ਪੰਜਾਬ ਦੀ ਇਕ ਮਸ਼ਹੂਰ ਸੋਸ਼ਲ ਮੀਡੀਆ ਇੰਫਲੁਇੰਸਰ ਅਮਨ ਰਾਮਗੜ੍ਹੀਆ ਦੀ ਕਥਿਤ ਵੀਡੀਓ ਇੰਨੀ ਦਿਨੀਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇੰਸਟਾਗ੍ਰਾਮ ਉਤੇ ਅਮਨ ਰਾਮਗੜ੍ਹੀਆ ਦੇ 1 ਲੱਖ ਦੇ ਕਰੀਬ ਫਾਲੋਅਰਸ ਹਨ ਅਤੇ ਉਸ ਦੀ ਬਣਾਈ ਇਕ-ਇਕ ਰੀਲ ਨੂੰ 5-6 ਲੱਖ ਵਿਊ ਆਮ ਮਿਲ ਜਾਂਦੇ ਹਨ। ਅਮਨ ਦੇ ਨਾਮ ਤੋਂ ਇਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਕਥਿਤ ਵਾਇਰਲ ਵੀਡੀਓ ਉਤੇ ਅਮਨ ਰਾਮਗੜ੍ਹੀਆ ਨੇ ਸਫਾਈ ਵੀ ਦਿੱਤੀ ਹੈ।
ਸਫਾਈ ਦਿੰਦਿਆਂ ਉਸ ਨੇ ਕਿਹਾ ਕੁਝ ਕ ਦਿਨਾਂ ਤੋਂ ਇਕ ਟੌਪਿਕ ਮੇਰੇ ਰਿਲੇਟਡ ਬਹੁਤ ਚੱਲ ਰਿਹਾ ਪਰ ਮੇਰੇ 'ਚ ਹਿੰਮਤ ਨਹੀਂ ਸੀ ਅਤੇ ਨਾ ਹੀ ਸਮਝ ਆ ਰਿਹਾ ਸੀ ਕਿ ਮੈਂ ਇਸ ਬਾਰੇ ਕੀ ਬੋਲਾਂ ਪਰ ਹੁਣ ਗੱਲ ਹੱਦੋਂ ਪਾਰ ਹੋ ਚੁੱਕੀ ਹੈ। ਮੇਰੀ ਇੰਨੀ ਕੁ ਗਲਤੀ ਸੀ ਕਿ ਮੈਂ ਉਸ ਇਨਸਾਨ ਨੂੰ ਵੀਡੀਓ ਰਿਕਾਰਡ ਕਰਨ ਦੀ ਪਰਮਿਸ਼ਨ ਦੇ ਦਿੱਤੀ। ਅਮਨ ਰਾਮਗੜ੍ਹੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀਆਂ ਸਾਂਝੀ ਕਰ ਕੇ ਇਹ ਸਫਾਈ ਦਿੱਤੀ।
ਉਸ ਨੇ ਕਿਹਾ ਕਿ 'ਹਰ ਇਨਸਾਨ ਆਪਣੀ ਜ਼ਿੰਗਦੀ 'ਚ ਬਹੁਤ ਕੁਝ ਕਰਦਾ ਹੈ, ਤੁਸੀਂ ਵੀ ਕਰਦੇ ਹੋਵੋਂਗੇ, ਬਸ ਮੇਰੀ ਗਲਤੀ ਇੰਨੀ ਸੀ ਕਿ ਮੈਂ ਇਹ ਸਭ ਰਿਕਾਰਡ ਕਰਨ ਦੀ ਪਰਮਿਸ਼ਨ ਦੇ ਦਿੱਤੀ। ਅਮਨ ਨੇ ਦੱਸਿਆ ਕਿ ਇਹ ਵੀਡੀਓ ਸਾਲ 2022 ਦੇ ਨਵੰਬਰ ਮਹੀਨੇ ਦੀ ਹੈ।
ਉਸ ਨੇ ਲੋਕਾਂ ਤੋਂ ਸਾਥ ਦੇਣ ਦੀ ਅਪੀਲ ਕੀਤੀ ਅਤੇ ਕਿਹਾ 'ਮੈਂ ਮੁੜ ਇੰਸਟਾਗ੍ਰਾਮ 'ਤੇ ਐਕਟਿਵ ਹੋਵਾਂਗੀ ਅਤੇ ਪੈਸੇ ਕਮਾਵਾਂਗੀ। ਮੈਂ ਕਦੇ ਪੈਸਿਆਂ ਲਈ ਕੋਈ ਗਲਤ ਕੰਮ ਨਹੀਂ ਕੀਤਾ ਅਤੇ ਨਾ ਹੀ ਅੱਗੇ ਕਰਾਂਗੀ।'
ਦੱਸ ਦਈਏ ਕਿ ਪਹਿਲਾਂ ਵੀ ਜਲੰਧਰ ਦੇ ਮਸ਼ਹੂਰ ਇੰਫਲੁਇੰਸਰ ਕੱਪਲ ਕੁੱਲ੍ਹੜ ਪੀਜ਼ਾ ਵਾਲੀਆਂ ਦੀ ਕਈ ਨਿੱਜੀ ਵੀਡਿਓਜ਼ ਵਾਇਰਲ ਹੋ ਗਈਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਸੋਸ਼ਲ ਮੀਡਿਆ ਨੇ ਜਿਥੇ ਆਮ ਲੋਕਾਂ ਨੂੰ ਮਸ਼ਹੂਰ ਹੋਣ ਦਾ ਅਤੇ ਪੈਸੇ ਕਮਾਉਣ ਦਾ ਮੌਕਾ ਦਿੱਤਾ ਓਥੇ ਹੀ ਇਸ ਦੇ ਕਈ ਮਾੜੇ ਪ੍ਰਭਾਵ ਵੀ ਸਾਹਮਣੇ ਆਉਂਦੇ ਰਹਿੰਦ ਹਨ।