Viral Video: ਸੋਸ਼ਲ ਮੀਡੀਆ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਇੰਟਰਨੈੱਟ ਉੱਪਰ ਹਲਚਲ ਮੱਚ ਗਈ ਹੈ। ਦਰਅਸਲ, ਇੱਕ 40 ਸਾਲਾ BMTC ਬੱਸ ਡਰਾਈਵਰ ਦੀ ਬੁੱਧਵਾਰ ਨੂੰ ਬੈਂਗਲੁਰੂ ਸ਼ਹਿਰ ਵਿੱਚ ਡਰਾਈਵਿੰਗ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ 11 ਵਜੇ ਵਾਪਰਿਆ ਜਦੋਂ ਬੱਸ ਨੇਲਮੰਗਲਾ ਤੋਂ ਦਾਸਨਪੁਰਾ ਜਾ ਰਹੀ ਸੀ।
ਕੰਡਕਟਰ ਨੇ ਡਰਾਇਵਰ ਦੀ ਸੀਟ ਤੋਂ ਛਾਲ ਮਾਰ ਸੰਭਾਲੀ ਗੱਡੀ
ਇਸ ਘਟਨਾ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਡਰਾਈਵਰ ਦਿਲ ਦਾ ਦੌਰਾ ਪੈਣ ਕਾਰਨ ਬੇਹੋਸ਼ ਹੋ ਗਿਆ ਸੀ। ਬੱਸ ਕੰਡਕਟਰ ਨੇ ਤੁਰੰਤ ਡਰਾਇਵਰ ਦੀ ਸੀਟ ਤੋਂ ਛਾਲ ਮਾਰ ਕੇ ਗੱਡੀ ਨੂੰ ਕਾਬੂ ਕਰ ਲਿਆ, ਜਿਸ ਨਾਲ ਸੜਕ 'ਤੇ ਕਈ ਲੋਕਾਂ ਦੀ ਜਾਨ ਬਚ ਗਈ। ਰਿਪੋਰਟਾਂ ਅਨੁਸਾਰ ਕਿਰਨ ਕੁਮਾਰ ਨੇਲਮੰਗਲਾ ਤੋਂ ਦਾਸਨਪੁਰਾ ਤੱਕ ਆਪਣੀ ਆਖਰੀ ਯਾਤਰਾ ਦੌਰਾਨ ਰੂਟ 256 ਐਮ/1 'ਤੇ ਵਾਹਨ ਨੰਬਰ ਕੇਏ 57 ਐਫ-4007 ਚਲਾ ਰਿਹਾ ਸੀ।
ਡਿਊਟੀ ਦੌਰਾਨ ਕੁਮਾਰ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਿਆ। ਕੰਡਕਟਰ ਓਬਲੇਸ਼ ਨੇ ਹਿੰਮਤ ਦਿਖਾਈ ਅਤੇ ਤੁਰੰਤ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਰੋਕਿਆ, ਜਿਸ ਨਾਲ ਸਾਰੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਅਤੇ ਕੋਈ ਹਾਦਸਾ ਨਹੀਂ ਹੋਇਆ। ਇਸ ਤੋਂ ਬਾਅਦ ਓਬਲੇਸ਼ ਕੁਮਾਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਪੁਸ਼ਟੀ ਕੀਤੀ।
ਬੀ.ਐਮ.ਟੀ.ਸੀ. ਨੇ ਕਿਹਾ, “ਬਹੁਤ ਹੀ ਦੁੱਖ ਦੇ ਨਾਲ ਅਸੀਂ ਡੀਪੂ 40 ਦੇ ਡਰਾਈਵਰ ਕਿਰਨ ਕੁਮਾਰ ਦੇ ਅਚਾਨਕ ਦੇਹਾਂਤ ਦੀ ਘੋਸ਼ਣਾ ਕਰਦੇ ਹਾਂ, ਜਿਨ੍ਹਾਂ ਦਾ 6 ਨਵੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਬੈਂਗਲੁਰੂ ਮੈਟਰੋਪੋਲੀਟਨ ਟ੍ਰਾਂਸਪੋਰਟ ਕਾਰਪੋਰੇਸ਼ਨ (ਬੀ.ਐਮ.ਟੀ.ਸੀ.) ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।" ਬੀਐਮਟੀਸੀ ਨੇ ਇੱਕ ਬਿਆਨ ਵਿੱਚ ਕਿਹਾ, "ਕਾਰਪੋਰੇਸ਼ਨ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹੈ। BMTC ਦੇ ਸੀਨੀਅਰ ਅਧਿਕਾਰੀਆਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਅਤੇ ਅੰਤਿਮ ਸੰਸਕਾਰ ਵਿੱਚ ਸਹਾਇਤਾ ਲਈ ਐਕਸ-ਗ੍ਰੇਸ਼ੀਆ ਪ੍ਰਦਾਨ ਕੀਤੀ।"