Viral News: ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅੰਧਵਿਸ਼ਵਾਸ ਦੇ ਕਾਰਨ ਕਈ ਵਾਰ ਬਹੁਤ ਹੀ ਅਜੀਬ ਕੰਮ ਕਰਦੇ ਹਨ। ਹਾਲ ਹੀ ਵਿੱਚ ਅਜਿਹੇ ਹੀ ਇੱਕ ਵਿਅਕਤੀ ਨੇ ਅੰਧਵਿਸ਼ਵਾਸ ਕਾਰਨ 150 ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਦਰਅਸਲ ਸਫ਼ਰ ਤੋਂ ਪਹਿਲਾਂ ਇੱਕ ਯਾਤਰੀ ਨੇ ਇੰਜਣ 'ਚ ਕੁਝ ਸਿੱਕੇ ਪਾ ਦਿੱਤੇ, ਜਿਸ ਤੋਂ ਬਾਅਦ ਉਡਾਣ ਵਿੱਚ ਚਾਰ ਘੰਟੇ ਦਾ ਸਮਾਂ ਲੱਗ ਗਿਆ। ਪੁੱਛਗਿੱਛ ਦੌਰਾਨ ਵਿਅਕਤੀ ਵੱਲੋਂ ਦੱਸਿਆ ਗਿਆ ਕਾਰਨ ਸੁਣ ਕੇ ਉੱਥੇ ਮੌਜੂਦ ਹਰ ਕੋਈ ਦੰਗ ਰਹਿ ਗਿਆ।
ਸਥਾਨਕ ਮੀਡੀਆ ਮੁਤਾਬਕ ਚਾਈਨਾ ਸਾਊਦਰਨ ਏਅਰਲਾਈਨਜ਼ ਦੀ ਫਲਾਈਟ CZ8805 ਨੇ 6 ਮਾਰਚ ਨੂੰ ਸਵੇਰੇ 10 ਵਜੇ ਸਾਨਿਆ ਤੋਂ ਬੀਜਿੰਗ ਲਈ ਉਡਾਣ ਭਰਨੀ ਸੀ। ਜਹਾਜ਼ ਨੇ ਦੁਪਹਿਰ 2:16 ਵਜੇ ਲੈਂਡ ਕਰਨਾ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਫਲਾਈਟ ਲੇਟ ਹੋਣ ਦਾ ਕਾਰਨ ਇੱਕ ਵਿਅਕਤੀ ਸੀ ਜਿਸ ਨੇ ਜਹਾਜ਼ ਦੇ ਇੰਜਣ 'ਚ 3-5 ਸਿੱਕੇ ਪਾ ਦਿੱਤੇ ਸਨ, ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ, ਜੋ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਚੀਨੀ ਮੀਡੀਆ ਮੁਤਾਬਕ ਫਲਾਈਟ ਅਟੈਂਡੈਂਟ ਨੇ ਉਸ ਵਿਅਕਤੀ ਨੂੰ ਜਹਾਜ਼ ਦੇ ਇੰਜਣ 'ਚ ਸਿੱਕੇ ਪਾਉਂਦੇ ਹੋਏ ਰੰਗੇ ਹੱਥੀਂ ਫੜ ਲਿਆ ਸੀ। ਪੁੱਛਣ 'ਤੇ ਉਸ ਵਿਅਕਤੀ ਨੇ ਕਿਹਾ ਕਿ ਉਸ ਨੇ ਅਜਿਹਾ ਚੰਗੀ ਕਿਸਮਤ ਲਈ ਕੀਤਾ ਹੈ। ਹਾਲਾਂਕਿ ਜਾਂਚ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਸਿੱਕੇ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਮੇਨਟੇਨੈਂਸ ਟੀਮ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਜਹਾਜ਼ ਦੀ ਜਾਂਚ ਕਰਨ 'ਚ 4 ਘੰਟੇ ਦਾ ਸਮਾਂ ਲੱਗਾ।
ਇਹ ਵੀ ਪੜ੍ਹੋ: Viral News: ਦੁਨੀਆ ਦੀ ਸਭ ਤੋਂ ਅਨੋਖੀ ਮਿੱਠੀ, ਜੋ ਪੇਟ 'ਚ ਜਾ ਕੇ ਬਣ ਜਾਂਦੀ ਦਵਾਈ
ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਚੰਗੀ ਕਿਸਮਤ ਲਈ ਆਪਣੀ ਜਾਨ ਅਤੇ 150 ਲੋਕਾਂ ਦੀ ਜਾਨ ਦਾਅ 'ਤੇ ਲਗਾ ਦਿੱਤੀ ਸੀ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਚਾਰ ਘੰਟੇ ਤੋਂ ਜ਼ਿਆਦਾ ਲੇਟ ਸੀ। ਸਥਾਨਕ ਮੀਡੀਆ ਮੁਤਾਬਕ ਏਅਰਲਾਈਨ ਨੇ ਸੁਰੱਖਿਆ ਜਾਂਚ ਦੌਰਾਨ ਸਿੱਕਿਆਂ ਦੇ ਮਿਲੇ ਹੋਣ ਦੀ ਪੁਸ਼ਟੀ ਕੀਤੀ ਹੈ। ਚਾਈਨਾ ਸਾਊਦਰਨ ਏਅਰਲਾਈਨਜ਼ ਨੇ ਵੀ ਇਸ ਘਟਨਾ 'ਤੇ ਪ੍ਰਤੀਕਿਰਿਆ ਦਿੱਤੀ ਹੈ। ਕੰਪਨੀ ਨੇ ਚੀਨ ਦੀ ਸੋਸ਼ਲ ਨੈੱਟਵਰਕਿੰਗ ਸਾਈਟ ਵੀਬੋ 'ਤੇ ਆਪਣੇ ਅਧਿਕਾਰਤ ਹੈਂਡਲ ਰਾਹੀਂ ਇਸ ਪੂਰੀ ਘਟਨਾ ਦੀ ਨਿੰਦਾ ਕੀਤੀ ਹੈ। ਜਹਾਜ਼ 'ਚ ਚੀਜ਼ਾਂ ਸੁੱਟਣ ਨੂੰ ਬੇਹੱਦ ਖਤਰਨਾਕ ਦੱਸਦੇ ਹੋਏ ਏਅਰਲਾਈਨ ਨੇ ਕਿਹਾ ਕਿ ਅਜਿਹੀ ਹਰਕਤ ਕਰਨ ਵਾਲੇ ਯਾਤਰੀਆਂ ਨੂੰ ਸਜ਼ਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Viral News: ਗਾਹਕ ਨੇ Zomato ਨੂੰ ਕੀਤੀ ਅਜੀਬ ਬੇਨਤੀ, ਦਿਲਚਸਪ ਘਟਨਾ ਹੋਈ ਵਾਇਰਲ