Trending Punjab Kisan Ka Video: ਸੋਸ਼ਲ ਮੀਡੀਆ 'ਤੇ ਕਈ ਵਾਰ ਕੁਝ ਅਜਿਹੀਆਂ ਵੀਡੀਓਜ਼ ਟ੍ਰੈਂਡ ਹੋ ਜਾਂਦੀਆਂ ਹਨ ਜੋ ਬਹੁਤ ਹੀ ਸਧਾਰਨ ਹੋਣ ਦੇ ਬਾਵਜੂਦ ਲੋਕਾਂ ਦੇ ਚਿਹਰਿਆਂ 'ਤੇ ਵੱਡੀ ਮੁਸਕਰਾਹਟ ਲਿਆਉਂਦੀਆਂ ਹਨ। ਆਮ ਜ਼ਿੰਦਗੀ ਨਾਲ ਜੁੜੀਆਂ ਅਜਿਹੀਆਂ ਵੀਡੀਓਜ਼ ਦੇਖ ਕੇ ਲੋਕ ਇਨ੍ਹਾਂ ਨਾਲ ਜੁੜਿਆ ਮਹਿਸੂਸ ਕਰਦੇ ਹਨ। ਅਜਿਹਾ ਹੀ ਇੱਕ ਵੀਡੀਓ ਪੰਜਾਬ ਦੇ ਇੱਕ ਕਿਸਾਨ ਦਾ ਵੀ ਸਾਹਮਣੇ ਆਇਆ ਹੈ, ਜੋ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਲਈ ਪੋਜ਼ ਦੇ ਰਿਹਾ ਹੈ।


ਵਾਇਰਲ ਵੀਡੀਓ (Viral Video) ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਫੋਟੋਗ੍ਰਾਫਰ ਪੰਜਾਬ ਦੇ ਇੱਕ ਕਿਸਾਨ ਦੀ ਫੋਟੋ ਕਲਿੱਕ ਕਰ ਰਿਹਾ ਹੈ। ਵੀਡੀਓ 'ਚ ਇਹ ਕਿਸਾਨ ਖੇਤ 'ਚ ਕੰਮ ਕਰਦਾ ਨਜ਼ਰ ਆ ਰਿਹਾ ਹੈ ਅਤੇ ਫੋਟੋ ਕਲਿੱਕ ਕਰਵਾਉਣ ਲਈ ਕਾਫੀ ਉਤਸ਼ਾਹਿਤ ਵੀ ਹੈ। ਇੰਨਾ ਹੀ ਨਹੀਂ ਇਹ ਅੱਧਖੜ ਉਮਰ ਦਾ ਕਿਸਾਨ ਕੈਮਰੇ ਲਈ ਵੱਖ-ਵੱਖ ਪੋਜ਼ ਵੀ ਦਿੰਦਾ ਹੈ। ਜਿਸ ਸਮੇਂ ਇਹ ਕਿਸਾਨ ਆਪਣੀ ਫੋਟੋ ਕਲਿੱਕ ਕਰਵਾ ਰਿਹਾ ਹੈ, ਉਸੇ ਸਮੇਂ ਕੋਈ ਇਨ੍ਹਾਂ ਕੀਮਤੀ ਪਲਾਂ ਨੂੰ ਵੀਡੀਓ ਦੇ ਰੂਪ 'ਚ ਆਪਣੇ ਕੈਮਰੇ 'ਚ ਕੈਦ ਕਰ ਰਿਹਾ ਹੁੰਦਾ ਹੈ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।


ਇਹ ਵੀਡੀਓ ਬਹੁਤ ਦਿਲਚਸਪ ਹੈ



ਸਾਨੂੰ ਯਕੀਨ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਜ਼ਰੂਰ ਆਈ ਹੋਵੇਗੀ। ਸੁਤੇਜ ਸਿੰਘ ਪੰਨੂ ਨੇ ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਪੋਸਟ ਦੇ ਨਾਲ, ਇੱਕ ਵਿਸਤ੍ਰਿਤ ਕੈਪਸ਼ਨ ਵੀ ਦਿੱਤਾ ਗਿਆ ਹੈ ਜੋ ਇੱਕ ਜੀਵਨ ਸਬਕ ਹੈ। ਕੈਪਸ਼ਨ ਵਿੱਚ ਲਿਖਿਆ ਹੈ, "ਅੰਦਰੂਨੀ ਤੌਰ 'ਤੇ, ਆਪਣੇ ਮਨ ਦੇ ਅੰਦਰ, ਉਸ ਜੀਵਨ ਦੀ ਕਲਪਨਾ ਕਰੋ ਜਿਸ ਨੂੰ ਤੁਸੀਂ ਬਾਹਰੋਂ ਪ੍ਰਗਟ ਕਰਨਾ ਚਾਹੁੰਦੇ ਹੋ, ਡੂੰਘਾ ਵਿਸ਼ਵਾਸ ਕਰੋ ਅਤੇ ਇਸ ਦ੍ਰਿਸ਼ਟੀ ਨੂੰ ਆਪਣੇ ਦਿਲ ਵਿੱਚ ਰੱਖੋ।" ਕੈਪਸ਼ਨ ਵਿੱਚ ਹੋਰ ਵੀ ਬਹੁਤ ਕੁਝ ਲਿਖਿਆ ਗਿਆ ਹੈ ਜੋ ਵਾਇਰਲ ਪੋਸਟ ਵਿੱਚ ਪੜ੍ਹਿਆ ਜਾ ਸਕਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।