Viral Video: ਮੱਧਪ੍ਰਦੇਸ਼ ਦੇ ਸਤਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪਤਨੀ ਆਪਣੇ ਪਤੀ ਨੂੰ ਕੁੱਟਦੀ ਨਜ਼ਰ ਆ ਰਹੀ ਹੈ। ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਔਰਤ ਆਪਣੇ ਪਤੀ ਨੂੰ ਬੇਰਹਿਮੀ ਨਾਲ ਕੁੱਟ ਰਹੀ ਹੈ, ਜਦ ਕਿ ਉਹ ਹੱਥ ਜੋੜ ਕੇ ਉਸ ਦੀਆਂ ਮਿੰਨਤਾਂ ਕਰ ਰਿਹਾ ਹੈ। ਉੱਥੇ ਹੀ ਇੱਕ ਔਰਤ ਵੀ ਮੌਜੂਦ ਹੈ ਜੋ ਕਿ ਕੁੱਟਮਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।
Aaj Tak ਦੀ ਰਿਪੋਰਟ ਦੇ ਮੁਤਾਬਕ ਵੀਡੀਓ ਵਿੱਚ ਨਜ਼ਰ ਆ ਰਿਹਾ ਵਿਅਕਤੀ ਲੋਕੇਸ਼ ਮਾਂਝੀ ਹੈ। ਪਤਨੀ ਤੋਂ ਤੰਗ ਆ ਕੇ ਉਹ ਬੀਤੇ ਦਿਨੀਂ ਪੁਲਿਸ ਅਫਸਰ ਕੋਲ ਪਹੁੰਚਿਆ ਸੀ ਅਤੇ ਉਸ ਨੇ ਇਨਸਾਫ ਦੀ ਮੰਗ ਕੀਤੀ ਸੀ। ਨੌਜਵਾਨ ਨੇ ਕਿਹਾ ਕਿ ਸਾਹਬ ਮੈਨੂੰ ਬਚਾ ਲਿਓ, ਮੇਰੀ ਪਤਨੀ ਮੈਨੂੰ ਮਾਰਦੀ ਹੈ। ਪੀੜਤ ਨੇ ਇਸ ਪੂਰੇ ਮਾਮਲੇ ਨੂੰ ਹੀਡਨ ਕੈਮਰੇ ਨਾਲ ਰਿਕਾਰਡ ਕੀਤਾ ਸੀ ਅਤੇ ਫਿਰ ਵੀਡੀਓ ਪੁਲਿਸ ਨੂੰ ਦਿੱਤੀ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
30 ਸਾਲਾ ਲੋਕੇਸ਼ ਰੇਲਵੇ ਵਿੱਚ ਬਤੌਰ ਲੋਕੋ ਪਾਇਲਟ ਕੰਮ ਕਰਦਾ ਹੈ। ਉਸ ਦਾ ਵਿਆਹ 2023 ਵਿੱਚ ਜੂਨ ਵਿੱਚ ਹਰਸ਼ਿਤਾ ਰੈਕਵਾਰ ਨਾਮ ਦੀ ਕੁੜੀ ਨਾਲ ਹੋਈ ਸੀ। ਵਿਆਹ ਤੋਂ ਬਾਅਦ ਤੋਂ ਹੀ ਪਤਨੀ ਅਤੇ ਸੁਹਰੇ ਪਰਿਵਾਰ ਵਾਲੇ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗ ਪਏ ਸਨ। ਉਸ ਨੇ ਦੋਸ਼ ਲਾਇਆ ਕਿ ਪਤਨੀ ਆਪਣੇ ਭਰਾ ਅਤੇ ਮਾਂ ਦੇ ਨਾਲ ਮਿਲ ਕੇ ਉਸ ਕੋਲੋਂ ਸੋਨਾ ਅਤੇ ਚਾਂਦੀ ਦੀ ਮੰਗ ਕਰਦੀ ਹੈ।
ਦੱਸ ਦਈਏ ਕਿ ਲੋਕੇਸ਼ ਮੂਲ ਰੂਪ ਤੋਂ ਪੰਨਾ ਜ਼ਿਲ੍ਹੇ ਦੇ ਅਜੈਗੜ੍ਹ ਤਹਿਸੀਲ ਵਿੱਚ ਰਹਿੰਦੇ ਹਨ ਪਰ ਹੁਣ ਉਹ ਸਤਨਾ ਵਿੱਚ ਰਹਿ ਰਹੇ ਹਨ, ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਤਨੀ ਹਰਸ਼ਿਤਾ ਨੇ ਉਨ੍ਹਾਂ ਦੇ ਦੋਸਤਾਂ ਅਤੇ ਘਰਵਾਲਿਆਂ ਨੂੰ ਉਸ ਤੋਂ ਦੂਰ ਕੀਤਾ, ਉਹ ਉਨ੍ਹਾਂ ਨਾਲ ਮਿਲਣ ਨਹੀਂ ਦਿੰਦੀ ਹੈ। ਇੱਥੇ ਤੱਕ ਕਿ ਮਾਂ-ਪਿਓ ਨਾਲ ਗੱਲ ਵੀ ਨਹੀਂ ਕਰਨ ਦਿੰਦੀ ਹੈ। ਨਾ ਹੀ ਕਿਸੇ ਨੂੰ ਘਰ ਆਉਣ ਦਿੰਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।