Florida Plane Crash Landing: ਸੋਸ਼ਲ ਮੀਡੀਆ (Social Media) 'ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਅਤੇ ਕਰੈਸ਼ ਲੈਂਡਿੰਗ ਦੇ ਕਈ ਵੀਡੀਓ ਵਾਇਰਲ ਹੋਏ ਹਨ। ਆਮਤੌਰ 'ਤੇ ਇਸ ਤਰ੍ਹਾਂ ਦੀ ਲੈਂਡਿੰਗ ਖਾਲੀ ਖੇਤਾਂ 'ਚ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਕਦੇ ਕਿਸੇ ਚੱਲਦੀ ਸੜਕ 'ਤੇ ਜਹਾਜ਼ ਦੀ ਕਰੈਸ਼ ਲੈਂਡਿੰਗ (Plane Crash Landing) ਦੇਖੀ ਹੈ। ਜੀ ਹਾਂ, ਤੁਸੀਂ ਇਸ ਨੂੰ ਬਿਲਕੁਲ ਸਹੀ ਪੜ੍ਹਿਆ।


ਅਮਰੀਕਾ (America) ਦੇ ਫਲੋਰੀਡਾ (Florida) ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਕਿਵੇਂ ਇਕ ਇੰਜਣ ਵਾਲਾ ਜਹਾਜ਼ ਸੜਕ 'ਤੇ ਕ੍ਰੈਸ਼ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਸੜਕ 'ਤੇ ਉਸ ਸਮੇਂ ਕਾਫੀ ਟ੍ਰੈਫਿਕ ਮੌਜੂਦ ਰਹਿੰਦਾ ਹੈ।


Watch: ਮਾਂ-ਬਾਪ ਨੇ ਦੁੱਧ ਨਾਲ ਧੋ ਧੀ ਦੇ ਪੈਰ ਫਿਰ ਇਸ ਨੂੰ ਪੀਤਾ, ਵੀਡੀਓ ਦੇਖ ਕੇ ਲੋਕਾਂ ਨੇ ਕਿਹਾ- ਤੁਸੀਂ ਕਿਸ ਯੁੱਗ 'ਚ ਰਹਿ ਰਹੇ ਹੋ?


ਆਓ ਹੁਣ ਤੁਹਾਨੂੰ ਪੂਰੇ ਮਾਮਲੇ ਬਾਰੇ ਵਿਸਥਾਰ ਨਾਲ ਦੱਸਦੇ ਹਾਂ। ਸ਼ੁੱਕਰਵਾਰ ਨੂੰ ਫਲੋਰੀਡਾ ਦੀ ਇੱਕ ਭੀੜ-ਭੜੱਕੇ ਵਾਲੀ ਸੜਕ 'ਤੇ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਉਦੋਂ ਤੋਂ ਹੀ ਇਸ ਭਿਆਨਕ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


ਯੂਨੀਵਰਸਿਟੀ ਨੇੜੇ ਕਰੈਸ਼ ਲੈਂਡਿੰਗ


ਪ੍ਰਾਪਤ ਜਾਣਕਾਰੀ ਅਨੁਸਾਰ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (Federal Aviation Administration) ਨੇ ਦੱਸਿਆ ਕਿ ਸਿੰਗਲ ਇੰਜਣ ਸੇਸਨਾ 182 ਨੇ ਸ਼ਾਮ ਕਰੀਬ 4 ਵਜੇ ਉੱਤਰੀ ਆਈਕੋਨਲਾਕਚੇਚੀ ਟ੍ਰੇਲ 'ਚ ਯੂਨੀਵਰਸਿਟੀ ਬੁਲੇਵਾਰਡ ਨੇੜੇ ਐਮਰਜੈਂਸੀ ਲੈਂਡਿੰਗ ਕੀਤੀ।



ਵਾਇਰਲ ਹੋਈ ਵੀਡੀਓ


ਜਹਾਜ਼ ਹਾਦਸੇ ਕਾਰਨ ਸੈਂਟਰਲ ਫਲੋਰੀਡਾ ਯੂਨੀਵਰਸਿਟੀ ਤੋਂ ਕੁਝ ਹੀ ਮੀਲ ਦੀ ਦੂਰੀ 'ਤੇ ਸੜਕ ਜਾਮ ਹੋ ਗਈ। ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜਹਾਜ਼ ਕਈ ਕਾਰਾਂ ਦੇ ਉੱਪਰੋਂ ਲੰਘਣ ਤੋਂ ਬਾਅਦ ਸੜਕ ਦੇ ਇੱਕ ਪਾਸੇ ਕਰੈਸ਼ ਹੋ ਗਿਆ। ਇੱਕ ਵਿਅਕਤੀ ਨੇ ਇਹ ਸਾਰੀ ਘਟਨਾ ਆਪਣੀ ਕਾਰ ਵਿੱਚੋਂ ਰਿਕਾਰਡ ਕੀਤੀ ਹੈ।


Funny Video: ਦਰੱਖਤ ਵੱਢ ਰਿਹਾ ਸੀ ਵਿਅਕਤੀ ਪਰ ਦਰੱਖਤ ਨੇ ਉਸ ਨੂੰ ਮਾਰੀ ਚਪੇੜ, ਵੀਡੀਓ ਦੇਖ ਕੇ ਆਨੰਦ ਮਹਿੰਦਰਾ ਨੇ ਜੋ ਕਿਹਾ, ਤੁਸੀਂ ਵੀ ਨਹੀਂ ਰੋਕ ਸਕੋਗੇ ਹਾਸਾ