Viral News: ਅਧਿਆਪਕ ਦਾ ਕੰਮ ਬੱਚਿਆਂ ਨੂੰ ਸਿੱਖਿਅਤ ਕਰਨਾ ਹੁੰਦਾ ਹੈ ਤਾਂ ਜੋ ਉਹ ਜ਼ਿੰਦਗੀ ਵਿੱਚ ਅੱਗੇ ਵਧ ਸਕਣ, ਤਰੱਕੀ ਕਰ ਸਕਣ ਅਤੇ ਦੇਸ਼ ਅਤੇ ਦੁਨੀਆ ਦਾ ਨਾਮ ਰੌਸ਼ਨ ਕਰ ਸਕਣ। ਅਧਿਆਪਕ ਦਾ ਕੰਮ ਸਿਰਫ਼ ਕਿਤਾਬਾਂ ਪੜ੍ਹਾਉਣਾ ਹੀ ਨਹੀਂ ਹੁੰਦਾ, ਸਗੋਂ ਵਿਦਿਆਰਥੀਆਂ ਨੂੰ ਇਹ ਵੀ ਦੱਸਣਾ ਹੁੰਦਾ ਹੈ ਕਿ ਕੀ ਗ਼ਲਤ ਹੈ ਅਤੇ ਕੀ ਸਹੀ ਹੈ, ਤਾਂ ਜੋ ਉਹ ਜ਼ਿੰਦਗੀ ਵਿੱਚ ਕਦੇ ਵੀ ਗ਼ਲਤ ਰਸਤੇ 'ਤੇ ਨਾ ਜਾਣ। ਉਂਜ ਅੱਜਕੱਲ੍ਹ ਅਜਿਹੇ ਅਧਿਆਪਕ ਬਹੁਤ ਘੱਟ ਮਿਲਦੇ ਹਨ। ਹੁਣ ਤਾਂ ਅਧਿਆਪਕ ਵੀ ਇੰਨੇ ਗੁੱਸੇ ਵਾਲੇ ਹੋ ਗਏ ਹਨ ਕਿ ਉਹ ਵਿਦਿਆਰਥੀਆਂ ਦੀ ਕੁੱਟਮਾਰ ਕਰਦੇ ਹਨ ਅਤੇ ਕਈ ਵਾਰ ਇੰਨੇ ਕੁੱਟਦੇ ਹਨ ਕਿ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ।


ਦਰਅਸਲ ਬੰਗਲਾਦੇਸ਼ ਵਿੱਚ ਇੱਕ ਮੈਡੀਕਲ ਕਾਲਜ ਦੇ ਅਧਿਆਪਕ ਨੂੰ ਇੱਕ ਤੀਖੀ ਬਹਿਸ ਦੌਰਾਨ ਕਥਿਤ ਤੌਰ 'ਤੇ ਬੰਦੂਕ ਕੱਢ ਕੇ ਇੱਕ ਵਿਦਿਆਰਥੀ ਦੇ ਪੈਰ ਵਿੱਚ ਗੋਲੀ ਮਾਰਨ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਇਹ ਘਟਨਾ ਬੀਤੇ ਸੋਮਵਾਰ ਦੀ ਹੈ।


ਮਾਮਲਾ ਕੁਝ ਅਜਿਹਾ ਹੈ ਕਿ 23 ਸਾਲਾ ਵਿਦਿਆਰਥੀ ਮੌਖਿਕ ਪ੍ਰੀਖਿਆ ਦੇ ਰਿਹਾ ਸੀ, ਇਸੇ ਦੌਰਾਨ ਕਾਲਜ ਦੇ ਲੈਕਚਰਾਰ ਰੇਹਾਨ ਸ਼ਰੀਫ ਨਾਲ ਉਸ ਦੀ ਬਹਿਸ ਹੋ ਗਈ। ਫਿਰ ਕੀ, ਅਧਿਆਪਕ ਨੇ ਬੰਦੂਕ ਕੱਢ ਕੇ ਵਿਦਿਆਰਥੀ ਦੇ ਸੱਜੇ ਗੋਡੇ 'ਚ ਗੋਲੀ ਮਾਰ ਦਿੱਤੀ। ਉਸ ਦੀ ਖੁਸ਼ਕਿਸਮਤੀ ਸੀ ਕਿ ਗੋਲੀ ਉਸ ਦੀ ਜੇਬ ਵਿੱਚ ਪਏ ਮੋਬਾਈਲ ਫੋਨ ਵਿੱਚ ਲੱਗ ਗਈ, ਜਿਸ ਨਾਲ ਉਸ ਦੀ ਜਾਨ ਬਚ ਗਈ ਪਰ ਫਿਰ ਵੀ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਅਤੇ ਉਸ ਦੀ ਲੱਤ ਦਾ ਵੀ ਆਪਰੇਸ਼ਨ ਕਰਨਾ ਪਿਆ।


ਇਹ ਵੀ ਪੜ੍ਹੋ: WhatsApp: ਹੁਣ ਯੂਜ਼ਰਸ ਆਪਣੇ ਅਵਤਾਰ ਨੂੰ ਕਰ ਸਕਣਗੇ ਕੰਟਰੋਲ, ਵਟਸਐਪ ਦੇ ਇਸ ਨਵੇਂ ਫੀਚਰ 'ਚ ਕੀ ਹੋਣ ਵਾਲਾ ਖਾਸ


ਢਾਕਾ ਦੇ ਇੱਕ ਅਖਬਾਰ ਦੀ ਰਿਪੋਰਟ ਮੁਤਾਬਕ ਜਦੋਂ ਅਧਿਆਪਕ ਨੇ ਵਿਦਿਆਰਥੀ ਨੂੰ ਗੋਲੀ ਮਾਰੀ ਤਾਂ ਉਸ ਸਮੇਂ ਕਲਾਸ ਵਿੱਚ 45 ਵਿਦਿਆਰਥੀ ਮੌਜੂਦ ਸਨ, ਜਿਨ੍ਹਾਂ ਵਿਚੋਂ ਕਈ ਗੋਲੀਬਾਰੀ ਤੋਂ ਬਾਅਦ ਜ਼ਖਮੀ ਵਿਦਿਆਰਥੀ ਦੀ ਮਦਦ ਲਈ ਦੌੜੇ, ਜਦਕਿ ਕੁਝ ਵਿਦਿਆਰਥੀਆਂ ਨੇ ਦੋਸ਼ੀ ਅਧਿਆਪਕ ਨੂੰ ਧੱਕਾ ਦੇ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਜਦੋਂ ਤੱਕ ਪੁਲਿਸ ਉੱਥੇ ਨਹੀਂ ਪਹੁੰਚੀ। ਜਿਵੇਂ ਹੀ ਪੁਲਿਸ ਪਹੁੰਚੀ, ਉਨ੍ਹਾਂ ਨੇ ਦੋਸ਼ੀ ਅਧਿਆਪਕ ਨੂੰ ਹਿਰਾਸਤ 'ਚ ਲੈ ਲਿਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਅਧਿਆਪਕ ਕੋਲ ਇੱਕ ਹੋਰ ਬੰਦੂਕ ਵੀ ਸੀ। ਇਸ ਤੋਂ ਇਲਾਵਾ ਪੁਲਿਸ ਨੇ ਉਸ ਦੇ ਬੈਗ ਵਿੱਚੋਂ 81 ਗੋਲੀਆਂ, ਚਾਰ ਮੈਗਜ਼ੀਨ, ਦੋ ਚਾਕੂ ਅਤੇ 10 ਛੁਰੇ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ਨੇ ਪੂਰੇ ਬੰਗਲਾਦੇਸ਼ ਵਿੱਚ ਹਲਚਲ ਮਚਾ ਦਿੱਤੀ ਹੈ।


ਇਹ ਵੀ ਪੜ੍ਹੋ: Viral Video: ਬਰਸਾਤ 'ਚ ਖ਼ਰਾਬ ਹੋ ਗਿਆ ਕਾਰ ਦਾ ਵਾਈਪਰ, ਕਪਲ ਨੇ ਲਾਇਆ ਦੇਸੀ ਜੁਗਾੜ