Killer Song: ਕਈ ਵਾਰ ਵਿਅਕਤੀ ਆਪਣੀਆਂ ਅੱਖਾਂ ਨਾਲ ਵੇਖ ਚੀਜ਼ ਤੇ ਕੰਨਾਂ ਨਾਲ ਸੁਣੀ ਗੱਲ 'ਤੇ ਵਿਸ਼ਵਾਸ ਨਹੀਂ ਕਰ ਪਾਉਂਦਾ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਕਹਾਣੀ ਦੱਸਣ ਜਾ ਰਹੇ ਹਾਂ। ਦੁਨੀਆ ਵਿੱਚ ਇੱਕ ਅਜਿਹਾ ਗੀਤ ਹੈ ਜਿਸ ਨੂੰ ਸਟੇਜ 'ਤੇ ਗਾਉਣ ਵਾਲੇ ਦੀ ਮੌਤ ਹੋ ਜਾਂਦੀ ਹੈ। ਹੁਣ ਤੱਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉਸ ਗੀਤ ਨੂੰ ਕਾਤਲ ਗੀਤ ਵਜੋਂ ਜਾਣਿਆ ਜਾਂਦਾ ਹੈ। ਅਜਿਹਾ ਕਿਉਂ ਹੈ ਤੇ ਉਹ ਕਿਹੜਾ ਗੀਤ ਹੈ? ਅੱਜ ਤੁਹਾਨੂੰ ਦੱਸਦੇ ਹਾਂ। ਹੁਣ ਤੱਕ ਕਿੰਨੇ ਲੋਕ ਮਰ ਚੁੱਕੇ ਹਨ? ਅੱਜ ਅਸੀਂ ਤੁਹਾਨੂੰ ਇਸ ਬਾਰੇ ਵੀ ਜਾਣਕਾਰੀ ਦੇਣ ਜਾ ਰਹੇ ਹਾਂ।
ਇਸ ਬਾਰੇ ਦਾਅਵਾ ਕੀ ਹੈ?
ਅੰਗਰੇਜ਼ੀ ਵੈੱਬਸਾਈਟ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਹ ਗੀਤ ਫਿਲੀਪੀਨਜ਼ ਦਾ ਹੈ, ਜੋ ਦੱਖਣੀ ਪੂਰਬੀ ਏਸ਼ਿਆਈ ਦੇਸ਼ ਹੈ। ਇਸ ਗੀਤ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਗੀਤ ਕਿਹਾ ਜਾਂਦਾ ਹੈ। ਗੀਤ ਦਾ ਨਾਂ ਹੈ- ਮਾਈ ਵੇ (My Way Song)। ਇਸ ਨੂੰ ਫਿਲੀਪੀਨਜ਼ ਦਾ 'ਕਿਲਿੰਗ ਗੀਤ' ਕਿਹਾ ਜਾਂਦਾ ਹੈ। ਇਸ ਨੂੰ ਸਟੇਜ 'ਤੇ ਗਾਉਣ ਵਾਲੇ 12 ਗਾਇਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
ਦਰਅਸਲ ਦਾਅਵਾ ਕੀਤਾ ਜਾਂਦਾ ਹੈ ਕਿ ਲਾਈਵ ਕੰਸਰਟ ਵਿੱਚ ਇਸ ਨੂੰ ਗਾਉਣ ਵਾਲਾ ਹਰ ਵਿਅਕਤੀ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਦੇ ਬਾਵਜੂਦ ਫਿਲੀਪੀਨਜ਼ 'ਚ ਇਸ ਗੀਤ 'ਤੇ ਪਾਬੰਦੀ ਨਹੀਂ ਲੱਗੀ ਪਰ ਉਥੇ ਰਹਿਣ ਵਾਲੇ ਲੋਕ ਅਜੇ ਵੀ ਇਸ ਤੋਂ ਡਰਦੇ ਹਨ। ਉਹ ਗੀਤ ਨੂੰ ਗੁਣ-ਗੁਣਾਉਣ ਤੋਂ ਪਹਿਲਾਂ ਹੀ ਡਰਨ ਲੱਗਦੇ ਹਨ। ਇਹ ਗੀਤ ਫਿਲਹਾਲ ਕੁਝ ਬਾਰਾਂ 'ਚ ਬੈਨ ਹੈ।
ਗਾਉਣ ਤੋਂ ਬਾਅਦ ਮੌਤ ਕਿਉਂ ਹੁੰਦੀ?
90 ਦੇ ਦਹਾਕੇ ਵਿੱਚ ਇਹ ਗੀਤ ਗਾਉਣ ਵਾਲੇ ਗਾਇਕ ਦਾ ਕਤਲ ਹੋ ਜਾਂਦਾ ਸੀ। ਡੇਲੀ ਸਟਾਰ ਨੂੰ ਦਿੱਤੇ ਇੰਟਰਵਿਊ ਵਿੱਚ ਇੱਕ ਪੋਡਕਾਸਟਰ ਨੇ ਕਿਹਾ ਸੀ ਕਿ ਇਹ ਗੀਤ ਆਮ ਨਾਗਰਿਕਾਂ ਨੂੰ ਹਿੰਸਾ ਲਈ ਉਕਸਾਉਂਦਾ ਹੈ। ਗੀਤ ਸੁਣਨ ਲਈ ਕਈ ਲੋਕ ਹਥਿਆਰ ਲੈ ਕੇ ਵੀ ਜਾਂਦੇ ਹਨ।
ਗੀਤ ਸੁਣ ਕੇ ਉਹ ਇੰਨਾ ਉਤੇਜਿਤ ਹੋ ਜਾਂਦੇ ਹਨ ਕਿ ਉਹ ਹਿੰਸਾ ਕਰਨ ਲੱਗ ਪੈਂਦੇ ਹਨ। ਕਈ ਵਾਰ ਉਹ ਸ਼ਰਾਬ ਦੇ ਨਸ਼ੇ 'ਚ ਹੁੰਦੇ ਹਨ ਤੇ ਇਸ ਲਈ ਉਹ ਸਾਹਮਣੇ ਵਾਲੇ ਨੂੰ ਵੀ ਮਾਰ ਦਿੰਦੇ ਹਨ। ਇਸ ਗੀਤ ਦੀਆਂ ਲਾਈਨਾਂ ਵਿੱਚ ਹਿੰਸਾ ਹੈ, ਜੋ ਇੱਕ ਵਿਅਕਤੀ ਨੂੰ ਕਤਲ ਕਰਨ ਲਈ ਉਕਸਾਉਂਦੀ ਹੈ।