Trending News: ਦੁਨੀਆ ਵਿੱਚ ਬਹੁਤੇ ਲੋਕ ਸਾਰੀ ਉਮਰ ਪੈਸੇ ਪਿੱਛੇ ਭੱਜਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਜਾਂ ਆਪਣੇ ਬੱਚਿਆਂ ਦੀ ਜ਼ਿੰਦਗੀ ਸੈਟਲ ਕਰਨ ਲਈ ਪੈਸੇ ਦੀ ਲੋੜ ਹੁੰਦੀ ਹੈ। ਇਹ ਵੀ ਵੇਖਿਆ ਗਿਆ ਹੈ ਕਿ ਜਿਵੇਂ-ਜਿਵੇਂ ਇਨਸਾਨ ਦੀ ਉਮਰ ਵਧਦੀ ਜਾਂਦੀ ਹੈ ਤਾਂ ਪੈਸੇ ਦੀ ਖਿੱਚ ਵੀ ਘਟਣ ਲੱਗਦੀ ਹੈ। ਕਲਪਨਾ ਕਰੋ ਕਿ ਜੇਕਰ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਕਰੋੜਾਂ ਰੁਪਏ ਮਿਲ ਜਾਣ ਤੇ ਤੁਹਾਡੇ ਕੋਲ ਇਨ੍ਹਾਂ ਨੂੰ ਖਰਚਣ ਦਾ ਵੀ ਕੋਈ ਖਾਸ ਕਾਰਨ ਨਾ ਰਹੇ।


ਡੇਲੀ ਮੇਲ ਦੀ ਰਿਪੋਰਟ ਮੁਤਾਬਕ ਡੌਰਿਸ ਸਟੈਨਬ੍ਰਿਜ ਨਾਂ ਦੀ ਔਰਤ ਆਪਣੀ ਉਮਰ ਦੇ ਅਜਿਹੇ ਪੜਾਅ 'ਤੇ ਪਹੁੰਚ ਗਈ ਹੈ ਜਿੱਥੇ ਵਿਅਕਤੀ ਦੀ ਕੋਈ ਖਾਸ ਇੱਛਾ ਨਹੀਂ ਰਹਿੰਦੀ। ਹਾਲਾਂਕਿ 70 ਸਾਲ ਦੀ ਉਮਰ 'ਚ ਵੀ ਉਨ੍ਹਾਂ ਨੂੰ ਅਜਿਹਾ ਤੋਹਫਾ ਮਿਲਿਆ ਹੈ, ਜੋ ਉਨ੍ਹਾਂ ਨੂੰ 100 ਸਾਲ ਤੱਕ ਜ਼ਿੰਦਗੀ ਜਿਊਣ ਦੀ ਪ੍ਰੇਰਣਾ ਦੇ ਰਿਹਾ ਹੈ। ਆਓ ਜਾਣਦੇ ਹਾਂ ਕਿ ਅਜਿਹਾ ਕਿਹੜਾ ਖਜ਼ਾਨਾ ਲੱਭਿਆ ਹੈ।


ਮੱਕੜੀਆਂ ਨੇ ਬਣਾਇਆ ਕਰੋੜਪਤੀ!


ਡੋਰਿਸ ਸਟੈਨਬ੍ਰਿਜ ( Doris Stanbridge) ਸਰੀ ਦੇ ਡੋਰਕਿੰਗ ਇਲਾਕੇ ਵਿੱਚ ਰਹਿੰਦੀ ਹੈ। ਜਦੋਂ ਉਸ ਦਾ ਜਨਮ ਦਿਨ ਸੀ ਤਾਂ ਉਸ ਨੇ ਘਰ ਵਿੱਚ ਕੁਝ ਮਨੀ ਸਪਾਈਡਰਜ਼ (ਮੱਕੜੀਆਂ ਦੀ ਇਕ ਪ੍ਰਜਾਤੀ) ਵੇਖੀਆਂ। ਬ੍ਰਿਟੇਨ 'ਚ ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਇਨ੍ਹਾਂ ਮੱਕੜੀਆਂ ਨੂੰ ਦੇਖਿਆ ਜਾਵੇ ਤਾਂ ਵਿਅਕਤੀ ਕੋਲ ਪੈਸਾ ਆ ਜਾਂਦਾ ਹੈ। ਘਰ ਤੇ ਬਗੀਚੇ ਵਿੱਚ ਮੱਕੜੀਆਂ ਦੇਖ ਕੇ ਔਰਤ ਨੂੰ ਯਕੀਨ ਹੋ ਗਿਆ ਕਿ ਅਜਿਹਾ ਹੀ ਹੋਵੇਗਾ।


ਜਦੋਂ ਉਸ ਨੇ ਆਪਣੀ 70ਵੀਂ ਜਨਮ ਦਿਨ ਪਾਰਟੀ ਤੋਂ ਬਾਅਦ ਆਪਣੀ ਈਮੇਲ ਖੋਲ੍ਹੀ, ਤਾਂ ਉਸ ਨੂੰ ਨੈਸ਼ਨਲ ਲਾਟਰੀ ਤੋਂ ਇੱਕ ਮੇਲ ਮਿਲਿਆ। ਇਸ ਤੋਂ ਬਾਅਦ ਉਸ ਨੂੰ ਕਿਹਾ ਗਿਆ ਕਿ ਅਗਲੇ 30 ਸਾਲਾਂ ਤੱਕ ਹਰ ਮਹੀਨੇ 10 ਹਜ਼ਾਰ ਪੌਂਡ ਯਾਨੀ 10 ਲੱਖ ਰੁਪਏ ਤੋਂ ਵੱਧ ਉਸ ਨੂੰ ਮਿਲਣਗੇ। ਜੇਕਰ ਇਸ ਨੂੰ 30 ਸਾਲਾਂ ਲਈ ਜੋੜੀਏ ਤਾਂ ਇਹ ਰਕਮ 37 ਕਰੋੜ ਰੁਪਏ ਤੋਂ ਵੱਧ ਬਣਦੀ ਹੈ।


ਇਹ ਵੀ ਪੜ੍ਹੋ: Lift Collapse: ਠਾਣੇ 'ਚ ਦਰਦਨਾਕ ਹਾਦਸਾ, ਲਿਫਟ ਡਿੱਗਣ ਕਾਰਨ 7 ਮਜ਼ਦੂਰਾਂ ਦੀ ਮੌਤ, ਜ਼ਖਮੀਆਂ ਦਾ ਇਲਾਜ ਜਾਰੀ


ਔਰਤ ਨੇ ਆਪਣੇ ਜਵਾਈ ਨੂੰ ਇਸ ਬਾਰੇ ਦੱਸਿਆ ਤੇ ਫਿਰ ਜਸ਼ਨ ਮਨਾਇਆ। ਹੁਣ ਉਸ ਨੂੰ ਮਰਨ ਤੱਕ ਹਰ ਮਹੀਨੇ 10 ਲੱਖ ਰੁਪਏ ਮਿਲਣਗੇ। ਉਸ ਨੇ ਆਪਣੇ ਲਈ ਇੱਕ ਨਵਾਂ ਬਿਸਤਰਾ ਤੇ ਇੱਕ ਏਅਰ ਫਰਾਇਰ ਖਰੀਦਿਆ। ਉਹ ਆਪਣੇ ਪਰਿਵਾਰ ਨਾਲ ਛੁੱਟੀਆਂ 'ਤੇ ਗਈ ਤਾਂ ਜੋ ਉਸ ਦਾ ਪੋਤਾ ਆਪਣੀ ਪਹਿਲੀ ਹਵਾਈ ਜਹਾਜ਼ ਯਾਤਰਾ ਦਾ ਆਨੰਦ ਲੈ ਸਕੇ। ਹੁਣ ਉਹ ਇੱਕ ਵਿਲਾ ਖਰੀਦਣ ਦੀ ਯੋਜਨਾ ਬਣਾ ਰਹੀ ਹੈ ਤੇ ਕਹਿੰਦੀ ਹੈ ਕਿ ਉਹ ਇਸ ਲਗਜ਼ਰੀ ਦਾ ਆਨੰਦ ਲੈਣ ਲਈ 100 ਸਾਲ ਤੱਕ ਜੀਣਾ ਚਾਹੁੰਦੀ ਹੈ।


ਇਹ ਵੀ ਪੜ੍ਹੋ: Punjab News: ਪੰਜਾਬ ਦਾ ਪਹਿਲਾ ਸੈਰ ਸਪਾਟਾ ਸੰਮੇਲਨ ਅੱਜ ਤੋਂ ਸ਼ੁਰੂ, ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਰੋਜ਼ਾ ਸੰਮੇਲਨ