲ ਭੱਜ ਪੈਂਦੇ ਹਨ।
ਪਾਇਲਟ ਨੂੰ ਸੁਰੱਖਿਆਤ ਕੱਢਿਆ ਬਾਹਰ
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ 'ਚ ਸਿਰਫ ਪਾਇਲਟ ਹੀ ਸਵਾਰ ਸੀ। ਹੈਮਪਟਨ ਬੀਚ ਦੇ ਲਾਈਫਗਾਰਡਾਂ ਦੀ ਮਦਦ ਨਾਲ ਉਸ ਨੂੰ ਬਚਾਇਆ ਗਿਆ। ਪਾਇਲਟ ਨੂੰ ਕੋਈ ਸੱਟ ਨਹੀਂ ਲੱਗੀ, ਉਹ ਪੂਰੀ ਤਰ੍ਹਾਂ ਠੀਕ ਹੈ। ਇਕ ਹੋਰ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਹੈਮਪਟਨ ਫਾਇਰ ਡਿਪਾਰਟਮੈਂਟ ਦੇ ਲਾਈਫਗਾਰਡ ਅਤੇ ਲੋਕ ਰੱਸੀ ਦੀ ਮਦਦ ਨਾਲ ਕਰੈਸ਼ ਹੋਏ ਜਹਾਜ਼ ਨੂੰ ਪਾਣੀ 'ਚੋਂ ਬਾਹਰ ਕੱਢ ਰਹੇ ਹਨ। ਇਸ ਹਾਦਸੇ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਦੀ ਇੱਕ ਵੀਡੀਓ ਆਸ-ਪਾਸ ਤੋਂ ਬਣਾਈ ਗਈ ਹੈ, ਜੋ ਕਾਫੀ ਡਰਾਉਣੀ ਹੈ।