Kabootar Ka Video: ਜਾਨਵਰਾਂ ਤੇ ਪੰਛੀਆਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਾ ਮਨੁੱਖਤਾ ਦੀ ਅਸਲ ਨਿਸ਼ਾਨੀ ਹੈ। ਇੰਟਰਨੈੱਟ 'ਤੇ ਅਜਿਹੀਆਂ ਕਈ ਉਦਾਹਰਣਾਂ ਹਨ, ਜਿਨ੍ਹਾਂ 'ਚ ਮਨੁੱਖਾਂ ਨੂੰ ਪਾਲਤੂ ਜਾਨਵਰਾਂ ਅਤੇ ਪੰਛੀਆਂ ਤੋਂ ਇਲਾਵਾ ਹੋਰ ਜਾਨਵਰਾਂ ਦੀ ਦੇਖਭਾਲ ਕਰਦੇ ਦੇਖਿਆ ਗਿਆ ਹੈ। ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਕੋਈ ਜਾਨਵਰ ਜਾਂ ਪੰਛੀ ਮੁਸੀਬਤ 'ਚ ਹੁੰਦਾ ਹੈ ਤਾਂ ਕੋਈ ਦਿਆਲੂ ਵਿਅਕਤੀ ਆ ਕੇ ਉਸ ਦੀ ਮਦਦ ਕਰਦਾ ਹੈ।
ਇੰਸਟਾਗ੍ਰਾਮ 'ਤੇ ਅਜਿਹੀ ਹੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਨੂੰ ਦੇਖ ਕੇ ਤੁਹਾਡਾ ਦਿਨ ਬਣ ਜਾਵੇਗਾ। ਵਾਇਰਲ ਹੋਈ ਇਸ ਦਿਲ ਦਹਿਲਾ ਦੇਣ ਵਾਲੀ ਵੀਡੀਓ 'ਚ ਇਕ ਵਿਅਕਤੀ ਬਿਜਲੀ ਦੇ ਖੰਭੇ 'ਤੇ ਚੜ੍ਹ ਕੇ ਬਿਜਲੀ ਦੀ ਤਾਰਾਂ 'ਚ ਫਸੇ ਕਬੂਤਰ ਨੂੰ ਬਚਾਅ ਰਿਹਾ ਹੈ, ਜੋ ਸ਼ਲਾਘਾਯੋਗ ਹੈ। ਇਹ ਵਿਅਕਤੀ ਕਿਸੇ ਤਰ੍ਹਾਂ ਕਬੂਤਰ ਨੂੰ ਤਾਰ ਤੋਂ ਬਚਾਅ ਕੇ ਆਪਣੇ ਘਰ ਲੈ ਗਿਆ। ਉੱਥੇ ਉਹ ਉਸ ਦੀ ਦੇਖਭਾਲ ਕਰਦਾ ਹੈ ਅਤੇ ਉਸ ਨੂੰ ਪਾਣੀ ਵੀ ਪਿਆਉਂਦਾ ਹੈ। ਵੀਡੀਓ ਦੇ ਅੰਤ 'ਚ ਇਹ ਦਿਖਾਇਆ ਗਿਆ ਹੈ ਕਿ ਕਬੂਤਰ ਕਿਵੇਂ ਠੀਕ ਹੋ ਕੇ ਉੱਡ ਜਾਂਦਾ ਹੈ।
ਵੀਡੀਓ ਦੇਖੋ :
ਵੀਡੀਓ ਨੇ ਲੋਕਾਂ ਦਾ ਜਿੱਤਿਆ ਦਿਲ
ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਜ਼ਰੂਰ ਆ ਗਈ ਹੋਵੇਗੀ ਅਤੇ ਤੁਸੀਂ ਵੀ ਇਸ ਸ਼ਖ਼ਸ ਦੀ ਖੂਬ ਤਾਰੀਫ਼ ਕਰੋਗੇ। ਕਬੂਤਰ ਨੂੰ ਬਚਾਉਣ ਵਾਲੇ ਇਸ ਵਿਅਕਤੀ ਦੀ ਵੀਡੀਓ ਆਨਲਾਈਨ ਵਾਇਰਲ ਹੋ ਗਈ ਹੈ। ਇਸ ਕਲਿੱਪ ਨੂੰ 22 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਸ ਵੀਡੀਓ ਨੂੰ ਹਜ਼ਾਰਾਂ ਲਾਈਕਸ ਵੀ ਮਿਲ ਚੁੱਕੇ ਹਨ। ਇਕ ਯੂਜ਼ਰ ਨੇ ਕਮੈਂਟ ਬਾਕਸ 'ਚ ਲਿਖਿਆ ਹੈ, "ਪਰਮਾਤਮਾ ਤੁਹਾਡਾ ਭਲਾ ਕਰੇ...।" ਇਸੇ ਤਰ੍ਹਾਂ ਕਈ ਹੋਰ ਯੂਜ਼ਰਸ ਨੇ ਇਸ ਸ਼ਖ਼ਸ ਨੂੰ ਬਹੁਤ ਸਾਰੀਆਂ ਵਧਾਈਆਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।