Trending Video: ਸੋਸ਼ਲ ਮੀਡੀਆ 'ਤੇ ਅਕਸਰ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜੋ ਇਨਸਾਨੀਅਤ ਦਾ ਜਿਉਂਦਾ ਜਾਗਦਾ ਸਬੂਤ ਹੁੰਦੀਆਂ ਹਨ। ਕਈ ਵਾਰ ਕੁਝ ਵੀਡੀਓਜ਼ ਇੰਨੇ ਇਮੋਸ਼ਨਸ ਨਾਲ ਭਰੀਆਂ ਹੁੰਦੀਆਂ ਕਿ ਉਨ੍ਹਾਂ ਨੂੰ ਦੇਖ ਕੇ ਜ਼ਿਆਦਾਤਰ ਲੋਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਗਰੀਬ ਵਿਅਕਤੀ ਆਪਣੇ ਹਿੱਸੇ ਦਾ ਭੋਜਨ ਭੁੱਖੇ ਪਸ਼ੂਆਂ ਨੂੰ ਖਿਲਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਇਸ ਵਿਅਕਤੀ ਪ੍ਰਤੀ ਕਾਫੀ ਹਮਦਰਦੀ ਦਿਖਾ ਰਹੇ ਹਨ ਅਤੇ ਉਸ ਦੀ ਖੂਬ ਤਾਰੀਫ ਵੀ ਕਰ ਰਹੇ ਹਨ।
ਟਵਿੱਟਰ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਗਰੀਬ ਵਿਅਕਤੀ ਸੜਕ 'ਤੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵਿਅਕਤੀ ਸੜਕ 'ਤੇ ਦੋ ਆਵਾਰਾ ਕੁੱਤਿਆਂ ਨੂੰ ਦੁੱਧ ਅਤੇ ਖਾਣ ਲਈ ਰੋਟੀ ਦੇ ਰਿਹਾ ਹੈ, ਇਹ ਰੋਟੀ ਉਹ ਖੁਦ ਖਾਣ ਲੱਗਿਆ ਸੀ, ਪਰ ਜਦੋਂ ਉਸ ਨੇ ਦੇਖਿਆ ਕਿ ਜਾਨਵਰ ਭੁੱਖੇ ਹਨ, ਤਾਂ ਉਸ ਨੇ ਆਪਣਾ ਖਾਣਾ ਉਨ੍ਹਾਂ ਨੂੰ ਖਿਲਾ ਦਿੱਤਾ।
ਇਹ ਵੀ ਪੜ੍ਹੋ: ਘੱਟ ਹੋ ਗਈ ਹੈ ਠੰਢ, ਬਦਲਦੇ ਮੌਸਮ ਚ ਇਦਾਂ ਰੱਖੋ ਆਪਣੀ ਸਕਿਨ ਦਾ ਖਿਆਲ, ਡੈਡ ਸੈਲ ਹਟਾਉਣ ਦੇ ਸ਼ਾਨਦਾਰ ਤਰੀਕੇ
ਇਸ ਵਿਅਕਤੀ ਦੇ ਪਹਿਰਾਵੇ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਕੋਲ ਪੈਸੇ ਦੀ ਕਮੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਆਦਮੀ ਪੈਸੇ ਨਾਲ ਨਹੀਂ ਦਿਲ ਨਾਲ ਅਮੀਰ ਹੋਣਾ ਚਾਹੀਦਾ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਬਹੁਤ ਭਾਵੁਕ ਹੋ ਜਾਵੋਗੇ।
ਵਾਇਰਲ ਹੋ ਰਿਹਾ ਵੀਡੀਓ
ਵੀਡੀਓ ਦੇਖ ਕੇ ਤੁਸੀਂ ਇਸ ਇਨਸਾਨ ਦੀ ਇਨਸਾਨੀਅਤ ਨੂੰ ਸਲਾਮ ਕਰੋਗੇ। ਇਸ ਵੀਡੀਓ ਨੂੰ ਟਵਿੱਟਰ 'ਤੇ ਪੋਸਟ ਕੀਤਾ ਗਿਆ ਹੈ, ਜਿਸ ਨੂੰ ਹੁਣ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਗਰੀਬ ਆਦਮੀ ਦੀ ਅਮੀਰੀ ਦੇਖ ਕੇ ਲੋਕ ਹੈਰਾਨ ਹਨ ਅਤੇ ਇਸ ਦੀ ਖੂਬ ਤਾਰੀਫ ਕਰ ਰਹੇ ਹਨ। ਇਸ ਵੀਡੀਓ ਦੇ ਕੰਟੈਂਟ ਕਾਰਨ ਲੋਕ ਇਸ ਨੂੰ ਦੂਜਿਆਂ ਨਾਲ ਵੀ ਸ਼ੇਅਰ ਕਰ ਰਹੇ ਹਨ। ਵੀਡੀਓ ਦੇਖ ਕੇ ਪਤਾ ਲੱਗਦਾ ਹੈ ਕਿ "ਮਨੁੱਖ" ਉਹ ਹੀ ਹੁੰਦਾ ਹੈ ਜਿਹੜਾ ਦੂਜਿਆਂ ਦੇ ਦੁੱਖ ਦਰਦ ਨੂੰ ਸਮਝ ਸਕਦਾ ਹੈ ਅਤੇ ਬੇਜ਼ੁਬਾਨ ਜਾਨਵਰ ਦੀ ਮਦਦ ਕਰ ਸਕਦਾ ਹੈ।